ਐਤਵਾਰ ਨੂੰ ਫਿਰ ਵਧੀਆਂ ਤੇਲ ਦੀਆਂ ਕੀਮਤਾਂ, ਜਾਣੋ ਆਪਣੇ ਸ਼ਹਿਰ ਦੇ ਭਾਅ

01/13/2019 10:10:25 AM

ਨਵੀਂ ਦਿੱਲੀ— ਰਿਹਾ ਹੈ। ਕੱਚੇ ਤੇਲ ਦੀਆਂ ਕੀਮਤਾਂ 'ਚ ਗਿਰਾਵਟ ਦੇ ਅਸਰ ਦੀ ਵਜ੍ਹਾ ਨਾਲ ਅਜਿਹਾ ਹੋ ਰਿਹਾ ਹੈ। ਕੀਮਤ ਲਗਾਤਾਰ 2 ਦਿਨ ਤੋਂ ਵਧ ਰਹੀ ਹੈ। ਅੱਜ ਦਿੱਲੀ 'ਚ ਪੈਟਰੋਲ 48 ਪੈਸੇ ਤਾਂ ਡੀਜ਼ਲ 59 ਪੈਸੇ ਮਹਿੰਗਾ ਹੋਇਆ ਹੈ। ਰਾਜਧਾਨੀ ਦਿੱਲੀ 'ਚ ਇਕ ਲੀਟਰ ਪੈਟਰੋਲ ਖਰੀਦਣ ਲਈ ਤੁਹਾਨੂੰ 69.73 ਰੁਪਏ ਚੁਕਾਉਣੇ ਹੋਣਗੇ ਤਾਂ ਉਧਰ ਡੀਜ਼ਲ ਲਈ 63.69 ਰੁਪਏ ਚੁਕਾਉਣੇ ਹੋਣਗੇ।  
ਕਿਉਂ ਮਹਿੰਗਾ ਹੋਇਆ ਪੈਟਰੋਲ ਅਤੇ ਡੀਜ਼ਲ
ਕੱਚੇ ਤੇਲ ਦੀਆਂ ਕੀਮਤਾਂ ਪਿਛਲੇ ਇਕ ਹਫਤੇ 'ਚ ਉਛਾਲ ਆਇਆ ਹੈ। ਕੀਮਤਾਂ 'ਚ ਤੇਜ਼ੀ ਦੇ ਪਿਛੇ ਓਪੇਕ ਦੇਸ਼ਾਂ ਵਲੋਂ ਕੱਚੇ ਤੇਲ ਦੇ ਉਤਪਾਦਨ 'ਚ ਕੀਤੀ ਗਈ ਕਟੌਤੀ ਹੈ। ਸਾਊਦੀ ਅਰਬ ਦੇ ਊਰਜਾ ਮੰਤਰੀ ਨੇ ਕੁਝ ਦਿਨ ਪਹਿਲ ਕਿਹਾ ਸੀ ਕਿ ਉਨ੍ਹਾਂ ਨੂੰ ਭਰੋਸਾ ਹੈ ਕਿ ਪੈਟਰੋਲੀਅਮ ਨਿਰਯਾਤਕ ਦੇਸ਼ਾਂ ਦੇ ਸੰਗਠਨ (ਓਪੇਕ) ਵਲੋਂ ਪਿਛਲੇ ਸਾਲ ਦੇ ਅੰਤ 'ਚ ਸਪਲਾਈ 'ਚ ਕਟੌਤੀ ਸ਼ੁਰੂ ਕਰ ਦਿੱਤੀ ਗਈ ਸੀ ਅਤੇ ਰੂਸ ਸਮੇਤ ਕੁਝ ਸਹਿਯੋਗੀਆਂ ਨੇ ਮੁੜ-ਸਪਲਾਈ ਦੇ ਉਦੇਸ਼ ਨਾਲ ਤੇਲ ਬਾਜ਼ਾਰ ਨੂੰ ਸੰਤੁਲਨ 'ਚ ਲਿਆਉਂਦਾ। 

PunjabKesari
ਪੈਟਰੋਲ ਦੀ ਕੀਮਤ
ਦੇਸ਼ ਦੀ ਸਭ ਤੋਂ ਵੱਡੀ ਤੇਲ ਮਾਰਕਟਿੰਗ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਕ ਦਿੱਲੀ 'ਚ ਪੈਟਰੋਲ ਦੀ ਕੀਮਤ 69.73 ਰੁਪਏ ਪ੍ਰਤੀ ਲੀਟਰ 'ਤੇ ਪਹੁੰਚ ਗਈ ਹੈ। ਮੁੰਬਈ 'ਚ ਇਹ 75.39 ਰੁਪਏ ਪ੍ਰਤੀ ਲੀਟਰ, ਕੋਲਕਾਤਾ 'ਚ 71.87 ਰੁਪਏ ਪ੍ਰਤੀ ਲੀਟਰ ਅਤੇ ਚੇਨਈ 'ਚ ਪੈਟਰੋਲ 72.39 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। 
ਡੀਜ਼ਲ ਦੀਆਂ ਕੀਮਤਾਂ 
ਉੱਧਰ ਡੀਜ਼ਲ ਦੀ ਗੱਲ ਕਰੀਏ ਤਾਂ ਦਿੱਲੀ 'ਚ ਡੀਜ਼ਲ 63.69 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਮੁੰਬਈ 'ਚ ਇਸ ਦੀ ਕੀਮਤ 66.66 ਰੁਪਏ, ਕੋਲਕਾਤਾ 'ਚ 65.46 ਅਤੇ ਚੇਨਈ 'ਚ 67.25 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ। 

PunjabKesari
ਪੰਜਾਬ 'ਚ ਪੈਟਰੋਲ ਦੀ ਕੀਮਤ
ਅੱਜ ਪੰਜਾਬ ਦੀ ਗੱਲ ਕਰੀਏ ਤਾਂ ਜਲੰਧਰ 'ਚ ਪੈਟਰੋਲ 74.46 ਰੁਪਏ, ਲੁਧਿਆਣਾ 'ਚ 75.23 ਰੁਪਏ, ਅੰਮ੍ਰਿਤਸਰ 'ਚ 75.36 ਰੁਪਏ, ਪਟਿਆਲਾ 'ਚ 75.16 ਰੁਪਏ ਅਤੇ ਚੰਡੀਗੜ੍ਹ 'ਚ 65.96 ਰੁਪਏ ਪ੍ਰਤੀ ਲੀਟਰ ਵਿਕ ਰਿਹਾ ਹੈ। 


Aarti dhillon

Content Editor

Related News