ਬਨਸਪਤੀ ਤੇਲਾਂ ਦਾ ਆਯਾਤ ਫਰਵਰੀ ਮਹੀਨੇ ''ਚ 7.40 ਫੀਸਦੀ ਵਧਿਆ

03/16/2019 9:34:13 AM

ਨਵੀਂ ਦਿੱਲੀ—ਰਿਫਾਇੰਡ ਪਾਮ ਤੇਲ ਦਾ ਆਯਾਤ ਵਧਣ ਨਾਲ ਫਰਵਰੀ ਮਹੀਨੇ 'ਚ ਬਨਸਪਤੀ ਤੇਲਾਂ ਦਾ ਕੁੱਲ ਆਯਾਤ 7.40 ਫੀਸਦੀ ਵਧ ਕੇ 12.42 ਲੱਖ ਟਨ 'ਤੇ ਪਹੁੰਚ ਗਿਆ ਹੈ। ਉਦਯੋਗ ਸੰਗਠਨ ਐੱਸ.ਈ.ਏ. ਨੇ ਇਹ ਜਾਣਕਾਰੀ ਦਿੱਤੀ ਹੈ। ਬਨਸਪਤੀ ਤੇਲਾਂ 'ਚ ਖਾਦ ਅਤੇ ਅਖਾਦ ਤੇਲ ਦੋਵੇ ਸ਼ਾਮਲ ਹੁੰਦੇ ਹਨ। ਤੇਲ ਮਾਰਕਟਿੰਗ ਸਾਲ ਨਵੰਬਰ ਤੋਂ ਸ਼ੁਰੂ ਹੋ ਕੇ ਹੋ ਕੇ ਅਕਤੂਬਰ 'ਚ ਖਤਮ ਹੁੰਦਾ ਹੈ। ਸਾਲਵੇਂਟ ਐਕਸਟ੍ਰੈਕਟਰਸ ਐਸੋਸੀਏਸ਼ਨ ਆਫ ਇੰਡੀਆ ਨੇ ਬਿਆਨ ਨੇ ਕਿਹਾ ਕਿ ਬਨਸਪਤੀ ਤੇਲਾਂ ਦਾ ਆਯਾਤ ਇਸ ਸਾਲ ਫਰਵਰੀ 'ਚ 12,42,533 ਟਨ ਰਿਹਾ। ਪਿਛਲੇ ਸਾਲ ਫਰਵਰੀ 'ਚ ਇਹ 11,57,044 ਟਨ ਰਿਹਾ ਸੀ। 32,045 ਟਨ ਤੋਂ ਵਧ ਕੇ 60,471 ਟਨ 'ਤੇ ਪਹੁੰਚ ਗਿਆ ਹੈ। ਚਾਲੂ ਮਾਰਕਟਿੰਗ ਸਾਲ 'ਚ ਫਰਵਰੀ ਤੱਕ ਬਨਸਪਤੀ ਤੇਲਾਂ ਦਾ ਕੁੱਲ ਆਯਾਤ ਪਿਛਲੇ ਮਾਰਕਟਿੰਗ ਸਾਲ ਦੀ ਸਮਾਨ ਸਮੇਂ ਦੀ ਤੁਲਨਾ 'ਚ 1.61 ਫੀਸਦੀ ਵਧ ਕੇ 48,62,849 ਟਨ 'ਤੇ ਪਹੁੰਚ ਗਿਆ। ਐੱਸ.ਈ.ਏ. ਨੇ ਕਿਹਾ ਕਿ ਵਿੱਤ ਮੰਤਰਾਲੇ ਨੇ ਇਕ ਜਨਵਰੀ 2019 ਤੋਂ ਪਾਮ ਤੇਲ 'ਤੇ ਆਯਾਤ ਡਿਊਟੀ ਘਟ ਕੀਤੀ ਹੈ ਜਿਸ ਨਾਲ ਕੱਚਾ ਅਤੇ ਪਾਮ ਤੇਲ ਦੇ ਆਯਾਤ ਡਿਊਟੀ ਦੇ ਵਿਚਕਾਰ ਦੇ ਅੰਤਰ 10 ਫੀਸਦੀ ਤੋਂ ਘਟ ਕੇ ਪੰਜ ਫੀਸਦੀ ਰਹਿ ਗਿਆ। ਇਸ ਨਾਲ ਫਰਵਰੀ 2019 'ਚ ਆਰ.ਬੀ.ਡੀ. ਪਾਮੋਲਿਨ ਦਾ ਆਯਾਤ ਦੋ ਗੁਣਾ ਵਧ ਕੇ 2,41,101 ਟਨ 'ਤੇ ਪਹੁੰਚ ਗਿਆ। ਸੰਗਠਨ ਨੇ ਕਿਹਾ ਕਿ ਮਲੇਸ਼ੀਆ ਤੋਂ ਭਾਰਤ ਭੇਜੇ ਜਾਣ ਲਈ ਤਿਆਰ ਆਰ.ਬੀ.ਡੀ. ਪਾਮੋਲਿਨ ਨੂੰ ਦੇਖਦੇ ਹੋਏ ਆਉਣ ਵਾਲੇ ਮਹੀਨਿਆਂ 'ਚ ਆਯਾਤ ਹੋਰ ਵਧ ਸਕਦਾ ਹੈ।


Aarti dhillon

Content Editor

Related News