ਤਾਲਾਬੰਦੀ ਨੇ ਤੇਲ ਕੰਪਨੀਆਂ ਦਾ ਤੋੜਿਆ ਲੱਕ, IOC ਨੂੰ ਹੋਇਆ ਅਰਬਾਂ ਰੁਪਏ ਦਾ ਘਾਟ

06/25/2020 7:34:49 PM

ਨਵੀਂ ਦਿੱਲੀ — ਦੇਸ਼ ਦੀ ਸਿਖ਼ਰ ਤੇਲ ਕੰਪਨੀਆਂ ਇੰਡੀਅਨ ਆਇਲ ਕਾਰਪੋਰੇਸ਼ਨ ਨੂੰ 2019-20 ਦੀ ਮਾਰਚ ਤਿਮਾਹੀ 'ਚ 51.85 ਅਰਬ ਰੁਪਏ ਦਾ ਸ਼ੁੱਧ ਘਾਟਾ ਹੋਇਆ ਹੈ। ਕੰਪਨੀ ਨੂੰ 2018-19 ਦੀ ਇਸੇ ਤਿਮਾਹੀ 'ਚ 60.99 ਅਰਬ ਰੁਪਏ ਦਾ ਸ਼ੁੱਧ ਲਾਭ ਹੋਇਆ ਸੀ। ਕੰਪਨੀ ਨੇ ਬੁੱਧਵਾਰ ਨੂੰ ਇਕ ਬਿਆਨ ਵਿਚ ਕਿਹਾ, ਤਾਲਾਬੰਦੀ ਦੌਰਾਨ ਤੇਲ ਨਾ ਵਿਕਣ ਕਾਰਨ ਉਸਨੂੰ ਭਾਰੀ ਨੁਕਸਾਨ ਹੋਇਆ ਹੈ। ਇਸ ਦੌਰਾਨ ਉਸਦੀ ਆਮਦਨ ਸਾਲਾਨਾ ਆਧਾਰ 'ਤੇ 3.35 ਫ਼ੀਸਦੀ ਘੱਟ ਹੋ ਕੇ 1,42,371.85 ਕਰੋੜ ਰੁਪਏ ਰਹੀ। ਇਸ ਤੋਂ ਇਲਾਵਾ ਕੰਪਨੀ ਦੇ ਸੰਚਾਲਨ ਤੋਂ ਮਿਲੀ ਆਮਦਨ 2.7 ਫ਼ੀਸਦੀ ਘੱਟ ਕੇ 1.4 ਲੱਖ ਕਰੋੜ ਰਹੀ।

ਇਹ ਵੀ ਦੇਖੋ : ਅਮਰੀਕਾ ਦੀ ਅਦਾਲਤ ਨੇ Johnson & Johnson 'ਤੇ ਲਗਾਇਆ 200 ਕਰੋੜ ਰੁਪਏ ਦਾ ਜੁਰਮਾਨਾ

ਹੋਰ ਡਿੱਗੇਗੀ ਭਾਰਤੀ ਕੰਪਨੀਆਂ ਦੀ ਭਰੋਸੇਯੋਗਤਾ

ਰੇਟਿੰਗ ਏਜੰਸੀ ਐਸਐਂਡਪੀ ਗਲੋਬਲ ਨੇ ਕਿਹਾ ਕਿ ਜੇਕਰ ਭਾਰਤੀ ਕੰਪਨੀਆਂ ਦੀ ਆਮਦਨ'ਚ 18 ਮਹੀਨੇ ਤੱਕ ਸੁਧਾਰ ਨਹੀਂ ਹੁੰਦਾ ਤਾਂ ਉਨ੍ਹਾਂ ਦੀ ਰੇਟਿੰਗ ਘੱਟ ਸਕਦੀ ਹੈ। ਐਸਐਂਡਪੀ ਗਲੋਬਲ ਰੇਟਿੰਗਸ ਦੇ ਕਰੈਡਿਟ ਵਿਸ਼ਲੇਸ਼ਕ, ਨੀਲ ਗੋਪਾਲਕ੍ਰਿਸ਼ਨਨ ਨੇ ਕਿਹਾ ਕਿ ਭਾਰਤੀ ਕੰਪਨੀਆਂ ਦੀ 35 ਫ਼ੀਸਦੀ ਕ੍ਰੈਡਿਟ ਰੇਟਿੰਗ ਦਾ ਖਾਕਾ ਨਕਾਰਾਤਮਕ ਹੈ ਜਾਂ ਨਕਾਰਾਤਮਕ ਪ੍ਰਭਾਵ ਦੇ ਨਾਲ 'ਨਿਗਰਾਨੀ ਅਧੀਨ' ਹੈ। ਅਜਿਹੀਆਂ 7 ਕੰਪਨੀਆਂ ਵਿਚੋਂ 2 ਕੰਪਨੀਆਂ ਦੀ ਦਰਜਾਬੰਦੀ ਅਸਮਰੱਥਾ ਦੇ ਗ੍ਰੇਡ ਵਿਚ ਹੈ। ਉਨ੍ਹਾਂ ਦੀ ਕਮਾਈ ਵਿਚ ਵਧੇਰੇ ਉਤਰਾਅ ਚੜ੍ਹਾਅ ਦੀ ਉਮੀਦ ਹੈ।

ਇਹ ਵੀ ਦੇਖੋ : Income Tax ਨਾਲ ਜੁੜੇ ਇਹ ਨਵੇਂ ਬਦਲਾਅ , ਜਿਨ੍ਹਾਂ ਬਾਰੇ ਜਾਣਨਾ ਤੁਹਾਡੇ ਲਈ ਹੈ ਬਹੁਤ ਜ਼ਰੂਰੀ

ਇੰਡੀਆ ਰੇਟਿੰਗਜ਼ ਦਾ ਅਨੁਮਾਨ ਹੈ ਕਿ 2020-21 ਵਿਚ ਭਾਰਤੀ ਆਰਥਿਕਤਾ ਦਾ ਆਕਾਰ 5.3% ਘੱਟ ਜਾਵੇਗਾ। ਜੀਡੀਪੀ ਵਿਚ ਗਿਰਾਵਟ ਅਤੇ ਦੇਸ਼ ਦੇ ਇਤਿਹਾਸ ਵਿਚ ਇਸਦੀ ਵਿਕਾਸ ਦੀ ਸਭ ਤੋਂ ਘੱਟ ਦਰ ਦਾ ਇਹ ਛੇਵਾਂ ਮੌਕਾ ਹੋਵੇਗਾ। ਰੇਟਿੰਗ ਏਜੰਸੀ ਨੇ ਬੁੱਧਵਾਰ ਨੂੰ ਕਿਹਾ, ਕੋਵਿਡ -19 ਨੇ ਉਤਪਾਦਨ ਦੀ ਗਤੀ ਅਤੇ ਪੱਧਰ 'ਤੇ ਵਧੇਰੇ ਪ੍ਰਭਾਵ ਪਾਇਆ ਹੈ। ਸਪਲਾਈ ਅਤੇ ਕਾਰੋਬਾਰ ਦੀ ਲੜੀ ਟੁੱਟ ਗਈ ਹੈ। ਇਸ ਕਾਰਨ ਕਰਕੇ ਜੀਡੀਪੀ ਪੂਰੇ ਵਿੱਤੀ ਸਾਲ ਦੌਰਾਨ ਹਰ ਤਿਮਾਹੀ ਹੇਠਾਂ ਆਵੇਗੀ। ਹਾਲਾਂਕਿ 2021-22 ਵਿਚ ਆਰਥਿਕਤਾ ਟਰੈਕ ਤੇ ਵਾਪਸ ਆਵੇਗੀ ਅਤੇ 5-6% ਦੇ ਵਾਧੇ ਨੂੰ ਦਰਜ ਕਰੇਗੀ। ਇਸ ਤੋਂ ਪਹਿਲਾਂ 1957–58, 1965–66, 1966–67, 1972–73 ਅਤੇ 1979–80 ਵਿਚ ਜੀਡੀਪੀ 'ਚ ਕਮੀ ਆਈ ਸੀ।

ਇਹ ਵੀ ਦੇਖੋ : ਬਾਬਾ ਰਾਮ ਦੇਵ ਮੁੜ ਸਵਾਲਾਂ ਦੇ ਘੇਰੇ 'ਚ, ਇਹਨਾਂ ਸੂਬਿਆਂ ਨੇ 'ਕੋਰੋਨਿਲ' 'ਤੇ ਲਾਈ ਪਾਬੰਦੀ


Harinder Kaur

Content Editor

Related News