ਹਵਾਈ ਯਾਤਰੀਆਂ ''ਚੋਂ ਭਾਰਤ ਹੋਵੇਗਾ ਦੂਜੇ ਨੰਬਰ ''ਤੇ

Tuesday, May 01, 2018 - 08:54 AM (IST)

ਹਵਾਈ ਯਾਤਰੀਆਂ ''ਚੋਂ ਭਾਰਤ ਹੋਵੇਗਾ ਦੂਜੇ ਨੰਬਰ ''ਤੇ

ਨਵੀਂ ਦਿੱਲੀ—ਆਉਣ ਵਾਲੇ ਦੋ ਦਹਾਕੇ 'ਚ ਭਾਰਤ 'ਚ ਹਵਾਈ ਯਾਤਰੀਆਂ ਦੀ ਗਿਣਤੀ ਤੇਜ਼ੀ ਨਾਲ ਵਧਣ ਦਾ ਅੰਦਾਜ਼ਾ ਹੈ ਅਤੇ ਇਸ ਮਾਮਲੇ 'ਚ ਉਹ ਦੁਨੀਆ 'ਚ ਦੂਜੇ ਸਥਾਨ 'ਤੇ ਹੋਵੇਗਾ। ਏਅਰਪੋਰਟ ਕਾਊਸਿੰਲ ਇੰਟਰਨੈਸ਼ਨਲ (ਏ.ਸੀ.ਆਈ) ਦੇ ਮੁਤਾਬਕ 2017-40 ਦੇ ਵਿਚਕਾਰ ਹਵਾਈ ਯਾਤਰੀਆਂ ਦੀ ਗਿਣਤੀ 'ਚ ਵਾਧੇ ਦੇ ਮਾਮਲੇ 'ਚ ਭਾਰਤ ਦੀ ਦੁਨੀਆ ਦਾ ਦੂਜਾ ਸਭ ਤੋਂ ਤੇਜ਼ੀ ਨਾਲ ਵਧਦਾ ਦੇਸ਼ ਹੋਵੇਗਾ। ਏ.ਸੀ.ਆਈ. ਦੁਨੀਆ ਭਰ ਦੇ ਹਵਾਈ ਅੱਡਿਆਂ ਦੀ ਅਗਵਾਈ ਕਰਨ ਵਾਲੀ ਇਕ ਸੰਸਾਰਿਕ ਵਪਾਰ ਇਕਾਈ ਹੈ। 
ਏ.ਸੀ.ਆਈ. ਨੇ ਇਸ ਮਾਮਲੇ 'ਚ ਵੀਯਤਨਾਮ ਨੂੰ ਪਹਿਲਾਂ ਸਥਾਨ ਦਿੱਤਾ ਹੈ ਅਤੇ ਉਥੇ ਵਾਧੇ ਦੀ ਦਰ 8.5 ਫੀਸਦੀ ਰਹਿਣ ਦਾ ਅਨੁਮਾਨ ਜਤਾਇਆ ਹੈ। ਇਸ ਤੋਂ ਬਾਅਦ 7.5 ਫੀਸਦੀ ਵਾਧੇ ਦੇ ਅਨੁਮਾਨ ਦੇ ਨਾਲ ਭਾਰਤ ਦੂਜੇ ਅਤੇ 7.3 ਫੀਸਦੀ ਦੇ ਨਾਲ ਈਰਾਨ ਤੀਜੇ ਸਥਾਨ 'ਤੇ ਹੈ। ਇਸ ਅਨੁਮਾਨ ਸੂਚੀ 'ਚ ਗੁਆਂਢੀ ਮੁੱਲ ਚੀਨ ਨੂੰ ਅੱਠਵਾਂ ਸਥਾਨ ਦਿੱਤਾ ਗਿਆ ਹੈ ਜਿਥੇ ਯਾਤਰੀਆਂ ਦੀ ਗਿਣਤੀ 'ਚ ਵਾਧੇ ਦਾ ਅੰਦਾਜ਼ਾ 5.9 ਫੀਸਦੀ ਹੈ। 
ਏ.ਸੀ.ਆਈ. ਦੇ ਅਨੁਮਾਨ ਮੁਤਾਬਕ ਉਭਰਦੀ ਅਰਥਵਿਵਸਥਾਵਾਂ 'ਚ 2022 ਤੱਕ ਹਵਾਈ ਯਾਤਰੀਆਂ ਦੀ ਗਿਣਤੀ 5.4 ਅਰਬ ਹੋ ਸਕਦੀ ਹੈ ਜੋ ਵਿਕਸਿਤ ਅਰਥਵਿਵਸਥਾਵਾਂ ਨੂੰ 5.3 ਅਰਬ ਗਿਣਤੀ ਤੋਂ ਜ਼ਿਆਦਾ ਹੋਵੇਗੀ। ਉੱਧਰ 2040 ਤੱਕ ਕੌਮਾਂਤਰੀ ਹਵਾਈ ਯਾਤਰੀਆਂ ਦੀ ਗਿਣਤੀ ਲਗਭਗ ਘਰੇਲੂ ਯਾਤਰੀਆਂ ਦੀ ਗਿਣਤੀ ਦੇ ਬਰਾਬਰ ਹੋ ਜਾਵੇਗੀ। ਇਸ ਦਾ ਮਤਲਬ ਜ਼ਿਆਦਾ ਤੋਂ ਜ਼ਿਆਦਾ ਲੋਕ ਵਿਦੇਸ਼ਾਂ ਦੀ ਯਾਤਰਾ ਕਰਨਗੇ। 
ਏਸ਼ੀਆ-ਪ੍ਰਸ਼ਾਂਤ ਖੇਤਰ 'ਚ ਯਾਤਰੀਆਂ ਦੀ ਗਿਣਤੀ 'ਚ ਵਾਧਾ 2017-40 ਦੇ ਵਿਚਕਾਰ ਚੰਗੀ ਰਹੇਗੀ ਅਤੇ ਇਸ ਦੇ 38.8 ਫੀਸਦੀ ਰਹਿਣ ਦਾ ਅਨੁਮਾਨ ਹੈ। ਉੱਧਰ ਯੂਰਪ 'ਚ ਇਹ 26 ਫੀਸਦੀ ਅਤੇ ਉੱਤਰੀ ਅਮਰੀਕਾ 'ਚ 8.4 ਫੀਸਦੀ ਰਹਿਣ ਦਾ ਅਨੁਮਾਨ ਹੈ। ਇਸ ਤੋਂ ਪਹਿਲਾਂ ਆਪਣੀ ਰਿਪੋਰਟ 'ਚ ਏ.ਸੀ.ਆਈ. ਨੇ ਭਾਰਤ ਨੂੰ ਸਭ ਤੋਂ ਵੱਡੇ ਹਵਾਬਾਜ਼ੀ ਬਾਜ਼ਾਰਾਂ 'ਚੋਂ ਇਕ ਦੱਸਿਆ ਸੀ ਅਤੇ ਦਿੱਲੀ ਦੇ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਨੂੰ ਦੁਨੀਆ ਦੇ 20 ਸਭ ਤੋਂ ਰੁੱਝੇ ਹਵਾਈ ਅੱਡਿਆਂ 'ਚੋਂ 16ਵਾਂ ਸਥਾਨ ਦਿੱਤਾ ਸੀ। ਇਸ ਤੋਂ ਇਲਾਵਾ ਭਾਰਤ ਨੇ ਕੋਲਕਾਤਾ, ਹੈਦਰਾਬਾਦ, ਬੰਗਲੁਰੂ ਅਤੇ ਚੇਨਈ ਨੂੰ ਵੀ ਤੇਜ਼ੀ ਨਾਲ ਵਧਦੇ ਹਵਾਈ ਅੱਡਿਆਂ 'ਚ ਸ਼ਾਮਲ ਕੀਤਾ ਸੀ।


Related News