ਸ਼ਰਾਬ ਦੀ ਹੋਮ ਡਿਲਿਵਰੀ ਲਈ ਇਸ ਸੂਬਾ ਸਰਕਾਰ ਨੇ ਸ਼ੁਰੂ ਕੀਤਾ ਪੋਰਟਲ

Thursday, Jun 04, 2020 - 02:58 PM (IST)

ਸ਼ਰਾਬ ਦੀ ਹੋਮ ਡਿਲਿਵਰੀ ਲਈ ਇਸ ਸੂਬਾ ਸਰਕਾਰ ਨੇ ਸ਼ੁਰੂ ਕੀਤਾ ਪੋਰਟਲ

ਭੁਵਨੇਸ਼ਵਰ— ਕੋਰੋਨਾ ਵਾਇਰਸ ਮਹਾਮਾਰੀ ਦੌਰਾਨ ਸ਼ਰਾਬ ਨੂੰ ਘਰ ਤੱਕ ਪਹੁੰਚਾਉਣ ਦੀ ਭਾਰੀ ਮੰਗ ਦੇ ਮੱਦੇਨਜ਼ਰ ਓਡੀਸ਼ਾ ਦੀ ਜਨਤਕ ਖੇਤਰ ਦੀ ਕੰਪਨੀ ਓ. ਐੱਸ. ਬੀ. ਸੀ. ਨੇ ਇਕ ਪੋਰਟਲ ਸ਼ੁਰੂ ਕੀਤਾ ਹੈ, ਜੋ ਸਾਰੇ ਪ੍ਰਚੂਨ ਵਿਕਰੇਤਾਵਾਂ ਅਤੇ ਗਾਹਕਾਂ ਨੂੰ ਇਕ ਪਲੇਟਫਾਰਮ 'ਤੇ ਡਿਜੀਟਲੀ ਜੋੜਨ ਦਾ ਕੰਮ ਕਰੇਗਾ।

ਓਡੀਸ਼ਾ ਸਟੇਟ ਬੇਵਰੇਜੈਜ ਕਾਰਪੋਰੇਸ਼ਨ (ਓ. ਐੱਸ. ਬੀ. ਸੀ.) ਦੇ ਇਕ ਅਧਿਕਾਰੀ ਨੇ ਕਿਹਾ ਕਿ ਇਸ ਪ੍ਰਕਿਰਿਆ ਨੂੰ ਅੱਗੇ ਵਧਾਉਣ ਅਤੇ ਗਾਹਕਾਂ ਤੇ ਪ੍ਰਚੂਨ ਵਿਕਰੇਤਾਵਾਂ ਲਈ ਸੁਵਿਧਾਵਾਂ ਦੇ ਨਾਲ-ਨਾਲ ਪੂਰੀ ਪ੍ਰਕਿਰਿਆ 'ਚ ਪਾਰਦਰਸ਼ਤਾ ਤੇ ਜਵਾਬਦੇਹੀ ਨਿਰਧਾਰਤ ਕਰਨ 'ਚ ਆਸਾਨੀ ਲਈ ਇਹ ਪੋਰਟਲ ਲਾਂਚ ਕੀਤਾ ਗਿਆ ਹੈ।
ਇਸ ਤੋਂ ਪਹਿਲਾਂ ਸੂਬਾ ਸਰਕਾਰ ਨੇ 24 ਮਈ ਨੂੰ ਸੂਬੇ 'ਚ ਸ਼ਰਾਬ ਦੀ ਘਰ ਪਹੁੰਚ ਦੀ ਮਨਜ਼ੂਰੀ ਦਿੱਤੀ ਸੀ। 31 ਮਈ ਤੱਕ ਸੂਬੇ 'ਚ 1,351 ਪ੍ਰਚੂਨ ਵਿਕਰੇਤਾਵਾਂ ਨੇ ਘਰ ਪਹੁੰਚ ਕਰਨੀ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਇਲਾਵਾ ਜੋਮੈਟੋ, ਸਵਿੱਗੀ, ਹਿਪ ਬਾਰ ਵੀ ਘਰ ਪਹੁੰਚ ਕਰ ਰਹੇ ਹਨ। ਗਾਹਕਾਂ ਅਤੇ ਵਿਕਰੇਤਾਵਾਂ ਦੀ ਸੁਵਿਧਾ ਲਈ ਸ਼ੁਰੂ ਕੀਤੇ ਗਏ ਨਵੇਂ ਪੋਰਟਲ 'ਤੇ ਸ਼ਰਾਬ ਦੇ ਸਾਰੇ ਬ੍ਰਾਂਡ ਅਤੇ ਉਨ੍ਹਾਂ ਦੀਆਂ ਕੀਮਤਾਂ ਦੀ ਵੀ ਜਾਣਕਾਰੀ ਹੋਵੇਗੀ।


author

Sanjeev

Content Editor

Related News