ਅਪਾਰਟਮੈਂਟ ਦੀ ਤੁਲਨਾ ’ਚ ਰਿਹਾਇਸ਼ੀ ਪਲਾਟ ’ਚ ਤੇ ਮਿਲਦਾ ਹੈ ਉੱਚਾ ‘ਰਿਟਰਨ’ : ਰਿਪੋਰਟ
Thursday, Jan 13, 2022 - 10:59 AM (IST)
ਨਵੀਂ ਦਿੱਲੀ–ਨਿਵੇਸ਼ ਦੇ ਲਿਹਾਜ ਨਾਲ ਰਿਹਾਇਸ਼ੀ ਪਲਾਟ ਹੁਣ ਵੀ ਅਪਾਰਟਮੈਂਟ ਖਰੀਦਣ ਤੋਂ ਬਿਹਤਰ ਹੈ। ਇਹ ਗੱਲ ਦੇਸ਼ ਦੇ ਅੱਠ ਵੱਡੇ ਸ਼ਹਿਰਾਂ ’ਚ ਸਾਲ 2015 ਤੋਂ ਰਿਹਾਇਸ਼ੀ ਪਲਾਟਾਂ ਦੀਆਂ ਕੀਮਤਾਂ ’ਚ ਵਾਧੇ ਤੋਂ ਲਗਦੀ ਹੈ। ਇਕ ਰਿਪੋਰਟ ’ਚ ਇਹ ਕਿਹਾ ਗਿਆ ਹੈ। ਮਕਾਨ, ਪਲਾਟ ਆਦਿ ਬਾਰੇ ਜਾਣਕਾਰੀ ਦੇਣ ਵਾਲੀ ਹਾਊਸਿੰਗ ਡਾਟਕਾਮ ਮੁਤਾਬਕ ਰਿਹਾਇਸ਼ੀ ਪਲਾਟਾਂ ਦੀਆਂ ਕੀਮਤਾਂ ’ਚ 2015 ਤੋਂ ਸਾਲਾਨਾ ਔਸਤਨ 7 ਫੀਸਦੀ ਦੀ ਦਰ ਨਾਲ ਵਾਧਾ ਹੋਇਆ ਹੈ ਜਦ ਕਿ ਇਸ ਮਿਆਦ ਦੌਰਾਨ ਅਪਾਰਟਮੈਂਟ ’ਚ ਸਾਲਾਨਾ ਦੋ ਫੀਸਦੀ ਦਾ ਵਾਧਾ ਹੋਇਆ ਹੈ।
ਆਰ. ਈ. ਏ. ਇੰਡੀਆ ਦੀ ਮਲਕੀਅਤ ਵਾਲੀ ਇਕਾਈ ਹਾਊਸਿੰਗ ਡਾਟਕਾਮ ਨੇ ਇਕ ਬਿਆਨ ’ਚ ਕਿਹਾ ਕਿ ਦੇਸ਼ ’ਚ ਰਿਹਾਇਸ਼ੀ ਪਲਾਟ ਅਪਾਰਟਮੈਂਟ ਖਰੀਦਣ ਤੋਂ ਬਿਹਤਰ ਹੈ। ਪਲਾਟਾਂ ਤੋਂ ਰਿਟਰਨ 20ਮੁਕਾਬਲੇ ਵੱਧ ਹੈ। ਇਸ ’ਚ ਜਿਨ੍ਹਾਂ ਅੱਠ ਸ਼ਹਿਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਉਹ ਹਨ...ਰਾਸ਼ਟਰੀ ਰਾਜਧਾਨੀ ਖੇਤਰ ਦਿੱਲੀ, ਮੁੰਬਈ, ਪੁਣੇ, ਬੇਂਗਲੁਰੂ, ਹੈਦਰਾਬਾਦ, ਚੇਨਈ, ਕੋਲਕਾਤਾ ਅਤੇ ਅਹਿਮਦਾਬਾਦ। ਹਾਊਸਿੰਗ ਡਾਟਕਾਮ, ਮਕਾਨ ਡਾਟਕਾਮ ਅਤੇ ਪ੍ਰਾਪਟਾਈਗਰ ਡਾਟਕਾਮ ਦੇ ਸਮੂਹ ਮੁੱਖ ਕਾਰਜਕਾਰੀ ਅਧਿਕਾਰੀ (ਸੀ. ਈ.ਓ.) ਧਰੁਵ ਅੱਗਰਵਾਲ ਨੇ ਕਿਹਾ ਕਿ ਰਿਹਾਇਸ਼ੀ ਪਲਾਟ ਨੇ ਨਿਵੇਸ਼ ’ਤੇ ਉੱਚ ਰਿਟਰਨ ਦਿੱਤਾ ਹੈ। ਇਸ ਦਾ ਮੁੱਖ ਕਾਰਨ ਵੱਡੇ ਸ਼ਹਿਰਾਂ ’ਚ ਵੱਡੇ ਪਲਾਟਾਂ ਦੀ ਕਮੀ ਕਾਰਨ ਜ਼ਮੀਨ ਦੀ ਸੀਮਤ ਸਪਲਾਈ ਹੋ ਸਕਦੀ ਹੈ।