ਦੇਸ਼ ’ਚ ਕਰੋੜਪਤੀ ਟੈਕਸਪੇਅਰਜ਼ ਦੀ ਗਿਣਤੀ ’ਚ ਹੋਇਆ ਵਾਧਾ
Thursday, Jan 08, 2026 - 04:28 PM (IST)
ਬਿਜ਼ਨੈੱਸ ਡੈਸਕ - ਭਾਰਤ ’ਚ 1 ਕਰੋਡ਼ ਰੁਪਏ ਤੋਂ ਵੱਧ ਸਾਲਾਨਾ ਕਮਾਈ ਦਿਖਾਉਣ ਵਾਲੇ ਲੋਕਾਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਉਥੇ ਹੀ ਇਨਕਮ ਟੈਕਸ ਰਿਟਰਨ ਭਰਨ ਵਾਲਿਆਂ ਦੀ ਕੁਲ ਗਿਣਤੀ ’ਚ ਬਹੁਤ ਜ਼ਿਆਦਾ ਵਾਧਾ ਨਹੀਂ ਹੋਇਆ ਹੈ। ਇਸ ਤੋਂ ਇਹ ਸਾਫ ਹੁੰਦਾ ਹੈ ਕਿ ਦੇਸ਼ ਦੀ ਜ਼ਿਆਦਾਤਰ ਐਲਾਨੀ ਕਮਾਈ ਉਪਰੀ ਤਬਕੇ ਦੇ ਲੋਕਾਂ ਕੋਲ ਹੀ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਇਨਕਮ ਟੈਕਸ ਈ-ਫਾਈਲਿੰਗ ਪੋਰਟਲ ਦੇ ਅੰਕੜਿਆਂ ਅਨੁਸਾਰ ਵਿੱਤੀ ਸਾਲ 2025-26 ’ਚ 1 ਕਰੋਡ਼ ਰੁਪਏ ਤੋਂ ਵੱਧ ਇਨਕਮ ਦੱਸਣ ਵਾਲੇ ਲੋਕਾਂ ਦੀ ਗਿਣਤੀ ’ਚ ਲੱਗਭਗ 22 ਫੀਸਦੀ ਦਾ ਵਾਧਾ ਹੋਇਆ ਹੈ। ਇਹ ਵਾਧਾ ਇਸ ਲਈ ਵੀ ਅਹਿਮ ਹੈ ਕਿਉਂਕਿ ਇਸ ਦੌਰਾਨ ਕੁਲ ਰਿਟਰਨ ਫਾਈਲ ਕਰਨ ਵਾਲਿਆਂ ਦੀ ਗਿਣਤੀ ’ਚ ਸਿਰਫ 1 ਫੀਸਦੀ ਦਾ ਹੀ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
31 ਦਸੰਬਰ 2025 ਨੂੰ ਅਸੈੱਸਮੈਂਟ ਈਅਰ (ਏ. ਵਾਈ.) 2025-26 ਲਈ ਇਨਕਮ ਟੈਕਸ ਰਿਟਰਨ ਭਰਨ ਦੀ ਆਖਰੀ ਤਰੀਕ ਸੀ। ਹਾਲਾਂਕਿ, ਅਪਡੇਟਿਡ ਰਿਟਰਨ 31 ਮਾਰਚ 2030 ਤੱਕ ਭਰੀ ਜਾ ਸਕਦੀ ਹੈ। ਅੰਕੜਿਆਂ ਮੁਤਾਬਕ 1 ਅਪ੍ਰੈਲ ਤੋਂ 31 ਦਸੰਬਰ ਵਿਚਾਲੇ 9 ਕਰੋਡ਼ ਤੋਂ ਵੱਧ ਰਿਟਰਨ ਫਾਈਲ ਕੀਤੀਆਂ ਗਈਆਂ, ਜਦੋਂਕਿ ਪਿਛਲੇ ਸਾਲ ਦੀ ਇਸੇ ਮਿਆਦ ’ਚ 8.92 ਕਰੋਡ਼ ਰਿਟਰਨ ਭਰੀਆਂ ਗਈਆਂ ਸਨ। ਭਾਵ ਇਸ ’ਚ ਸਿਰਫ 1.22 ਫੀਸਦੀ ਦਾ ਮਾਮੂਲੀ ਵਾਧਾ ਹੋਇਆ ਹੈ। ਇਨ੍ਹਾਂ ਅੰਕੜਿਆਂ ’ਚ ਵੱਖ-ਵੱਖ ਅਸੈੱਸਮੈਂਟ ਈਅਰ ਦੀਆਂ ਈ-ਰਿਟਰਨ ਸ਼ਾਮਲ ਹਨ ਪਰ ਜ਼ਿਆਦਾਤਰ ਮੌਜੂਦਾ ਸਾਲ ਦੀਆਂ ਹੀ ਹਨ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਇਨਕਮ ਦੇ ਪੈਟਰਨ ’ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ
ਜਿੱਥੇ ਕੁਲ ਰਿਟਰਨ ਫਾਈਲ ਕਰਨ ਵਾਲਿਆਂ ਦੀ ਗਿਣਤੀ ’ਚ ਵਾਧਾ ਸੁਸਤ ਰਿਹਾ। ਉਥੇ ਹੀ ਐਲਾਨੀ ਇਨਕਮ ਦੇ ਪੈਟਰਨ ’ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। 5 ਲੱਖ ਰੁਪਏ ਤੱਕ ਦੀ ਇਨਕਮ ਦਿਖਾਉਣ ਵਾਲਿਆਂ ਦੀ ਗਿਣਤੀ ’ਚ ਕਮੀ ਆਈ ਹੈ, ਜਦੋਂਕਿ 5 ਲੱਖ ਰੁਪਏ ਤੋਂ ਉੱਤੇ ਦੀਆਂ ਸਾਰੀਆਂ ਇਨਕਮ ਕੈਟਾਗਰੀਆਂ 10 ਕਰੋਡ਼ ਰੁਪਏ ਤੋਂ ਵੱਧ ਤੱਕ ’ਚ 2 ਅੰਕਾਂ ਦਾ ਵਾਧਾ ਹੋਇਆ ਹੈ।
ਇਹ ਵੀ ਪੜ੍ਹੋ : PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ
50 ਲੱਖ ਤੋਂ ਲੈ ਕੇ 10 ਕਰੋਡ਼ ਰੁਪਏ ਤੋਂ ਵੱਧ ਦੀਆਂ 4 ਸਭ ਤੋਂ ਉੱਚੀਆਂ ਇਨਕਮ ਕੈਟਾਗਰੀਆਂ ’ਚ ਹਰੇਕ ’ਚ 20 ਫੀਸਦੀ ਤੋਂ ਵੱਧ ਦਾ ਵਾਧਾ ਦਰਜ ਕੀਤਾ ਗਿਆ ਹੈ। ਖਾਸ ਗੱਲ ਇਹ ਹੈ ਕਿ ਸਭ ਤੋਂ ਵੱਧ ਕਮਾਈ ਵਾਲੀ ਕੈਟਾਗਰੀ ’ਚ ਸਭ ਤੋਂ ਤੇਜ਼ ਵਾਧਾ ਵੇਖਿਆ ਗਿਆ ਹੈ।
ਉਪਰੀ ਤਬਕੇ ਦੇ ਰੁਝੇਵੇਂ
ਇਕ ਮੀਡੀਆ ਰਿਪੋਰਟ ’ਚ ਟੈਕਸ ਐਕਸਪਰਟਸ ਦਾ ਕਹਿਣਾ ਹੈ ਕਿ ਇਹ ਵਾਧਾ ਕਿਸੇ ਅੰਕੜਿਆਂ ਦੀ ਗਡ਼ਬਡ਼ੀ ਦੀ ਵਜ੍ਹਾ ਨਾਲ ਨਹੀਂ, ਸਗੋਂ ਉਪਰੀ ਤਬਕੇ ਦੀ ਮਜ਼ਬੂਤ ਕਮਾਈ ਅਤੇ ਬਿਹਤਰ ਟੈਕਸ ਰਿਪੋਰਟਿੰਗ ਦਾ ਨਤੀਜਾ ਹੈ।
ਧਰੁਵ ਐਡਵਾਈਜ਼ਰਜ਼ ਦੇ ਪਾਰਟਨਰ ਸੰਦੀਪ ਭੱਲਾ ਨੇ ਕਿਹਾ ਕਿ ਇਸ ਦਾ ਕਾਰਨ ਦੇਸ਼ ’ਚ ਆਰਥਿਕ ਗਤੀਵਿਧੀਆਂ ਦਾ ਤੇਜ਼ ਹੋਣਾ ਹੈ। ਭੱਲੇ ਮੁਤਾਬਕ ਉਪਰੀ ਤਬਕੇ ਦੇ ਪਰਿਵਾਰਾਂ ਦੀ ਆਮਦਨੀ ’ਚ ਸਾਫ ਸੁਧਾਰ ਹੋਇਆ ਹੈ। ਇਸ ਦੀ ਵਜ੍ਹਾ ਸੈਲਰੀ ’ਚ ਵਾਧਾ, ਚੰਗੇ ਬੋਨਸ ਅਤੇ ਕਾਰੋਬਾਰ ਤੋਂ ਬਿਹਤਰ ਮੁਨਾਫਾ ਹੈ।
ਇਹ ਵੀ ਪੜ੍ਹੋ : Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਇਨ੍ਹਾਂ ਸੂਬਿਆਂ ਨੇ ਮਾਰੀ ਬਾਜ਼ੀ
ਪਿਛਲੇ 4 ਸਾਲਾਂ ’ਚ ਕਈ ਸੂਬਿਆਂ ’ਚ ਟੈਕਸ ਦੇਣ ਵਾਲਿਆਂ ਦੀ ਗਿਣਤੀ ਤੇਜ਼ੀ ਨਾਲ ਵਧੀ ਹੈ। ਇਹ ਸੂਬਿਆਂ ’ਚ ਆਰਥਿਕ ਗਤੀਵਿਧੀਆਂ ਅਤੇ ਟੈਕਸ ਦੇ ਘੇਰੇ ਦੇ ਵਧਣ ਦਾ ਸੰਕੇਤ ਦਿੰਦਾ ਹੈ।
ਅੰਕੜਿਆਂ ਅਨੁਸਾਰ ਹਰਿਆਣਾ ਇਸ ਮਾਮਲੇ ’ਚ ਸਭ ਤੋਂ ਅੱਗੇ ਰਿਹਾ ਹੈ। ਇੱਥੇ 2020-21 ’ਚ 6.03 ਲੱਖ ਟੈਕਸਪੇਅਰਜ਼ ਸਨ, ਜੋ 2024-25 ’ਚ ਵਧ ਕੇ 10.86 ਲੱਖ ਹੋ ਗਏ। ਭਾਵ ਲੱਗਭਗ 80 ਫੀਸਦੀ ਦਾ ਵਾਧਾ ਹੋਇਆ ਹੈ।
ਦੂਜੇ ਨੰਬਰ ’ਤੇ ਗੁਜਰਾਤ ਰਿਹਾ, ਜਿੱਥੇ ਟੈਕਸ ਦੇਣ ਵਾਲਿਆਂ ਦੀ ਗਿਣਤੀ 11.03 ਲੱਖ ਤੋਂ ਵਧ ਕੇ 19.05 ਲੱਖ ਹੋ ਗਈ, ਜੋ ਕਰੀਬ 72.7 ਫੀਸਦੀ ਦਾ ਵਾਧਾ ਹੈ। ਬਿਹਾਰ ’ਚ ਟੈਕਸਪੇਅਰਜ਼ ਦੀ ਗਿਣਤੀ 3.89 ਲੱਖ ਤੋਂ ਵਧ ਕੇ 6.34 ਲੱਖ ਹੋ ਗਈ। ਉਥੇ ਹੀ ਛੱਤੀਸਗੜ੍ਹ ’ਚ ਇਹ ਗਿਣਤੀ 1.87 ਲੱਖ ਤੋਂ ਵਧ ਕੇ 2.99 ਲੱਖ ਪਹੁੰਚੀ ਅਤੇ ਤੇਲੰਗਾਨਾ ’ਚ 8.27 ਲੱਖ ਤੋਂ ਵਧ ਕੇ ਕਰੀਬ 13 ਲੱਖ ਹੋ ਗਈ। ਇਹ ਪੂਰਾ ਟਰੈਂਡ ਦਿਖਾਉਂਦਾ ਹੈ ਕਿ ਵੱਖ-ਵੱਖ ਸੂਬਿਆਂ ’ਚ ਰਸਮੀ ਅਰਥਵਿਵਸਥਾ ਦਾ ਘੇਰਾ ਲਗਾਤਾਰ ਵੱਧ ਰਿਹਾ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
Related News
ਫਰਵਰੀ 2021 ਤੋਂ ਬਾਅਦ ਪਹਿਲੀ ਵਾਰ ਕੱਚੇ ਤੇਲ ਦੀਆਂ ਕੀਮਤਾਂ 60$ ਤੋਂ ਹੇਠਾਂ, Petrol-Diesel 'ਚ ਵੱਡੀ ਰਾਹਤ ਦੀ ਉਮੀਦ
