ਡਾਊਨ ਹੋਈ NSE ਇੰਡੀਆ ਦੀ ਵੈੱਬਸਾਈਟ, ਯੂਜ਼ਰਸ ਨੇ ਸੋਸ਼ਲ ਮੀਡੀਆ ''ਤੇ ਦਿੱਤੀ ਅਜਿਹੀ ਪ੍ਰਤੀਕਿਰਿਆ
Monday, Dec 18, 2023 - 01:13 PM (IST)
ਬਿਜ਼ਨੈੱਸ ਡੈਸਕ - ਪ੍ਰਮੁੱਖ ਘਰੇਲੂ ਸ਼ੇਅਰ ਬਾਜ਼ਾਰ NSE ਇੰਡੀਆ ਲਈ ਦਿਨ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਹੈ। NSE ਇੰਡੀਆ ਦੀ ਵੈੱਬਸਾਈਟ ਸੋਮਵਾਰ ਨੂੰ ਕਾਰੋਬਾਰ ਦੇ ਸ਼ੁਰੂਆਤੀ ਘੰਟਿਆਂ ਵਿੱਚ ਡਾਊਨ ਹੋ ਗਈ। NSE ਇੰਡੀਆ ਦੀ ਵੈੱਬਸਾਈਟ ਖੋਲ੍ਹਣ 'ਤੇ ਉਪਭੋਗਤਾਵਾਂ ਨੂੰ ਇੱਕ ਗਲਤੀ ਵਾਲਾ ਸੁਨੇਹਾ ‘An error occurred while processing your request. Reference #97.c6952f17.1702879427.675bc23’ ਮਿਲ ਰਿਹਾ ਹੈ।
ਇਹ ਵੀ ਪੜ੍ਹੋ - ਮੁਕੇਸ਼ ਅੰਬਾਨੀ ਤੋਂ ਬਾਅਦ ਰਤਨ ਟਾਟਾ ਨੂੰ ਮਿਲੀ ਜਾਨੋਂ ਮਾਰਨ ਦੀ ਧਮਕੀ, ਕਿਹਾ- ਸੁਰੱਖਿਆ ਵਧਾਓ, ਨਹੀਂ ਤਾਂ...
ਸੋਸ਼ਲ ਮੀਡੀਆ 'ਤੇ ਯੂਜ਼ਰਸ ਦੀ ਪ੍ਰਤੀਕਿਰਿਆ
NSE ਇੰਡੀਆ ਦੀ ਵੈੱਬਸਾਈਟ ਦੇ ਡਾਊਨ ਹੋਣ ਤੋਂ ਪਰੇਸ਼ਾਨ ਕਈ ਯੂਜ਼ਰਸ ਨੇ ਸੋਸ਼ਲ ਮੀਡੀਆ 'ਤੇ ਆਪਣੀ ਨਾਰਾਜ਼ਗੀ ਜਤਾਈ ਹੈ। ਇਕ ਯੂਜ਼ਰ ਨੇ ਲਿਖਿਆ ਕਿ ਜਦੋਂ ਵੀ ਬਾਜ਼ਾਰ 'ਚ ਬਹੁਤ ਗੜਬੜ ਹੁੰਦੀ ਹੈ ਤਾਂ NSE ਇੰਡੀਆ ਕੰਮ ਕਰਨਾ ਬੰਦ ਕਰ ਦਿੰਦਾ ਹੈ। ਯੂਜ਼ਰ ਨੇ ਦਾਅਵਾ ਕੀਤਾ ਕਿ NSE ਇੰਡੀਆ ਦੀ ਵੈੱਬਸਾਈਟ ਸ਼ੇਅਰ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਤੋਂ ਹੀ ਗਲਤੀਆਂ ਦਿਖਾ ਰਹੀ ਹੈ। ਇਕ ਹੋਰ ਯੂਜ਼ਰ ਨੇ ਵੀ ਅਜਿਹਾ ਇਤਰਾਜ਼ ਪ੍ਰਗਟਾਇਆ ਹੈ। ਨਾਰਾਜ਼ਗੀ ਜ਼ਾਹਰ ਕਰਦੇ ਹੋਏ ਯੂਜ਼ਰ ਨੇ ਲਿਖਿਆ ਕਿ ਇਸ ਤਰ੍ਹਾਂ ਵੱਡੇ ਖਿਡਾਰੀਆਂ ਨੂੰ ਆਪਣੀ ਸਥਿਤੀ ਠੀਕ ਕਰਨ ਦਾ ਸਮਾਂ ਮਿਲ ਜਾਂਦਾ ਹੈ।
ਇਹ ਵੀ ਪੜ੍ਹੋ - ਜਲਦੀ ਸਸਤਾ ਹੋ ਸਕਦਾ ਹੈ ਪੈਟਰੋਲ-ਡੀਜ਼ਲ! ਸਰਕਾਰ ਕਰ ਰਹੀ ਹੈ ਵੱਡੀ ਤਿਆਰੀ
ਤੁਹਾਨੂੰ ਦੱਸ ਦੇਈਏ ਕਿ ਸ਼ੁਰੂਆਤੀ ਕਾਰੋਬਾਰ 'ਚ ਸ਼ੇਅਰ ਬਾਜ਼ਾਰ ਗਿਰਾਵਟ ਨਾਲ ਖੁੱਲ੍ਹਿਆ। ਏਸ਼ੀਆਈ ਬਾਜ਼ਾਰਾਂ ਦੇ ਕਮਜ਼ੋਰ ਰੁਖ ਦਾ ਅਸਰ ਘਰੇਲੂ ਬਾਜ਼ਾਰ 'ਤੇ ਪਿਆ। BSE ਦਾ 30 ਸ਼ੇਅਰਾਂ ਵਾਲਾ ਪ੍ਰਮੁੱਖ ਸੂਚਕ ਅੰਕ ਸੈਂਸੈਕਸ 341.46 ਅੰਕ ਡਿੱਗ ਕੇ 71,142.29 'ਤੇ ਖੁੱਲ੍ਹਿਆ। ਨਿਫਟੀ 65.30 ਅੰਕ ਡਿੱਗ ਕੇ 21,391.35 'ਤੇ ਆ ਗਿਆ। ਸੈਂਸੈਕਸ ਦੀਆਂ ਕੰਪਨੀਆਂ ਵਿੱਚ ਆਈਟੀਸੀ, ਆਈਸੀਆਈਸੀਆਈ ਬੈਂਕ, ਮਹਿੰਦਰਾ ਐਂਡ ਮਹਿੰਦਰਾ, ਇੰਡਸਇੰਡ ਬੈਂਕ, ਐਕਸਿਸ ਬੈਂਕ ਅਤੇ ਅਲਟਰਾਟੈਕ ਸੀਮੈਂਟ ਦੇ ਸ਼ੇਅਰ ਡਿੱਗੇ। ਸਨ ਫਾਰਮਾ, ਰਿਲਾਇੰਸ ਇੰਡਸਟਰੀਜ਼, ਟਾਈਟਨ ਅਤੇ ਬਜਾਜ ਫਾਈਨਾਂਸ ਦੇ ਸ਼ੇਅਰ ਵਧੇ।
ਇਹ ਵੀ ਪੜ੍ਹੋ - ਪਹਿਲੀ ਵਾਰ ਐਨਾ ਮਹਿੰਗਾ ਹੋਇਆ ਸੋਨਾ, ਤੋੜੇ ਸਾਰੇ ਰਿਕਾਰਡ, ਜਾਣੋ ਤਾਜ਼ਾ ਭਾਅ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8