NSE ਨੇ 250 ਤੋਂ ਜ਼ਿਆਦਾ ਕੰਪਨੀਆਂ ''ਤੇ ਲਗਾਇਆ ਜੁਰਮਾਨਾ
Wednesday, May 15, 2019 - 05:37 PM (IST)

ਮੁੰਬਈ - ਨੈਸ਼ਨਲ ਸਟਾਕ ਐਕਸਚੇਂਜ(NSE) ਨੇ ਲਿਸਟਿਡ ਕੰਪਨੀਆਂ ਦੀ ਜਾਂਚ ਪੜਤਾਲ ਦੇ ਬਾਅਦ ਅਨਿਯਮਤਾ ਕਰਨ ਵਾਲੀਆਂ ਕੰਪਨੀਆਂ 'ਤੇ ਜੁਰਮਾਨਾ ਲਗਾਇਆ ਹੈ। ਐਕਸਚੇਂਜ ਨੇ ਬੁੱਧਵਾਰ ਨੂੰ ਦੱਸਿਆ ਕਿ ਮਾਰਚ ਤਿਮਾਹੀ 'ਚ ਅਨਿਯਮਤਤਾ ਕਰਨ ਵਾਲੀਆਂ ਕਰੀਬ 250 ਕੰਪਨੀਆਂ ਨੂੰ ਨੋਟਿਸ ਭੇਜਿਆ ਗਿਆ ਹੈ।
ਇਨ੍ਹਾਂ ਕੰਪਨੀ ਦੇ ਨਾਂ ਆਏ ਸਾਹਮਣੇ
NSE ਨੇ ਜਿਹੜੀਆਂ ਕੰਪਨੀਆਂ ਨੂੰ ਨੋਟਿਸ ਭੇਜੇ ਹਨ ਉਨ੍ਹਾਂ 'ਚ ਕੁਝ ਵੱਡੀਆਂ ਕੰਪਨੀਆਂ ਦੇ ਨਾਂ ਵੀ ਸ਼ਾਮਲ ਹਨ। ਵੱਡੀਆਂ ਕੰਪਨੀਆਂ 'ਚ ਅਡਾਣੀ ਪੋਰਟਸ ਐਂਡ ਸਪੈਸ਼ਲ ਇਕਨਾਮਿਕ ਜੋਨ, ਦ ਨਿਊ ਇੰਸ਼ੋਰੈਂਸ ਕੰਪਨੀ , ਇੰਦਰਪ੍ਰਸਥ ਗੈਸ, ਮਣਪੁਰਮ ਫਾਇਨਾਂਸ, ਭਾਰਤ ਪੈਟਰੋਲੀਅਮ ਕਾਰਪੋਰੇਸ਼ਨ, ਜੈੱਟ ਏਅਰਵੇਜ਼, ਭਾਰਤ ਇਲੈਕਟ੍ਰਾਨਿਕਸ ਅਤੇ ਆਇਲ ਇੰਡੀਆ ਦੇ ਨਾਂ ਸ਼ਾਮਲ ਹਨ। ਕਰੀਬ 31 ਕੰਪਨੀਆਂ ਵਿਚੋਂ ਹਰ ਇਕ ਕੰਪਨੀ ਨੂੰ 4,50,000 ਰੁਪਏ ਦਾ ਜੁਰਮਾਨਾ ਚੁਕਾਉਣਾ ਹੈ।
ਜੁਰਮਾਨੇ ਦੀ ਇਹ ਰਕਮ ਸਟਾਕ ਐਕਸਚੇਂਜ ਜੇ ਇਨਵੈਸਟਰ ਪ੍ਰੋਟੈਕਸ਼ਨ ਫੰਡ ਵਿਚ ਜਮ੍ਹਾ ਹੋਵੇਗੀ। NSE ਨੇ ਆਪਣੇ ਬਿਆਨ ਵਿਚ ਕਿਹਾ ਹੈ ਕਿ ਉਹ ਹਰ ਦਿਨ ਦੇ ਹਿਸਾਬ ਨਾਲ ਜੁਰਮਾਨਾ ਲਗਾ ਸਕਦੀ ਹੈ। ਇਸ ਦੇ ਨਾਲ ਹੀ ਨਿਯਮ ਨਾ ਪੂਰਾ ਕਰਨ ਵਾਲੇ ਪ੍ਰਮੋਟਰ ਅਤੇ ਪ੍ਰਮੋਟਰ ਗਰੁੱਪ ਦੀ ਹੋਲਡਿੰਗ ਵੀ ਜ਼ਬਤ ਕਰ ਸਕਦੀ ਹੈ।
ਜੇਕਰ ਕੋਈ ਕੰਪਨੀ ਲਗਾਤਾਰ ਦੋ ਤਿਮਾਹੀਆਂ ਤੱਕ ਨਿਯਮਾਂ ਦਾ ਪਾਲਣ ਨਹੀਂ ਕਰਦੀ ਹੈ ਤਾਂ ਐਕਸਚੇਂਜ ਉਨ੍ਹਾਂ ਕੰਪਨੀਆਂ ਦੇ ਸ਼ੇਅਰਾਂ ਦੀ ਟ੍ਰੇਡਿੰਗ ਉਸ ਖਾਸ ਕੈਟੇਗਰੀ 'ਚ ਪਾ ਸਕਦੀ ਹੈ ਜਿਥੇ ਟ੍ਰੇਡ ਆਨ ਟ੍ਰੇਡ ਆਧਾਰ 'ਤੇ ਟ੍ਰੇਡਿੰਗ ਹੁੰਦੀ ਹੈ।
NSE ਨੇ ਇਹ ਨੋਟਿਸ ਸੇਬੀ ਦੇ 3 ਮਈ 2018 ਦੇ ਸਰਕੂਲਰ ਦੇ ਆਧਾਰ 'ਤੇ ਜਾਰੀ ਕੀਤੇ ਹਨ।