NSE ਨੇ ਗੀਤਾਂਜਲੀ ਜੈੱਮਸ ਸਮੇਤ 24 ਕੰਪਨੀਆਂ ''ਤੇ ਲਾਇਆ ਜੁਰਮਾਨਾ

Wednesday, Mar 14, 2018 - 04:40 AM (IST)

NSE ਨੇ ਗੀਤਾਂਜਲੀ ਜੈੱਮਸ ਸਮੇਤ 24 ਕੰਪਨੀਆਂ ''ਤੇ ਲਾਇਆ ਜੁਰਮਾਨਾ

ਮੁੰਬਈ-ਨੈਸ਼ਨਲ ਸਟਾਕ ਐਕਸਚੇਂਜ (ਐੱਨ. ਐੱਸ. ਈ.) ਨੇ 31 ਦਸੰਬਰ ਨੂੰ ਖ਼ਤਮ ਤਿਮਾਹੀ ਦਾ ਨਤੀਜਾ ਐਲਾਨਣ 'ਚ ਅਸਫਲ ਰਹਿਣ ਨੂੰ ਲੈ ਕੇ 24 ਕੰਪਨੀਆਂ 'ਤੇ ਜੁਰਮਾਨਾ ਲਾਇਆ ਹੈ। ਇਨ੍ਹਾਂ ਕੰਪਨੀਆਂ 'ਚ ਘਪਲੇ 'ਚ ਫਸੀ ਗੀਤਾਂਜਲੀ ਜੈੱਮਸ ਵੀ ਸ਼ਾਮਲ ਹੈ। ਐੱਨ. ਐੱਸ. ਈ. ਦੇ ਬੁਲਾਰੇ ਨੇ ਕਿਹਾ ਕਿ ਕੰਪਨੀਆਂ ਖਿਲਾਫ ਰੈਗੂਲੇਟਰੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ। ਇਸ ਦੇ ਤਹਿਤ ਉਨ੍ਹਾਂ ਨੂੰ ਐੱਨ. ਐੱਸ. ਈ. ਤੋਂ ਮੁਅੱਤਲ ਵੀ ਕੀਤਾ ਜਾ ਸਕਦਾ ਹੈ। ਇਸ ਸੂਚੀ 'ਚ ਸ਼ਾਮਲ ਹੋਰ ਕੰਪਨੀਆਂ ਏ. ਬੀ. ਜੀ. ਸ਼ਿਪਯਾਰਡ, ਐੱਮਟੈੱਕ ਆਟੋ, ਡੀ. ਐੱਸ. ਕੁਲਕਰਨੀ ਡਿਵੈੱਲਪਰਸ, ਭਾਰਤੀ ਡਿਫੈਂਸ ਐਂਡ ਇਨਫਰਾਸਟ੍ਰਕਚਰ, ਐਡੂਕਾਂਪ ਸਾਲਿਊਸ਼ਨਜ਼, ਸ਼੍ਰੀ ਰੇਣੂਕਾ ਸ਼ੂਗਰਸ, ਮੋਜ਼ਰ-ਬੇਅਰ (ਆਈ) ਅਤੇ ਸਟਰਲਿੰਗ ਬਾਇਓਟੈੱਕ ਸ਼ਾਮਲ ਹਨ।


Related News