UPI ਸਰਚਾਰਜ ’ਤੇ NPCI ਦੀ ਸਫਾਈ, ਕਿਹਾ-ਗਾਹਕਾਂ ਲਈ ‘ਮੁਫਤ’ ਬਣਿਆ ਰਹੇਗਾ ਪੇਮੈਂਟ ਕਰਨਾ

03/30/2023 11:33:44 AM

ਨਵੀਂ ਦਿੱਲੀ (ਭਾਸ਼ਾ) – ਸਵੇਰ ਤੋਂ ਹੀ ਯੂ. ਪੀ. ਆਈ. ਪੇਮੈਂਟ ’ਤੇ ਸਰਚਾਰਜ ਦੀ ਖਬਰ ਨੂੰ ਲੈ ਕੇ ਹੰਗਾਮਾ ਮਚਿਆ ਹੋਇਆ ਹੈ। ਲੋਕਾਂ ਦਰਮਿਆਨ ਇਸ ਗੱਲ ਨੂੰ ਲੈ ਕੇ ਟੈਨਸ਼ਨ ਦੇਖੀ ਜਾ ਰਹੀ ਹੈ ਕਿ ਕੀ ਹੁਣ ਡਿਜ਼ੀਟਲ ਪੇਮੈਂਟ ਕਰਨ ਲਈ ਵੀ ਉਨ੍ਹਾਂ ਦੀ ਜੇਬ ’ਤੇ ਬੋਝ ਵਧਣ ਵਾਲਾ ਹੈ। ਇਸ ਨਾਲ ਜੁੜੀਆਂ ਕਈ ਦੁਚਿੱਤੀਆਂ ਨੂੰ ਦੂਰ ਕਰਨ ਲਈ ਹੁਣ ਯੂ. ਪੀ. ਆਈ. ਸਿਸਟਮ ਆਪਰੇਟ ਕਰਨ ਵਾਲੇ ਨੈਸ਼ਨਲ ਪੇਮੈਂਟ ਕਾਰਪੋਰੇਸ਼ਨ ਆਫ ਇੰਡੀਆ (ਐੱਨ. ਪੀ. ਸੀ. ਆਈ.) ਨੇ ਸਫਾਈ ਜਾਰੀ ਕਰ ਦਿੱਤੀ ਹੈ। ਐੱਨ. ਪੀ. ਸੀ. ਆਈ. ਨੇ ਟਵਿਟਰ ’ਤੇ ਇਕ ਬਿਆਨ ਜਾਰੀ ਕਰਦੇ ਹੋਏ ਸਪੱਸ਼ਟ ਕੀਤਾ ਕਿ ‘ਯੂ. ਪੀ. ਆਈ.) ਪੇਮੈਂਟ ਪਹਿਲਾਂ ਵਾਂਗ ਮੁਫਤ, ਤੇਜ਼, ਸੁਰੱਖਿਅਤ ਅਤੇ ਸੌਖਾਲਾ ਬਣਿਆ ਰਹੇਗਾ। ਬੈਂਕ ਅਕਾਊਂਟ ਦਾ ਇਸਤੇਮਾਲ ਕਰ ਕੇ ਯੂ. ਪੀ. ਆਈ. ਰਾਹੀਂ ਟ੍ਰਾਂਜੈਕਸ਼ਨ ਕਰਨ ਵਾਲੇ ਗਾਹਕਾਂ ਅਤੇ ਮਰਚੈਂਟਸ ’ਤੇ ਨਵੇਂ ਸਰਚਾਰਜ ਦਾ ਕੋਈ ਅਸਰ ਨਹੀਂ ਹੋਵੇਗਾ।

ਇਹ ਵੀ ਪੜ੍ਹੋ : ਆਧਾਰ ਕਾਰਡ ਦੀ ਵੱਡੀ ਖ਼ਾਮੀ ਆਈ ਸਾਹਮਣੇ, ਗਜ਼ਟਿਡ ਅਫ਼ਸਰਾਂ ਦੀ ਲਾਪਰਵਾਹੀ ਬਣ ਰਹੀ ਸਾਈਬਰ ਫਰਾਡ ਦਾ ਕਾਰਨ

ਜਾਣੋ ਕਿਹੜੇ ਲੈਣ-ਦੇਣ 'ਤੇ ਲੱਗੇਗਾ ਚਾਰਜ

NPCI ਨੇ ਬਿਆਨ 'ਚ ਕਿਹਾ ਕਿ ਵਿਕਰੇਤਾ ਦੇ 'ਪੂਰਵ-ਭੁਗਤਾਨ ਸਾਧਨ (PPI)' ਰਾਹੀਂ ਲੈਣ-ਦੇਣ 'ਤੇ ਇੰਟਰਚੇਂਜ ਫੀਸ ਲੱਗੇਗੀ। ਹਾਲਾਂਕਿ, ਇਹ ਫੀਸ ਗਾਹਕਾਂ ਨੂੰ ਅਦਾ ਨਹੀਂ ਕਰਨੀ ਪਵੇਗੀ। ਵਾਸਤਵ ਵਿੱਚ ਕਾਰਪੋਰੇਸ਼ਨ ਨੇ PPI ਵਾਲਿਟ ਨੂੰ ਇੰਟਰਚੇਂਜ UPI ਈਕੋਸਿਸਟਮ ਦਾ ਹਿੱਸਾ ਬਣਨ ਦੀ ਇਜਾਜ਼ਤ ਦਿੱਤੀ ਹੈ ਅਤੇ PPIs ਦੁਆਰਾ 2,000 ਰੁਪਏ ਤੋਂ ਵੱਧ ਦੇ UPI ਲੈਣ-ਦੇਣ 'ਤੇ 1.1 ਪ੍ਰਤੀਸ਼ਤ ਫੀਸ ਲਗਾਈ ਹੈ।

ਇਸ ਵਿੱਚ ਕਿਹਾ ਗਿਆ ਹੈ, "ਇੰਟਰਚੇਂਜ ਫੀਸ ਸਿਰਫ਼ PPI ਵਪਾਰੀ ਲੈਣ-ਦੇਣ 'ਤੇ ਲਾਗੂ ਹੋਵੇਗੀ, ਗਾਹਕਾਂ ਤੋਂ ਕੋਈ ਵੀ ਚਾਰਜ ਨਹੀਂ ਲਿਆ ਜਾਵੇਗਾ। ਇਹ ਵੀ ਸਪੱਸ਼ਟ ਕੀਤਾ ਗਿਆ ਹੈ ਕਿ ਬੈਂਕ ਖਾਤੇ ਤੋਂ ਬੈਂਕ ਖਾਤੇ ਆਧਾਰਿਤ UPI ਭੁਗਤਾਨਾਂ (ਆਮ UPI ਭੁਗਤਾਨ) 'ਤੇ ਕੋਈ ਖਰਚਾ ਨਹੀਂ ਆਵੇਗਾ। ਬੈਂਕ ਖਾਤੇ ਤੋਂ ਬੈਂਕ ਖਾਤੇ ਦਾ ਲੈਣ-ਦੇਣ ਗਾਹਕਾਂ ਅਤੇ ਵਿਕਰੇਤਾ ਦੋਵਾਂ ਲਈ ਮੁਫਤ ਹੋਵੇਗਾ।

ਕੀ ਹੈ ਐੱਨ. ਪੀ. ਸੀ. ਆਈ. ਦੀ ਸਫਾਈ ’ਚ?

ਐੱਨ. ਪੀ. ਸੀ. ਆਈ. ਦੇ ਬਿਆਨ ’ਚ ਕਿਹਾ ਗਿਆ ਹੈ ਕਿ ਯੂ. ਪੀ. ਆਈ. ਰਾਹੀਂ ਲੈਣ-ਦੇਣ ਦਾ ਸਭ ਤੋਂ ਮਸ਼ਹੂਰ ਤਰੀਕਾ, ਕਿਸੇ ਯੂ. ਪੀ. ਆਈ. ਇਨੇਬਲਡ ਐਪ (ਜਿਵੇਂ ਕੇ ਗੂਗਲ ਪੇਅ, ਫੋਨਪੇਅ, ਭੀਮ ਅਤੇ ਪੇਅ. ਟੀ. ਐੱਮ.) ਰਾਹੀਂ ਆਪਣੇ ਬੈਂਕ ਖਾਤੇ ਨੂੰ ਲਿੰਕ ਕਰ ਕੇ ਪੇਮੈਂਟ ਕਰਨਾ ਹੈ। ਯੂ. ਪੀ. ਆਈ. ਰਾਹੀਂ ਹੋਣ ਵਾਲੇ 99.9 ਫੀਸਦੀ ਲੈਣ-ਦੇਣ ਇੰਝ ਹੀ ਹੁੰਦੇ ਹਨ। ਇਸ ਤਰ੍ਹਾਂ ਬੈਂਕ ਅਕਾਊਂਟ ਤੋਂ ਬੈਂਕ ਅਕਾਊਂਟ ਦਰਮਿਆਨ ਹੋਣ ਵਾਲੇ ਲੈਣ-ਦੇਣ ਅੱਗੇ ਵੀ ਮੁਫਤ ਬਣੇ ਰਹਿਣਗੇ। ਫਿਰ ਭਾਵੇਂ ਇਸ ਨੂੰ ਕਸਟਮਰ ਕਰਨ ਜਾਂ ਮਰਚੈਂਟ।

ਇਹ ਵੀ ਪੜ੍ਹੋ : ਟੈਕਸਦਾਤਿਆਂ ਲਈ ਵੱਡੀ ਰਾਹਤ, PAN-Adhaar ਲਿੰਕ ਕਰਨ ਦੀ ਸਮਾਂ ਮਿਆਦ ਵਧੀ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News