ਹੁਣ ਏਅਰ ਏਸ਼ੀਆ 'ਚ ਉਡਾਣ ਦੌਰਾਨ ਮਿਲੇਗਾ ਭੋਜਨ, ਕੰਪਨੀ ਨੇ ਦੁਬਾਰਾ ਸ਼ੁਰੂ ਕੀਤੀ ਸਰਵਿਸ

Tuesday, Oct 27, 2020 - 06:17 PM (IST)

ਹੁਣ ਏਅਰ ਏਸ਼ੀਆ 'ਚ ਉਡਾਣ ਦੌਰਾਨ ਮਿਲੇਗਾ ਭੋਜਨ, ਕੰਪਨੀ ਨੇ ਦੁਬਾਰਾ ਸ਼ੁਰੂ ਕੀਤੀ ਸਰਵਿਸ

ਨਵੀਂ ਦਿੱਲੀ — ਏਅਰ ਏਸ਼ੀਆ ਇੰਡੀਆ ਨੇ ਸੋਮਵਾਰ ਨੂੰ ਕਿਹਾ ਕਿ ਸਰਕਾਰ ਵੱਲੋਂ ਰੈਗੂਲੇਟਰੀ ਦਿਸ਼ਾ ਨਿਰਦੇਸ਼ਾਂ ਵਿਚ ਢਿੱਲ ਮਿਲ ਜਾਣ ਤੋਂ ਬਾਅਦ ਉਸ ਨੇ ਜਹਾਜ਼ ਵਿਚ ਯਾਤਰੀਆਂ ਲਈ ਖਾਣੇ ਦੀ ਸਹੂਲਤ ਬਹਾਲ ਕਰ ਦਿੱਤੀ ਹੈ। ਏਅਰ ਲਾਈਨ ਵੱਲੋਂ ਜਾਰੀ ਪ੍ਰੈਸ ਬਿਆਨ ਵਿਚ ਕਿਹਾ ਗਿਆ ਹੈ, 'ਏਅਰ ਲਾਈਨ ਨੇ ਜਹਾਜ਼ ਵਿਚ ਖਾਣੇ ਦੀ ਪੇਸ਼ਕਸ਼ ਕਰਨ ਲਈ ਪਹਿਲਾਂ ਤੋਂ ਆਰਡਰ ਬੁੱਕ ਕਰਨ ਦੀ ਸਹੂਲਤ ਸ਼ੁਰੂ ਕਰ ਦਿੱਤੀ ਹੈ।'

27 ਅਗਸਤ ਨੂੰ ਹਵਾਬਾਜ਼ੀ ਮੰਤਰਾਲੇ ਨੇ ਏਅਰਲਾਈਨਾਂ ਨੂੰ ਘਰੇਲੂ ਉਡਾਣਾਂ ਦੌਰਾਨ ਪਹਿਲਾਂ ਤੋਂ ਪੈਕ ਭੋਜਨ ਪਦਾਰਥ, ਪੀਣ ਵਾਲੇ ਪਦਾਰਥ ਅਤੇ ਅੰਤਰਰਾਸ਼ਟਰੀ ਉਡਾਣਾਂ ਦੌਰਾਨ ਗਰਮ ਭੋਜਨ ਦੀ ਪੇਸ਼ਕਸ਼ ਕਰਨ ਦੀ ਆਗਿਆ ਦੇ ਦਿੱਤੀ ਸੀ। ਏਅਰ ਏਸ਼ੀਆ ਇੰਡੀਆ ਅਤੇ ਹੋਰ ਏਅਰਲਾਈਨਾਂ ਨੇ ਵੀ ਤਾਲਾਬੰਦੀ ਕਾਰਨ ਦੋ ਮਹੀਨਿਆਂ ਦੇ ਅੰਤਰਾਲ ਬਾਅਦ 25 ਮਈ ਤੋਂ ਘਰੇਲੂ ਯਾਤਰੀ ਜਹਾਜ਼ਾਂ ਦਾ ਕੰਮ ਮੁੜ ਸ਼ੁਰੂ ਕੀਤਾ।

ਇਹ ਵੀ ਪੜ੍ਹੋ : ਹੁਣ ਜੰਮੂ-ਕਸ਼ਮੀਰ ਵਿਚ ਕੋਈ ਵੀ ਖ਼ਰੀਦ ਸਕਦਾ ਹੈ ਜ਼ਮੀਨ, ਨਵਾਂ ਕਾਨੂੰਨ ਲਾਗੂ

ਕੰਪਨੀ ਨੇ ਕਿਹਾ, 'ਏਅਰ ਏਸ਼ੀਆ ਇੰਡੀਆ, ਸਰਕਾਰ ਵਲੋਂ ਜਾਰੀ ਰੈਗੁਲੇਟਰੀ ਦਿਸ਼ਾ-ਨਿਰਦੇਸ਼ਾਂ ਵਿਚ ਰਿਆਇਤ ਦੇ ਬਾਅਦ ਉਡਾਣ ਦੇ ਦੌਰਾਨ ਭੋਜਨ ਸੇਵਾਵਾਂ ਨੂੰ ਬਹਾਲ ਕਰਨ ਜਾ ਰਹੀ ਹੈ।'

ਇਹ ਵੀ ਪੜ੍ਹੋ : ਲੱਖਾਂ ਸਰਕਾਰੀ ਕਾਮਿਆਂ ਨੂੰ ਮਿਲਿਆ ਇਕ ਹੋਰ ਤੋਹਫ਼ਾ! ਕੇਂਦਰ ਨੇ ਕੀਤੇ 4 ਵੱਡੇ ਐਲਾਨ


author

Harinder Kaur

Content Editor

Related News