ਖੁਸ਼ਖਬਰੀ : ਬਿਜਲੀ ਦੇ ਬਿੱਲ ਭਰਨ ਲਈ ਹੁਣ ਨਹੀਂ ਖੜ੍ਹੇ ਹੋਣਾ ਪਵੇਗਾ ਲਾਈਨਾਂ ''ਚ, ਸ਼ੁਰੂ ਹੋਈ ਇਹ ਸਹੂਲਤ

05/25/2017 3:49:21 PM

ਪਟਿਆਲਾ— ਹੁਣ ਤੁਸੀਂ ਆਨਲਾਈਨ ਸਿਰਫ ਮੋਬਾਇਲ ਦੇ ਬਿੱਲ ਹੀ ਨਹੀਂ ਸਗੋਂ ਬਿਜਲੀ ਦੇ ਬਿੱਲ ਵੀ ਭਰ ਸਕੋਗੇ। ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਨੇ ਪੰਜਾਬ ਦੇ ਬਿਜਲੀ ਖਪਤਕਾਰਾਂ ਨੂੰ ਪੇਟੀਐੱਮ ਤੋਂ ਬਿਜਲੀ ਦੇ ਬਿੱਲ ਭਰਨ ਦੀ ਸੇਵਾ ਸ਼ੁਰੂ ਕਰਵਾ ਦਿੱਤੀ ਹੈ। ਇਹ ਸੇਵਾ ਸ਼ੁਰੂ ਹੋਣ ਨਾਲ ਹੁਣ ਬਿਜਲੀ ਖਪਤਕਾਰਾਂ ਨੂੰ ਲਾਈਨਾਂ ''ਚ ਖੜ੍ਹੇ ਰਹਿਣ ਦੀ ਜ਼ਰੂਰਤ ਨਹੀਂ ਪਵੇਗੀ ਸਗੋਂ ਉਹ ਘਰ ਬੈਠੇ ਕੁਝ ਹੀ ਸਕਿੰਟਾਂ ''ਚ ਬਿਜਲੀ ਦੇ ਬਿੱਲ ਦਾ ਭੁਗਤਾਨ (ਪੇਮੈਂਟ) ਕਰ ਸਕਣਗੇ। ਇੰਨਾ ਹੀ ਨਹੀਂ 31 ਦਸੰਬਰ 2017 ਤਕ ਪੇਟੀਐੱਮ ਜ਼ਰੀਏ ਬਿਜਲੀ ਦੇ ਬਿੱਲ ਭਰਨ ''ਤੇ ਕੋਈ ਵਾਧੂ ਚਾਰਜ ਵੀ ਨਹੀਂ ਲੱਗੇਗਾ। 

ਆਨਲਾਈਨ ਪੇਮੈਂਟ ''ਤੇ ਪੇਟੀਐੱਮ ਦੇਵੇਗਾ ਕੈਸ਼ਬੈਕ!

ਉੱਥੇ ਹੀ ਪਹਿਲੀ ਵਾਰ ਇਸ ਸੇਵਾ ਦੀ ਵਰਤੋਂ ਕਰਨ ''ਤੇ ਯਾਨੀ ਪਹਿਲੀ ਵਾਰ ਬਿਜਲੀ ਦਾ ਬਿੱਲ ਅਦਾ ਕਰਨ ''ਤੇ ਪੇਟੀਐੱਮ 50 ਰੁਪਏ ਦਾ ਕੈਸ਼ਬੈਕ ਦੇਵੇਗਾ। ਇਸ ਤਹਿਤ ਭੁਗਤਾਨ ਕਰਦੇ ਸਮੇਂ ''ਪੀ. ਐੱਸ. ਪੀ. ਸੀ. ਐੱਲ.'' ਕੋਡ ਭਰਨਾ ਹੋਵੇਗਾ। 50 ਰੁਪਏ ਦਾ ਕੈਸ਼ਬੈਕ ਹਜ਼ਾਰ ਜਾਂ ਉਸ ਤੋਂ ਜ਼ਿਆਦਾ ਦਾ ਭੁਗਤਾਨ ਕਰਨ ''ਤੇ ਮਿਲੇਗਾ। ਇਹ ਕੋਡ ਸਿਰਫ ਇਕ ਵਾਰ ਹੀ ਵਰਤਿਆ ਜਾ ਸਕੇਗਾ। ਇਸ ਕੋਡ ਦੀ ਵਰਤੋਂ ਕਰਨ ਤੋਂ ਬਾਅਦ 24 ਘੰਟੇ ਅੰਦਰ ਕੈਸ਼ਬੈਕ ਯੂਜ਼ਰ ਦੇ ਪੇਟੀਐੱਮ ਵਾਲਿਟ ''ਚ ਮਿਲੇਗਾ। ਇਸ ਤੋਂ ਇਲਾਵਾ ਪੇਟੀਐੱਮ ਹਰ ਘੰਟੇ ਇਕ ਲੱਕੀ ਗਾਹਕ ਨੂੰ 100 ਫੀਸਦੀ ਕੈਸ਼ਬੈਕ ਦਾ ਆਫਰ ਵੀ ਦੇ ਰਿਹਾ ਹੈ। ਇਸ ਤਹਿਤ ਜੇਕਰ ਕੋਈ ਲੱਕੀ ਗਾਹਕ ਬਣਦਾ ਹੈ ਤਾਂ ਉਸ ਨੂੰ 300 ਰੁਪਏ ''ਤੇ 100 ਫੀਸਦੀ ਕੈਸ਼ਬੈਕ ਯਾਨੀ 300 ਰੁਪਏ ਮਿਲਣਗੇ। 1000 ਰੁਪਏ ਦੇ ਭੁਗਤਾਨ ''ਤੇ ਵੀ 100 ਫੀਸਦੀ ਕੈਸ਼ਬੈਕ ਮਿਲੇਗਾ ਪਰ ਜੇਕਰ ਕੋਈ 2000 ਰੁਪਏ ਤਕ ਭੁਗਤਾਨ ਕਰਦਾ ਹੈ ਤਾਂ ਉਸ ਨੂੰ ਵਧ ਤੋਂ ਵਧ 1000 ਰੁਪਏ ਦਾ ਕੈਸ਼ਬੈਕ ਮਿਲੇਗਾ, ਧਿਆਨ ''ਚ ਰਹੇ ਇਹ ਸਿਰਫ ਕਿਸੇ ਇਕ ਲੱਕੀ ਗਾਹਕ ਨੂੰ ਹੀ ਮਿਲੇਗਾ ਹਰ ਕਿਸੇ ਨੂੰ ਨਹੀਂ। ਇਸ ਵਾਸਤੇ ਪੇਟੀਐੱਮ ਨੇ ''ਬਿੱਲ ਪੇਅ'' ਪ੍ਰੋਮੋਕੋਡ ਦਿੱਤਾ ਹੈ, ਜਿਸ ਨੂੰ ਤੁਸੀਂ ਆਪਣੇ ਮੋਬਾਇਲ ''ਤੇ ਪੇਟੀਐੱਮ ''ਚ ਜਾ ਕੇ ਦੇਖ ਸਕਦੇ ਹੋ।


Related News