ਹੁਣ ਸੋਨਾ ਵੇਚਣਾ ਤੇ ਖਰੀਦਣਾ ਨਹੀਂ ਹੋਵੇਗਾ ਆਸਾਨ, ਪੜ੍ਹੋ ਖਬਰ!

06/24/2017 2:39:13 PM

ਨਵੀਂ ਦਿੱਲੀ— ਹੁਣ ਤੁਹਾਡੇ ਲਈ ਸੋਨੇ, ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦਣਾ ਹੋਰ ਵੀ ਮਹਿੰਗਾ ਹੋ ਜਾਵੇਗਾ। ਇਹੀ ਨਹੀਂ ਤੁਹਾਨੂੰ ਨਕਦ ਖਰੀਦਦਾਰੀ ਕਰਨ ਤੋਂ ਲੈ ਕੇ ਗਹਿਣੇ ਵੇਚ ਕੇ ਨਕਦੀ ਲੈਣ 'ਚ ਕਈ ਸਾਰੇ ਨਿਯਮਾਂ ਦਾ ਪਾਲਣ ਕਰਨਾ ਹੋਵੇਗਾ। ਕੁੱਲ ਮਿਲਾ ਕੇ 1 ਜੁਲਾਈ ਤੋਂ ਗਹਿਣੇ ਖਰੀਦਣ ਅਤੇ ਵੇਚਣ ਲਈ ਇਨ੍ਹਾਂ ਨਿਯਮਾਂ ਨੂੰ ਜਾਣਨਾ ਜ਼ਰੂਰੀ ਹੈ। 
ਟ੍ਰਾਂਜੈਕਸ਼ਨ ਹੋਵੇਗਾ ਰਿਕਾਰਡ
ਜੇਕਰ ਤੁਸੀਂ ਗਹਿਣੇ ਵਿਕਰੇਤਾ ਨੂੰ ਦਸ ਹਜ਼ਾਰ ਰੁਪਏ ਤੋਂ ਜ਼ਿਆਦਾ ਦੇ ਗਹਿਣੇ ਵੇਚੇ ਤਾਂ ਗਹਿਣਾ ਵਿਕਰੇਤਾ ਉਸ ਦੀ ਪੇਮੈਂਟ ਚੈੱਕ ਨਾਲ ਹੀ ਕਰੇਗਾ। ਯਾਨੀ ਜੇਕਰ ਤੁਸੀਂ 4 ਜਾਂ 5 ਗ੍ਰਾਮ ਦੀ ਗਹਿਣੇ ਵੇਚੇ ਅਤੇ ਉਸ ਦੀ ਕੀਮਤ 11,000 ਰੁਪਏ ਬਣਦੀ ਹੈ, ਤਾਂ ਵੀ ਗਹਿਣਾ ਵਿਕਰੇਤਾ ਤੁਹਾਨੂੰ ਚੈੱਕ ਨਾਲ ਹੀ ਪੇਮੈਂਟ ਕਰੇਗਾ। ਚੈੱਕ ਜ਼ਰੀਏ ਸਾਰਾ ਰਿਕਾਰਡ ਆਪਣੇ-ਆਪ ਆਨ ਰਿਕਾਰਡ ਹੋ ਜਾਵੇਗਾ। ਤੁਹਾਨੂੰ ਪੁਰਾਣੇ ਗਹਿਣੇ ਵੇਚਣ 'ਤੇ ਹੋਈ ਆਮਦਨ ਨੂੰ ਇਨਕਮ ਟੈਕਸ ਰਿਟਰਨ 'ਚ ਵੀ ਦਿਖਾਉਣਾ ਹੋਵੇਗਾ। 
..ਤਾਂ ਦੇਣਾ ਹੋਵੇਗਾ 2 ਵਾਰ ਟੈਕਸ!

PunjabKesari
ਮੰਨ ਲਓ ਤੁਸੀਂ ਗਹਿਣਾ ਵਿਕਰੇਤਾ ਨੂੰ ਪੁਰਾਣੇ ਗਹਿਣੇ ਵੇਚ ਕੇ ਨਵੇਂ ਗਹਿਣੇ ਖਰੀਦੇ, ਤਾਂ ਤੁਹਾਨੂੰ 2 ਵਾਰ ਟੈਕਸ ਦੇਣਾ ਹੋਵੇਗਾ। ਅਜਿਹਾ ਇਸ ਲਈ ਹੈ ਕਿਉਂਕਿ ਉਸ ਮਾਮਲੇ 'ਚ ਗਾਹਕ ਇਕ ਗੈਰ-ਰਜਿਸਟਰਡ ਡੀਲਰ ਹੈ, ਜਿਸ ਕੋਲੋਂ ਜਿਵੈਲਰ ਸੋਨਾ ਖਰੀਦ ਰਿਹਾ ਹੈ। ਪੁਰਾਣੇ ਖਰੀਦੇ ਜਾਣ ਵਾਲੇ ਸੋਨੇ 'ਤੇ ਗਹਿਣਾ ਵਿਕਰੇਤਾ ਨੂੰ 3 ਫੀਸਦੀ ਰਿਵਰਸ ਚਾਰਜ ਸਰਕਾਰ ਨੂੰ ਦੇਣਾ ਹੋਵੇਗਾ ਅਤੇ ਇਸ 'ਤੇ ਉਸ ਨੂੰ ਸਰਕਾਰ ਵੱਲੋਂ ਰਿਟਰਨ ਨਹੀਂ ਮਿਲੇਗਾ। ਅਜਿਹੇ 'ਚ ਜਿਵੈਲਰ ਇਹ ਚਾਰਜ ਗਾਹਕ ਕੋਲੋਂ ਲਵੇਗਾ। ਉੱਥੇ ਹੀ ਨਵਾਂ ਗਹਿਣਾ ਖਰੀਦਣ 'ਤੇ ਤੁਹਾਨੂੰ ਵੱਖ ਤੋਂ 3 ਫੀਸਦੀ ਜੀ. ਐੱਸ. ਟੀ. ਦੇਣਾ ਹੋਵੇਗਾ।
ਸੋਨਾ ਭਾਰੀ ਕਰਵਾਉਣਾ ਪਵੇਗਾ ਮਹਿੰਗਾ

PunjabKesari
ਜੇਕਰ ਤੁਸੀਂ ਪੁਰਾਣਾ ਸੋਨਾ ਵੇਚਣਾ ਨਹੀਂ ਚਾਹੁੰਦੇ, ਸਿਰਫ ਉਸ ਨੂੰ ਭਾਰੀ ਕਰਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਟੈਕਸ ਦੇਣਾ ਹੋਵੇਗਾ। ਕਿਉਂਕਿ ਉਸ 'ਚ ਲੇਬਰ ਚਾਰਜ 'ਤੇ 5 ਫੀਸਦੀ ਸਰਵਿਸ ਟੈਕਸ ਲੱਗੇਗਾ, ਜਿਸ ਨਾਲ ਸੋਨੇ ਦੀ ਵੈਲਿਊ ਐਡੀਸ਼ਨ ਮਹਿੰਗੀ ਹੋ ਜਾਵੇਗੀ। ਜ਼ਿਕਰਯੋਗ ਹੈ ਕਿ ਪਹਿਲਾਂ ਗਹਿਣੇ ਬਣਾਉਣ 'ਤੇ ਲਏ ਜਾਣ ਵਾਲੇ ਚਾਰਜ 'ਤੇ ਸਰਵਿਸ ਟੈਕਸ ਨਹੀਂ ਸੀ ਪਰ ਹੁਣ ਇਸ 'ਤੇ ਸਰਵਿਸ ਟੈਕਸ ਹੋਵੇਗਾ। 1 ਜੁਲਾਈ ਤੋਂ ਸੋਨਾ, ਚਾਂਦੀ ਅਤੇ ਹੀਰੇ ਦੇ ਗਹਿਣੇ ਖਰੀਦਣ 'ਤੇ 3 ਫੀਸਦੀ ਟੈਕਸ ਦੇਣਾ ਹੋਵੇਗਾ। ਇਸੇ ਤਰ੍ਹਾਂ ਪੁਰਾਣੇ ਗਹਿਣੇ ਜਿਵੈਲਰ ਨੂੰ ਵੇਚਦੇ ਸਮੇਂ ਵੀ 3 ਫੀਸਦੀ ਰਿਵਰਸ ਚਾਰਜ ਦੇਣਾ ਹੋਵੇਗਾ।


Related News