ਸ਼ਿਮਲਾ ਦੇ ਬਾਅਦ ਹੁਣ ਇਸ ਰੂਟ 'ਤੇ ਵੀ ਸ਼ੀਸ਼ੇ ਦੀ ਛੱਤ ਤੋਂ ਦੇਖ ਸਕੋਗੇ ਕੁਦਰਤੀ ਨਜ਼ਾਰੇ(ਵੀਡੀਓ)

02/08/2020 3:18:09 PM

ਨਵੀਂ ਦਿੱਲੀ — ਸ਼ਿਮਲਾ ਦੇ ਬਾਅਦ ਹੁਣ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਅਤੇ ਅਰਕੂ ਵਿਚਕਾਰ ਵੀ ਰੇਲ ਯਾਤਰਾ ਦਾ ਇਕ ਵੱਖਰਾ ਅੰਦਾਜ਼ ਯਾਤਰੀਆਂ ਨੂੰ ਦੇਖਣ ਲਈ ਮਿਲੇਗਾ। ਭਾਰਤੀ ਰੇਲਵੇ ਨੇ ਇਸ ਰੂਟ 'ਤੇ ਵੀ ਵਿਸਟਾਡੋਮ ਕੋਚ ਟ੍ਰੇਨ ਚਲਾਈ ਹੈ ਜਿਸ ਦੇ ਜ਼ਰੀਏ ਯਾਤਰੀ ਕੁਦਰਤੀ ਨਜ਼ਾਰਿਆਂ ਦਾ ਆਨੰਦ ਲੈ ਸਕਣਗੇ। ਸ਼ੀਸ਼ੇ ਦੀ ਛੱਤ ਰੋਟੇਟਏਬਲ ਕੁਰਸੀਆਂ, ਹੈਂਗਿੰਗ ਐਲ.ਸੀ.ਡੀ. ਦੇ ਨਾਲ ਖਾਸ ਸਹੂਲਤਾਂ ਇਸ ਕੋਚ ਵਿਚ ਮਿਲਣਗੀਆਂ।

 

ਰੇਲ ਮੰਤਰੀ ਪਿਊਸ਼ ਗੋਇਲ ਨੇ ਸ਼ੁੱਕਰਵਾਰ ਨੂੰ ਇਕ ਵੀਡੀਓ ਜਾਰੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਨੇ ਲਿਖਿਆ ਕਿ ਵਿਸ਼ਾਖਾਪਟਨਮ ਅਤੇ ਅਰਕੂ ਵਿਚਾਲੇ ਕੁਦਰਤੀ ਨਜ਼ਾਰਿਆਂ ਦੀ ਖੂਬਸੂਰਤੀ ਨੂੰ ਯਾਤਰੀ ਨਜ਼ਦੀਕ ਤੋਂ ਦੇਖ ਸਕਣਗੇ, ਇਸ ਕਾਰਨ ਇਸ ਰੂਟ 'ਤੇ ਵਿਸਟਾਡੋਮ ਕੋਚ ਵਾਲੀ ਟ੍ਰੇਨ ਚਲਾਈ ਗਈ ਹੈ। ਵੱਡੀਆਂ ਖਿੜਕੀਆਂ ਅਤੇ ਪਾਰਦਰਸ਼ੀ ਸ਼ੀਸ਼ੇ ਵਾਲੀ ਛੱਤ ਜ਼ਰੀਏ ਯਾਤਰੀ ਸਫਰ ਦੌਰਾਨ ਕੁਦਰਤ ਨੂੰ ਨੇੜਿਓਂ ਦੇਖ ਸਕਣਗੇ।

ਜ਼ਿਕਰਯੋਗ ਹੈ ਕਿ ਵਿਸ਼ਾਖਾਪਟਨਮ ਤੋਂ ਅਰਕੂ ਘਾਟੀ ਪਰਬਤ ਸਟੇਸ਼ਨ ਵਿਚਾਲੇ ਦੀ ਦੂਰੀ 128 ਕਿਲੋਮੀਟਰ ਹੈ। ਚੇਨਈ ਦੀ ਇੰਟੈਗਰਲ ਕੋਚ ਫੈਕਟਰੀ(ICF) 'ਚ ਇਨ੍ਹਾਂ ਕੋਚ ਨੂੰ ਤਿਆਰ ਕੀਤਾ ਗਿਆ ਹੈ ਜਿਸ 'ਤੇ 3.38 ਕਰੋੜ ਦਾ ਖਰਚਾ ਆਇਆ ਹੈ। ਇਸ ਟ੍ਰੇਨ ਵਿਚ ਸਫਰ ਕਰਨ ਲਈ ਹਰੇਕ ਯਾਤਰੀ ਨੂੰ 670 ਰੁਪਏ ਚੁਕਾਣੇ ਹੋਣਗੇ। ਇਸ ਟ੍ਰੇਨ ਵਿਚ 7 ਕੋਚ ਹਨ। ਇਨ੍ਹਾਂ ਵਿਚੋਂ ਫਸਟ ਕਲਾਸ ਕੈਟੇਗਰੀ ਦੇ 6 ਵਿਸਟਾਡੋਮ ਕੋਚ ਹਨ। ਇਕ ਫਰਸਟ ਕਲਾਸ ਸਿਟਿੰਗ ਕਮ ਲਗੇਜ ਕੋਚ ਹਨ। ਇਕ ਕੋਚ ਵਿਚ 15 ਯਾਤਰੀ ਹੀ ਸਫਰ ਕਰ ਸਕਦੇ ਹਨ ਜਦੋਂਕਿ ਸਿਟਿੰਗ ਕਲਾਸ ਦੀ ਸਮਰੱਥਾ 14 ਹੈ।

PunjabKesari

ਇਸ ਕੋਚ ਦੀ ਛੱਤ ਵੀ ਸ਼ੀਸ਼ੇ ਦੀ ਬਣੀ ਹੈ ਇਸ ਵਿਚ ਅਪਾਹਜਾਂ ਲਈ ਸਾਈਡ ਡੋਰ ਵੀ ਉਪਲੱਬਧ ਹੈ। ਇਸ ਦੇ ਨਾਲ ਹੀ ਕੰਪਾਰਟਮੈਂਟ ਵਿਚ ਆਟੋਮੈਟਿਕ ਦਰਵਾਜ਼ੇ ਵੀ ਲਗਾਏ ਗਏ ਹਨ। ਹਰੇਕ ਕੋਚ ਵਿਚ ਐਲ.ਈ.ਡੀ. ਲਾਈਟਾਂ ਲੱਗੀਆਂ ਹਨ। ਇਸ ਤੋਂ ਇਲਾਵਾ ਯਾਤਰੀਆਂ ਤੱਕ ਜਲਦੀ ਸੂਚਨਾ ਪਹੁੰਚਾਉਣ ਲਈ ਜੀ.ਪੀ.ਸੀ. ਅਧਾਰਿਤ ਸੂਚਨਾ ਪ੍ਰਣਾਲੀ ਦੀ ਵਰਤੋਂ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਦਸੰਬਰ ਮਹੀਨੇ 'ਚ ਪਾਰਦਰਸ਼ੀ ਛੱਤ ਅਤੇ ਵੱਡੀਆਂ ਖਿੜਕੀਆਂ ਵਾਲੀ ਇਸ 'ਹਿਮ ਦਰਸ਼ਨ ਐਕਸਪੈੱ੍ਰਸ' ਨੂੰ ਸ਼ੁਰੂ ਕੀਤਾ ਗਿਆ ਸੀ। ਹਿਮ ਦਰਸ਼ਨ ਐਕਸਪ੍ਰੈੱਸ ਕਾਲਕਾ-ਸ਼ਿਮਲਾ ਮਾਰਗ 'ਤੇ ਚਲਾਈ ਦਾ ਰਹੀ ਹੈ। 


Related News