ਹੁਣ ਰੇਲ ਦੇ ਕਿਰਾਏ ''ਚ ਕਰੋ ਹਵਾਈ ਸਫਰ

Wednesday, Nov 01, 2017 - 07:25 PM (IST)

ਨਵੀਂ ਦਿੱਲੀ—ਜੇਕਰ ਤੁਹਾਨੂੰ ਟਰੇਨ ਟਿਕਟ ਖਰੀਦਣ 'ਚ ਸਮੱਸਿਆ ਆਉਂਦੀ ਹੈ ਤਾਂ ਇਹ ਖਬਰ ਤੁਹਾਡੇ ਲਈ ਖੁਸ਼ੀ ਤੋਂ ਘੱਟ ਨਹੀਂ ਹੈ। ਕਿਉਂਕਿ ਅੱਜ ਬੁਕਿੰਗ ਕਰਵਾਉਣ 'ਤੇ ਤੁਸੀਂ ਨਵੰਬਰ 'ਚ ਕਿਸੇ ਵੀ ਦਿਨ ਟਰੇਨ ਜਿਨੇ ਹਵਾਈ ਸਫਰ ਦਾ ਮਜਾ ਲੈ ਸਕਦੇ ਹੋ। ਘਰੇਲੂ ਉਡਾਨ ਸੇਵਾ ਮੁਹੱਇਆ ਕਰਵਾਉਣ ਵਾਲੀ ਕੰਪਨੀ ਗੋਅ ਏਅਰ (go air) ਨੇ ਕਈ ਹਵਾਈ ਰੂਟਸ 'ਤੇ ਸਸਤੇ ਕਿਰਾਏ ਦਾ ਐਲਾਨ ਕੀਤਾ ਹੈ। ਗੋਅ ਏਅਰ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਕ ਸਾਰੇ ਸਸਤੇ ਹਵਾਈ ਜਹਾਜ਼ ਟਿਕਟ ਪੂਰੇ ਨਵੰਬਰ ਤਕ ਲਾਗੂ ਰਹੇਗੀ। ਏਅਰ ਨੇ ਇਸ ਕਿਰਾਏ ਦੇ ਲਈ ਕੁਝ ਨਿਯਮ ਅਤੇ ਸ਼ਰਤਾਂ ਰੱਖੀਆਂ ਹਨ। ਕੰਪਨੀ ਦਾ ਕਹਿਣਾ ਹੈ ਕਿ ਇਹ ਕਿਰਾਇਆ ਸਿਰਫ ਚੁਨਿੰਦਾ ਸੀਟਾਂ ਲਈ ਹੀ ਲਾਗੂ ਹੋਵੇਗਾ ਅਤੇ ਇਸ 'ਚ ਗਰੁੱਪ ਡਿਸਕਾਊਂਟ ਨਹੀਂ ਮਿਲੇਗਾ।
ਦਿੱਲੀ-ਚੰਡੀਗੜ੍ਹ—1235 ਰੁਪਏ
ਗੁਵਾਹਾਟੀ-ਬਾਗਡੋਗਰਾ—1320
ਹੈਦਰਾਬਾਦ-ਭੁਵਨੇਸ਼ਵਰ—2000
ਹੈਦਰਾਬਾਦ-ਕੋਲਕਾਤਾ—2472
ਪੁਣੇ-ਕੋਲਕਾਤਾ—2883
ਮੁੰਬਈ-ਕੋਲਕਾਤਾ—3303
ਮੁੰਬਈ-ਪਟਨਾ—4039
ਬੈਂਗਲੁਰੂ-ਪੋਰਟ ਬਲੇਅਰ—5310
ਮੁੰਬਈ-ਪੋਰਟ ਬਲੇਅਰ—7469


Related News