ਹੁਣ ਦਿੱਲੀ ਤੋਂ ਚੰਡੀਗੜ੍ਹ ਸਿਰਫ ਦੋ ਘੰਟੇ ''ਚ !
Monday, Jul 31, 2017 - 02:27 PM (IST)
ਨਵੀਂ ਦਿੱਲੀ—ਭਾਰਤੀ ਰੇਲਵੇ ਦਿੱਲੀ-ਚੰਡੀਗੜ੍ਹ ਰੇਲ ਮਾਰਗ ਦੀ 245 ਕਿਲੋਮੀਟਰ ਦੀ ਦੂਰੀ ਮਾਤਰ ਦੋ ਘੰਟੇ 'ਚ ਤੈਅ ਕਰਨ ਦਾ ਟੀਚਾ ਛੇਤੀ ਹੀ ਹਾਸਲ ਕਰਨ ਲਈ ਸਪੀਡ ਨਾਲ ਕੰਮ ਕਰ ਰਿਹਾ ਹੈ। ਉੱਤਰ ਭਾਰਤ ਦੇ ਸਭ ਤੋਂ ਰੁੱਝੇ ਮਾਰਗ 'ਤੇ ਪਹਿਲੀ ਵਾਰ ਸੈਮੀ-ਹਾਈ ਸਪੀਡ ਟਰੇਨ ਚਲਾਈ ਜਾਵੇਗੀ।
ਦਿੱਲੀ-ਚੰਡੀਗੜ੍ਹ ਰੇਲ ਮਾਰਗ 'ਚ ਕਰੀਬ 10 ਵੱਡੇ ਮੋੜ
ਸਰਕਾਰੀ ਆਵਾਜਾਈ 'ਤੇ ਫਰਾਂਸ ਦੀ ਮਦਦ ਨਾਲ ਜ਼ਿਆਦਾਤਰ 200 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ਨਾਲ ਟਰੇਨ ਚਲਾਉਣ ਦੇ ਇਸ ਪ੍ਰਾਜੈਕਟ ਨੂੰ ਪੂਰਾ ਕਰਨ ਦੀ ਜ਼ਿੰਮੇਦਾਰੀ ਹੈ। ਵਰਤਮਾਨ ਦਿੱਲੀ-ਚੰਡੀਗੜ੍ਹ ਰੇਲ ਮਾਰਗ 'ਚ ਕਰੀਬ 10 ਵੱਡੇ ਮੋੜ ਹਨ ਜੋ 32 ਕਿਲੋਮੀਟਰ ਦੇ ਮਾਰਗ 'ਚ ਹਨ। ਰੇਲਵੇ ਮੁਤਾਬਕ ਦਿੱਲੀ-ਚੰਡੀਗੜ੍ਹ ਸੈਮੀ-ਹਾਈ ਸਪੀਡ ਗਲਿਆਰੇ 'ਚ ਕਈ ਮੋੜਾਂ ਨੂੰ ਸਿੱਧਾ ਕਰਨ ਲਈ ਭੂਮੀ ਦੀ ਪ੍ਰਾਪਤੀ ਨਹੀਂ ਕੀਤੀ ਜਾਵੇਗੀ ਅਤੇ ਇਸ ਦੀ ਥਾਂ ਰਫਤਾਰ ਹੌਲੀ ਕਰਨ ਨੂੰ ਤਰਜ਼ੀਹ ਦਿੱਤੀ ਜਾਵੇਗੀ।
ਸੈਮੀ-ਹਾਈ ਸਪੀਡ ਪ੍ਰਾਜੈਕਟ 'ਚ ਸ਼ਾਮਲ ਰੇਲ ਮੰਤਰਾਲੇ ਦੇ ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਸੈਮੀ-ਹਾਈ ਸਪੀਡ ਮਾਰਗ 'ਤੇ ਨਿਰਵਿਘਣ ਗਤੀ ਲਈ ਇਨ੍ਹਾਂ ਮੋੜਾਂ ਨੂੰ ਸਿੱਧਾ ਕਰਨ ਦੀ ਯੋਜਨਾ ਸੀ ਪਰ ਇਸ ਉਦੇਸ਼ ਨਾਲ ਸਪਲਾਈ ਲਈ ਭੂਮੀ ਪ੍ਰਾਪਤੀ ਦੀ ਲੋੜ ਸੀ ਜਿਸ 'ਚ ਸਮਾਂ ਲੱਗਾ। ਅਜਿਹੇ 'ਚ ਰੇਲਵੇ ਨੇ ਦੇਰੀ ਤੋਂ ਬਚਣ ਲਈ ਭੂਮੀ ਪ੍ਰਾਪਤੀ ਨਹੀਂ ਕਰਨ ਦਾ ਫੈਸਲਾ ਲਿਆ। ਫਰਾਂਸ ਦੀ ਟੀਮ ਦੇ ਨਾਲ ਹਾਲ ਹੀ 'ਚ ਸਮੀਖਿਆ ਮੀਟਿੰਗ 'ਚ ਭੂਮੀ ਪ੍ਰਾਪਤੀ ਤੋਂ ਬਚਣ ਦਾ ਫੈਸਲਾ ਲਿਆ। ਅਧਿਕਾਰੀ ਨੇ ਦੱਸਿਆ ਇਨ੍ਹਾਂ ਮੋੜਾਂ ਦੇ ਬਾਵਜੂਦ ਦੋ ਘੰਟੇ ਚੰਡੀਗੜ੍ਹ ਪਹੁੰਚਣ ਦਾ ਟੀਚਾ ਹਾਸਲ ਕੀਤਾ ਜਾਵੇਗਾ।
