15 ਸਾਲ ਪੁਰਾਣੀ ਗੱਡੀ ਹੈ ਤਾਂ 'ਨੋ ਟੈਂਸ਼ਨ', ਮਹਿੰਦਰਾ ਨੇ ਦਿੱਤੀ ਵੱਡੀ ਸੌਗਾਤ

Thursday, Apr 08, 2021 - 01:02 PM (IST)

15 ਸਾਲ ਪੁਰਾਣੀ ਗੱਡੀ ਹੈ ਤਾਂ 'ਨੋ ਟੈਂਸ਼ਨ', ਮਹਿੰਦਰਾ ਨੇ ਦਿੱਤੀ ਵੱਡੀ ਸੌਗਾਤ

ਨਵੀਂ ਦਿੱਲੀ- ਸਰਕਾਰ 15 ਸਾਲ ਪੁਰਾਣੇ ਵਾਹਨਾਂ 'ਤੇ ਜਿੱਥੇ ਗ੍ਰੀਨ ਟੈਕਸ ਲਾਉਣ ਜਾ ਰਹੀ ਹੈ, ਉੱਥੇ ਹੀ ਫਿਟਨੈੱਸ ਵਿਚ ਫੇਲ੍ਹ ਹੋਣ ਵਾਲੇ ਅਜਿਹੇ ਵਾਹਨਾਂ ਨੂੰ ਡੀ-ਰਜਿਸਰਡ ਕਰ ਦਿੱਤਾ ਜਾਵੇਗਾ। ਇਸ ਦਾ ਮਕਸਦ ਪੁਰਾਣੇ ਅਤੇ ਪ੍ਰਦੂਸ਼ਣ ਫਲਾਉਣ ਵਾਲੇ ਵਾਹਨਾਂ ਨੂੰ ਸੜਕਾਂ ਤੋਂ ਹਟਾਉਣਾ ਹੈ। ਇਸ ਵਿਚਕਾਰ ਮਹਿੰਦਰਾ ਪੁਰਾਣੇ ਵਾਹਨਾਂ ਲਈ ਸਕ੍ਰੈਪ ਪ੍ਰੋਗਰਾਮ ਸ਼ੁਰੂ ਕਰਨ ਲਈ ਤਿਆਰ ਹੈ। ਹੁਣ ਤੁਸੀਂ ਮਹਿੰਦਰਾ ਡੀਲਰਸ਼ਿਪ 'ਤੇ ਪੁਰਾਣਾ ਵਾਹਨ ਦੇ ਸਕੋਗੇ ਅਤੇ ਛੋਟ ਦੇ ਨਾਲ ਨਵੀਂ ਪਸੰਦੀਦਾ ਕਾਰ ਖ਼ਰੀਦ ਸਕੋਗੇ।

ਮਹਿੰਦਰਾ ਐਂਡ ਮਹਿੰਦਰਾ (ਐੱਮ. ਐਂਡ ਐੱਮ.) ਨੇ ਇਸ ਲਈ ਮਹਿੰਦਰਾ ਐੱਮ. ਐੱਸ. ਟੀ. ਸੀ. ਰੀਸਾਈਕਲਿੰਗ ਪ੍ਰਾਈਵੇਟ ਲਿਮਟਿਡ ਨਾਲ ਕਰਾਰ ਕੀਤਾ ਹੈ, ਜੋ ਗ੍ਰੇਟਰ ਨੋਇਡਾ ਵਿਚ ਹੈ।

ਇਹ ਵੀ ਪੜ੍ਹੋ- RBI ਦਾ ਪੇਟੀਐੱਮ, AIRTEL ਵਰਗੇ ਪੇਮੈਂਟਸ ਬੈਂਕਾਂ ਦੇ ਗਾਹਕਾਂ ਨੂੰ ਵੱਡਾ ਤੋਹਫ਼ਾ

ਇਸ ਡੀਲ ਦੀ ਖ਼ਾਸ ਗੱਲ ਹੈ ਕਿ ਗਾਹਕ ਨੂੰ ਵਾਹਨ ਸਕ੍ਰੈਪਿੰਗ ਏਜੰਸੀ ਜਾਂ ਡੀਲਰ ਦੀ ਭਾਲ ਕਰਨ ਦੀ ਜ਼ਰੂਰਤ ਨਹੀਂ ਹੋਵੇਗੀ। ਕੋਈ ਵੀ ਗਾਹਕ ਜੋ 15 ਸਾਲ ਤੋਂ ਵੱਧ ਪੁਰਾਣੀ ਗੱਡੀ ਨੂੰ ਸਕ੍ਰੈਪ ਜਾਂ ਐਕਸਚੇਂਜ ਕਰਾ ਕੇ ਨਵੀਂ ਮਹਿੰਦਰਾ ਕਾਰ ਖ਼ਰੀਦਣ ਚਾਹੁੰਦਾ ਹੈ, ਉਹ ਕਿਸੇ ਵੀ ਮਹਿੰਦਰਾ ਡੀਲਰਸ਼ਿਪ 'ਤੇ ਅਜਿਹਾ ਕਰ ਸਕਦਾ ਹੈ। ਮਹਿੰਦਰਾ ਨੇ ਜਨਵਰੀ 2018 ਵਿਚ ਗ੍ਰੇਟਰ ਨੋਇਡਾ ਵਿਚ ਸੀ. ਈ. ਆਰ. ਓ. ਬ੍ਰਾਂਡ ਨਾਂ ਤਹਿਤ ਦੇਸ਼ ਦੀ ਪਹਿਲੀ ਆਟੋਮੋਟਿਵ ਤੇ ਸਟੀਲ ਰੀਸਾਈਕਲਿੰਗ ਯੂਨਿਟ ਸਥਾਪਤ ਕੀਤੀ ਸੀ। ਇਹ ਇਕਾਈ ਪੁਰਾਣੇ ਵਾਹਨ ਖ਼ੀਰਦਣ ਅਤੇ ਉਨ੍ਹਾਂ ਨੂੰ ਕਬਾੜ ਕਰਨ ਦੇ ਕਾਰੋਬਾਰ ਵਿਚ ਹੈ। ਗੌਰਤਲਬ ਹੈ ਕਿ ਸਰਕਾਰ ਦਾ ਨਵੀਂ ਵਾਹਨ ਕਬਾੜ ਨੀਤੀ ਤਹਿਤ ਰੋਡ ਟੈਕਸ ਵਿਚ 25 ਫ਼ੀਸਦੀ ਛੋਟ ਦੇਣ ਦਾ ਪ੍ਰਸਤਾਵ ਹੈ। ਰਜਿਸਟ੍ਰੇਸ਼ਨ ਫ਼ੀਸ ਵੀ ਨਹੀਂ ਲੱਗੇਗੀ।

ਇਹ ਵੀ ਪੜ੍ਹੋ- ਪੰਜਾਬ ਸਰਕਾਰ ਨੇ ਪੈਟਰੋਲ-ਡੀਜ਼ਲ ਕੀਤਾ ਮਹਿੰਗਾ, ਲਾਇਆ ਇੰਨਾ ਸੈੱਸ


author

Sanjeev

Content Editor

Related News