ਭਾਰਤ ਤੋਂ ਨਾਨਸਟਾਪ ਉਡਾਣ ਸ਼ੁਰੂ ਕਰੇਗੀ ਨਾਕਸਕੂਟ

12/12/2018 10:19:11 AM

ਨਵੀਂ ਦਿੱਲੀ-ਸਿੰਗਾਪੁਰ ਏਅਰਲਾਈਨਜ਼ ਦੀ ਪੂਰਨ ਮਾਲਕੀ ਵਾਲੇ ਸਕੂਟ ਏਅਰ ਤੇ ਥਾਈਲੈਂਡ ਦੀ ਸਸਤੀ ਜਹਾਜ਼ ਸੇਵਾ ਕੰਪਨੀ ਨਾਕ ਏਅਰ ਦੀ ਸਾਂਝੇ ਅਦਾਰੇ ਵਾਲੀ ਜਹਾਜ਼ ਸੇਵਾ ਕੰਪਨੀ ਨਾਕਸਕੂਟ ਨੇ 19 ਦਸੰਬਰ ਤੋਂ ਭਾਰਤ ’ਚ ਸੇਵਾ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।  ਨਾਕਸਕੂਟ ਨੇ ਦੱਸਿਆ ਕਿ 19 ਦਸੰਬਰ ਤੋਂ ਉਹ ਦਿੱਲੀ ਤੇ ਬੈਂਕਾਕ ਦਰਮਿਆਨ ਨਾਨਸਟਾਪ ਉਡਾਣ ਸ਼ੁਰੂ ਕਰੇਗੀ। ਇਹ ਉਡਾਣ ਹਫ਼ਤੇ ’ਚ 4 ਦਿਨ ਹੋਵੇਗੀ। ਸਾਰੇ ਟੈਕਸਾਂ ਤੇ ਚਾਰਜਾਂ ਸਮੇਤ ਇਸ ਦਾ ਇਕ ਪਾਸੇ ਦਾ ਸ਼ੁਰੂਆਤੀ ਕਿਰਾਇਆ 7,200 ਰੁਪਏ ਰੱਖਿਆ ਗਿਆ ਹੈ।  


Related News