ਨੋਕੀਆ ਨੇ ਬਣਾਇਆ ''ਵਿਸ਼ਵ ਰਿਕਾਰਡ'', ਸਾਰੀਆਂ ਕੰਪਨੀਆਂ ਨੂੰ ਛੱਡਿਆ ਪਿੱਛੇ

5/21/2020 10:35:01 AM

ਗੈਜੇਟ ਡੈਸਕ— ਫਿਨਲੈਂਡ ਦੀ ਟੈੱਕ ਕੰਪਨੀ ਨੋਕੀਆ ਨੇ ਇਕ ਨਵਾਂ ਵਿਸ਼ਵ ਰਿਕਾਰਡ ਬਣਾਇਆ ਹੈ। ਕੰਪਨੀ ਦਾ ਦਾਅਵਾ ਹੈ ਕਿ ਉਸ ਨੂੰ ਸਮਾਰਟਫੋਨ 'ਤੇ ਦੁਨੀਆ ਦੀ ਸਭ ਤੋਂ ਤੇਜ਼ 5ਜੀ ਸਪੀਡ ਓਵਰ-ਦਿ-ਏਅਰ ਨੈੱਟਵਰਕ 'ਤੇ ਮਿਲੀ ਹੈ। ਕੰਪਨੀ ਨੂੰ ਟੈਕਸਾਸ ਦੇ ਡੱਲਾਸ 'ਚ ਸਭ ਤੋਂ ਤੇਜ਼ 5ਜੀ ਕੁਨੈਕਸ਼ਨ ਸਪੀਡ ਮਿਲੀ ਅਤੇ ਪਿਛਲੇ ਸਾਰੇ ਰਿਕਾਰਡ ਟੁੱਕ ਗਏ। ਨੋਕੀਆ ਨੇ ਕਿਹਾ ਕਿ ਕੰਪਨੀ ਵਲੋਂ ਕਮਰਸ਼ਲ 5ਜੀ ਸਾਫਟਵੇਅਰ ਅਤੇ ਹਾਰਡਵੇਅਰ ਦੀ ਮਦਦ ਨਾਲ 5ਜੀ ਸਾਫਟਵੇਅਰ ਸਪੀਡ ਟੈਸਟ ਕੀਤਾ ਜਾ ਰਿਹਾ ਸੀ ਅਤੇ ਇਹ 4.7Gbps ਦੀ ਸਪੀਡ ਤਕ ਪਹੁੰਚ ਗਿਆ। 

ਕੰਪਨੀ ਵਲੋਂ 800MHz ਕਮਰਸ਼ਲ ਮਿਲੀਮੀਟਰ ਵੇਵ 5ਜੀ ਸਪੈਕਟਰਮ ਅਤੇ ਡਿਊਲ ਕੁਨੈਕਟਿਵਿਟੀ (EN-DC) ਫੰਕਸ਼ਨੈਲਿਟੀ ਦੀ ਮਦਦ ਨਾਲ ਇਸ ਸਪੀਡ ਟੈਸਟ ਲਈ ਲਈ ਗਈ। EN-DC ਦੀ ਮਦਦ ਨਾਲ ਡਿਵਾਈਸ ਲਗਾਤਾਰ 5ਜੀ ਅਤੇ ਐੱਲ.ਟੀ.ਈ. ਨੈੱਟਵਰਕਸ ਨਾਲ ਕੁਨੈਕਟ ਹੋ ਸਕਦਾ ਹੈ, ਜਿਸ ਦੀ ਮਦਦ ਨਾਲ ਦੋਵੇਂ ਹੀ ਏਅਰ-ਇੰਟਰਫੇਸ ਟੈਕਨਾਲੋਜੀ 'ਤੇ ਡਾਟਾ ਟ੍ਰਾਂਸਮਿਟ ਅਤੇ ਰਿਸੀਵ ਕੀਤਾ ਜਾ ਸਕਦਾ ਹੈ। ਇਸ ਦਾ ਮਤਲਬ ਹੈ ਕਿ ਡਿਵਾਈਸ 5ਜੀ ਜਾਂ ਐੱਲ.ਟੀ.ਈ. ਨਾਲ ਕੁਨੈਕਟ ਹੁੰਦੇ ਹੋਏ ਬਿਹਤਰ ਫਾਈਨਲ ਨਤੀਜੇ ਯੂਜ਼ਰਜ਼ ਨੂੰ ਦੇ ਸਕਦਾ ਹੈ। 

ਹੁਵਾਵੇਈ ਦੇ ਨਾਂ ਸੀ ਰਿਕਾਰਡ
ਪਿਛਲੇ ਸਾਲ ਨਵੰਬਰ 'ਚ ਹੁਵਾਵੇਈ ਵਲੋਂ 5ਜੀ ਸਪੀਡ ਦਾ ਨਵਾਂ ਵਿਸ਼ਵ ਰਿਕਾਰਡ ਬਣਾਉਣ ਦਾ ਦਾਅਵਾ ਕੀਤਾ ਗਿਆ ਸੀ। ਹੁਵਾਵੇਈ ਨੂੰ ਸਪੀਡ ਟੈਸਟ ਦੌਰਾਨ 2.96Gbps ਦੀ ਟਾਪ ਸਪੀਡ ਮਿਲੀ ਸੀ। ਕਈ ਟੈਲੀਕਾਮ ਕੰਪਨੀਆਂ ਵਲੋਂ 5ਜੀ ਸਪੀਡ ਟੈਸਟ ਕੀਤੇ ਗਏ ਹਨ ਪਰ ਨੋਕੀਆ ਦੀ ਟਾਪ ਸਪੀਡ ਬਾਕੀਆਂ ਨਾਲੋਂ ਕਿਤੇ ਜ਼ਿਆਦਾ ਹੈ। ਕੰਪਨੀ ਵਲੋਂ ਕਿਹਾ ਗਿਆ ਹੈ ਕਿ ਨੋਕੀਆ ਦਾ ਏਅਰਸਕੇਲ ਰੇਡੀਓ ਐਕਸੈਸ ਇੰਡਸਟਰੀ ਲੀਡਿੰਗ ਅਤੇ ਕਮਰਸ਼ਲ ਐਂਡ-ਟੂ-ਐਂਡ 5ਜੀ ਸਲਿਊਸ਼ਨ ਹੈ, ਜਿਸ ਨਾਲ ਆਪਰੇਟਰ ਗਲੋਬਲੀ 5ਜੀ ਸਪੈਕਟਰਮ ਅਸੇਟਸ ਇਸਤੇਮਾਲ ਕਰ ਸਕਣਗੇ। 

4ਜੀ ਤੋਂ 10 ਗੁਣਾ ਤਕ ਤੇਜ਼
ਨਵੇਂ ਰਿਕਾਰਡ ਨਾਲ ਇਕ ਗੱਲ ਤਾਂ ਸਾਫ ਹੋ ਗਈ ਹੈ ਕਿ 5ਜੀ ਦੀ ਮਦਦ ਨਾਲ ਟਾਪ ਸਪੀਡ ਹੁਮ ਤਕ ਡਿਵਾਈਸਿਜ਼ ਨੂੰ ਨਹੀਂ ਮਿਲ ਰਹੀ ਅਤੇ ਇਸ ਦੀ ਸਮਰੱਥਾ ਕਿਤੇ ਜ਼ਿਆਦਾ ਹੈ। ਬਹੁਤ ਜਲਦ ਬਾਕੀ ਦੇਸ਼ਾਂ 'ਚ ਵੀ 5ਜੀ ਸਪੈਕਟਰਮ ਅਤੇ ਇਸ ਨਾਲ ਜੁੜਿਆ ਹਾਰਡਵੇਅਰ 'ਚ ਸੁਧਾਰ ਕਰਕੇ ਯੂਜ਼ਰਜ਼ ਨੂੰ ਸ਼ਾਨਦਾਰ ਐਕਸਪੀਰੀਅੰਸ ਦਿੱਤਾ ਜਾ ਸਕਦਾ ਹੈ। ਰਿਪੋਰਟਾਂ 'ਚ ਕਿਹਾ ਗਿਆ ਹੈ ਕਿ 5ਜੀ ਨੈੱਟਵਰਕ ਪਿਛਲੇ 4ਜੀ ਦੇ ਮੁਕਾਬਲੇ 10 ਗੁਣਾ ਤਕ ਫਾਸਟ ਹੋ ਸਕਦਾ ਹੈ। ਇਸ ਤਰ੍ਹਾਂ 5ਜੀ ਕੁਨੈਕਸ਼ਨ ਦੀ ਮਦਦ ਨਾਲ ਯੂਜ਼ਰਜ਼ ਨੂੰ 10Gbps ਤਕ ਦੀ ਟਾਪ ਸਪੀਡ ਦਿੱਤੀ ਜਾ ਸਕਦੀ ਹੈ।


Rakesh

Content Editor Rakesh