ਭਾਰਤ ''ਚ ਟੇਸਲਾ ਨੂੰ ਵੱਡਾ ਝਟਕਾ! ਨਹੀਂ ਦਿੱਤੀ ਜਾਵੇਗੀ ਕੋਈ ਖ਼ਾਸ ਛੋਟ, ਪੀਯੂਸ਼ ਗੋਇਲ ਨੇ ਕਹੀ ਇਹ ਵੱਡੀ ਗੱਲ

Monday, Mar 11, 2024 - 12:39 PM (IST)

ਭਾਰਤ ''ਚ ਟੇਸਲਾ ਨੂੰ ਵੱਡਾ ਝਟਕਾ! ਨਹੀਂ ਦਿੱਤੀ ਜਾਵੇਗੀ ਕੋਈ ਖ਼ਾਸ ਛੋਟ, ਪੀਯੂਸ਼ ਗੋਇਲ ਨੇ ਕਹੀ ਇਹ ਵੱਡੀ ਗੱਲ

ਨਵੀਂ ਦਿੱਲੀ (ਭਾਸ਼ਾ) - ਭਾਰਤ ਆਪਣੀਆਂ ਨੀਤੀਆਂ ਨੂੰ ਅਮਰੀਕੀ ਇਲੈਕਟ੍ਰਿਕ ਵਾਹਨ ਬਣਾਉਣ ਵਾਲੀ ਕੰਪਨੀ ਟੈਸਲਾ ਦੇ ਹਿਸਾਬ ਨਾਲ ਨਹੀਂ ਬਣਾਏਗਾ। ਦੇਸ਼ ਦੇ ਕਾਨੂੰਨ ਅਤੇ ਚਾਰਜ ਸਬੰਧੀ ਨਿਯਮ ਸਾਰੇ ਇਲੈਕਟ੍ਰਿਕ ਵਾਹਨ (ਈ. ਵੀ.) ਵਿਨਿਰਮਾਤਾਵਾਂ ਨੂੰ ਆਕਰਸ਼ਿਤ ਕਰਨ ਲਈ ਤਿਆਰ ਕੀਤੇ ਜਾਣਗੇ।

ਇਹ ਵੀ ਪੜ੍ਹੋ :    ਇਨ੍ਹਾਂ ਸਰਕਾਰੀ ਮੁਲਾਜ਼ਮਾਂ ਦੀਆਂ ਪੌਂ ਬਾਰਾਂ, 5 ਦਿਨ ਹੋਵੇਗਾ ਕੰਮ, ਪੇਡ ਲੀਵ ਸਮੇਤ ਮਿਲਣਗੀਆਂ ਇਹ ਸਹੂਲਤਾਂ

ਵਪਾਰਕ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਇਹ ਗੱਲ ਕਹੀ ਹੈ। ਟੈਸਲਾ ਭਾਰਤ ’ਚ ਆਉਣ ਤੋਂ ਪਹਿਲਾਂ ਇਕ ਸ਼ੁਰੂਆਤੀ ਚਾਰਜ ਰਿਆਇਤ ਦੀ ਮੰਗ ਰਹੀ ਹੈ। ਇਸ ਨਾਲ ਉਸ ਨੂੰ 40,000 ਅਮਰੀਕੀ ਡਾਲਰ ਤੋਂ ਘੱਟ ਕੀਮਤ ਵਾਲੀਆਂ ਕਾਰਾਂ ਲਈ 70 ਫੀਸਦੀ ਕਸਟਮ ਡਿਊਟੀ ਅਤੇ ਵੱਧ ਮੁੱਲ ਦੀਆਂ ਕਾਰਾਂ ਲਈ 100 ਫੀਸਦੀ ਕਸਟਮ ਡਿਊਟੀ ਦੀ ‘ਪੂਰਤੀ’ ਕਰਨ ’ਚ ਮਦਦ ਮਿਲੇਗੀ।

ਇਹ ਵੀ ਪੜ੍ਹੋ :    ਚੈਰਿਟੀ ਦੀ ਆੜ 'ਚ 500 ਕਰੋੜ ਦੀ ਧੋਖਾਧੜੀ, UP 'ਚ ਇਨਕਮ ਟੈਕਸ ਨੇ ਫੜਿਆ ਵੱਡਾ ਘਪਲਾ

ਗੋਇਲ ਨੇ ਇਕ ਇੰਟਰਵਿਊ ’ਚ ਕਿਹਾ ਕਿ ਸਰਕਾਰ ਇਕ ਮਜ਼ਬੂਤ ਈ. ਵੀ. ਸਥਿਤੀ ਤੰਤਰ ਦੀ ਲੋੜ ਨੂੰ ਸਮਝਦੀ ਹੈ ਕਿਉਂਕਿ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਦੀ ਵੱਧ ਵਰਤੋਂ ਨਾਲ ਕਾਰਬਨ ਉਤਸਰਜਨ ਦੇ ਨਾਲ-ਨਾਲ ਕੱਚੇ ਤੇਲ ਦੇ ਦਰਾਮਦ ਬਿੱਲ ’ਚ ਵੀ ਕਟੌਤੀ ਹੋਵੇਗੀ। ਉਨ੍ਹਾਂ ਨੇ ਨਾਲ ਹੀ ਜੋੜਿਆ ਕਿ ਇਸ ਲਈ ਸਰਕਾਰ ਅਜਿਹੀਆਂ ਨੀਤੀਆਂ ਨਹੀਂ ਬਣਾਵੇਗੀ, ਜੋ ਕਿਸੇ ਇਕ ਕੰਪਨੀ ਲਈ ਫਾਇਦੇਮੰਦ ਹੋਵੇ ਸਗੋਂ ਅਜਿਹੀਆਂ ਨੀਤੀਆਂ ਤਿਆਰ ਕੀਤੀਆਂ ਜਾਣਗੀਆਂ, ਜੋ ਦੁਨੀਆ ਦੇ ਸਾਰੇ ਇਲੈਕਟ੍ਰਿਕ ਵਾਹਨ ਵਿਨਿਰਮਾਤਾਵਾਂ ਨੂੰ ਭਾਰਤ ’ਚ ਆਉਣ ਲਈ ਉਤਸ਼ਾਹਿਤ ਕਰਨ।

ਉਨ੍ਹਾਂ ਕਿਹਾ ਕਿ ਇਸ ਸਬੰਧ ’ਚ ਕਈ ਪਹਿਲਾਂ ’ਤੇ ਕੰਮ ਜਾਰੀ ਹੈ ਅਤੇ ਅੰਤਰ ਮੰਤਰਾਲਾ ਸਲਾਹ-ਮਸ਼ਵਰਾ ਅਤੇ ਹਿੱਤਧਾਰਕਾਂ ਦੇ ਨਾਲ ਗੱਲਬਾਤ ਕੀਤੀ ਜਾ ਰਹੀ ਹੈ।

ਸਰਕਾਰ ਕਿਸੇ ਇਕ ਕੰਪਨੀ ਲਈ ਨੀਤੀ ਨਹੀਂ ਬਣਾਉਂਦੀ

ਉਨ੍ਹਾਂ ਕਿਹਾ ਕਿ ਯੂਰਪ, ਅਮਰੀਕਾ, ਜਾਪਾਨ, ਦੱਖਣੀ ਕੋਰੀਆ ਅਤੇ ਦੁਨੀਆ ਦੇ ਸੰਭਾਵਿਤ ਨਿਵੇਸ਼ਕਾਂ ਦੇ ਨਾਲ ਵੀ ਗੱਲਬਾਤ ਚੱਲ ਰਹੀ ਹੈ। ਭਾਰਤ ’ਚ ਮੋਟਰ ਵਾਹਨਾਂ ’ਤੇ ਉੱਚ ਡਿਊਟੀ ਲਾਗੂ ਹੈ, ਜਿਸ ਦਾ ਮਕਸਦ ਘਰੇਲੂ ਵਿਨਿਰਮਾਣ ਨੂੰ ਹੁਲਾਰਾ ਦੇਣਾ ਹੈ। ਵਿਦੇਸ਼ੀ ਕਾਰ ਵਿਨਿਰਮਾਤਾਵਾਂ ਲਈ ਇਹ ਇਕ ਵੱਡਾ ਮੁੱਦਾ ਹੈ। ਉਨ੍ਹਾਂ ਕਿਹਾ,‘‘ਸਰਕਾਰ ਕਿਸੇ ਇਕ ਕੰਪਨੀ ਜਾਂ ਉਸ ਦੇ ਹਿੱਤਾਂ ਲਈ ਨੀਤੀ ਨਹੀਂ ਬਣਾਉਂਦੀ ਹੈ। ਸਾਰੇ ਆਪਣੀ ਮੰਗ ਰੱਖਣ ਲਈ ਆਜ਼ਾਦ ਹਨ ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਉਨ੍ਹਾਂ ਦੀ ਮੰਗ ਦੇ ਆਧਾਰ ’ਤੇ ਫੈਸਲਾ ਕਰੇਗੀ।’’ ਗੋਇਲ ਇਸ ਸਵਾਲ ਦਾ ਜਵਾਬ ਦੇ ਰਹੇ ਸਨ ਕਿ ਕੀ ਸਰਕਾਰ ਭਾਰਤ ’ਚ ਵਿਨਿਰਮਾਣ ਸਹੂਲਤ ਸਥਾਪਿਤ ਕਰਨ ਲਈ ਟੈਸਲਾ ਨੂੰ ਕੋਈ ਰਿਆਇਤ ਦੇਣ ’ਤੇ ਵਿਚਾਰ ਕਰ ਰਹੀ ਹੈ।

ਇਹ ਵੀ ਪੜ੍ਹੋ :     ਦੇਸ਼ ਦੇ ਇਸ ਸੂਬੇ 'ਚ ਅੱਜ ਰਾਤ ਤੋਂ 3 ਦਿਨਾਂ ਲਈ ਬੰਦ ਰਹਿਣਗੇ ਪੈਟਰੋਲ ਪੰਪ, ਅੱਜ ਹੀ ਫੁੱਲ ਕਰਵਾ ਲਓ ਟੈਂਕੀ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


author

Harinder Kaur

Content Editor

Related News