ਅੰਮ੍ਰਿਤਸਰ ਵਿਚ ਨਹੀਂ ਹੋਇਆ ਕੋਈ ਧਮਾਕਾ : ਡੀ. ਸੀ. ਪੀ.
Tuesday, Jan 14, 2025 - 11:56 AM (IST)
ਅੰਮ੍ਰਿਤਸਰ (ਸੰਜੀਵ) : ਅੰਮ੍ਰਿਤਸਰ ਦੇ ਜੁਝਾਰ ਸਿੰਘ ਐਵੇਨਿਊ ਵਿਚ ਹੋਏ ਧਮਾਕੇ ਦੀ ਘਟਨਾ ਦਾ ਪੰਜਾਬ ਪੁਲਸ ਨੇ ਖੰਡਨ ਕੀਤਾ ਹੈ। ਅੰਮ੍ਰਿਤਸਰ ਦੇ ਡੀ. ਸੀ. ਪੀ. ਨੇ ਆਖਿਆ ਹੈ ਕਿ ਇਥੇ ਕੋਈ ਧਮਾਕਾ ਨਹੀਂ ਹੋਇਆ ਹੈ, ਜਿਸ ਘਰ ਵਿਚ ਧਮਾਕਾ ਹੋਣ ਦੀ ਗੱਲ ਆਖੀ ਜਾ ਰਹੀ ਹੈ, ਉਸ ਘਰ ਵਿਚ ਸਿਰਫ ਇਕ ਬੋਤਲ ਟੁੱਟੀ ਸੀ, ਧਮਾਕਾ ਹੋਣ ਵਰਗੀ ਕੋਈ ਘਟਨਾ ਨਹੀਂ ਵਾਪਰੀ ਹੈ।
ਧਮਾਕਾ ਹੋਣ ਦੀ ਉਠੀ ਸੀ ਅਫਵਾਹ
ਦੱਸਣਯੋਗ ਹੈ ਕਿ ਅੰਮ੍ਰਿਤਸਰ ਵਿਚ ਸਥਿਤ ਇਕ ਘਰ ਵਿਚ ਜ਼ਬਰਦਸਤ ਧਮਾਕਾ ਹੋਣ ਦੀ ਅਫਵਾਹ ਫੈਲੀ ਸੀ। ਇਹ ਘਟਨਾ ਅੰਮ੍ਰਿਤਸਰ ਸਥਿਤ ਜੁਝਾਰ ਸਿੰਘ ਐਵੇਨਿਊ ਦੀ ਦੱਸੀ ਜਾ ਰਹੀ ਸੀ। ਇਹ ਵੀ ਦੱਸਿਆ ਜਾ ਰਿਹਾ ਸੀ ਕਿ ਧਮਾਕਾ ਕਿਸੇ ਕੈਮੀਕਲ ਨਾਲ ਹੋਇਆ ਹੈ। ਫਿਲਹਾਲ ਪੁਲਸ ਨੇ ਜਾਂਚ ਤੋਂ ਬਾਅਦ ਇਸ ਧਮਾਕੇ ਦਾ ਖੰਡਨ ਕੀਤਾ ਹੈ।