ਕਣਕ, ਚਾਵਲ, ਖੰਡ ਦੇ ਨਿਰਯਾਤ ''ਤੇ ਪਾਬੰਦੀਆਂ ਹਟਾਉਣ ਦਾ ਕੋਈ ਪ੍ਰਸਤਾਵ ਨਹੀਂ: ਗੋਇਲ

01/13/2024 4:50:24 PM

ਨਵੀਂ ਦਿੱਲੀ (ਭਾਸ਼ਾ) - ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸ਼ਨੀਵਾਰ ਨੂੰ ਕਿਹਾ ਕਿ ਕਣਕ, ਚਾਵਲ ਅਤੇ ਖੰਡ ਦੇ ਨਿਰਯਾਤ 'ਤੇ ਪਾਬੰਦੀਆਂ ਹਟਾਉਣ ਲਈ ਫਿਲਹਾਲ ਸਰਕਾਰ ਦੇ ਸਾਹਮਣੇ ਕੋਈ ਪ੍ਰਸਤਾਵ ਨਹੀਂ ਹੈ। ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਗੋਇਲ ਨੇ ਕਿਹਾ ਕਿ ਭਾਰਤ ਦਾ ਕਣਕ ਅਤੇ ਖੰਡ ਦਰਾਮਦ ਕਰਨ ਦਾ ਕੋਈ ਇਰਾਦਾ ਨਹੀਂ ਹੈ। 

ਇਹ ਵੀ ਪੜ੍ਹੋ - ਅਮੀਰਾਂ ਦੀ ਲਿਸਟ ’ਚ ਵਧਿਆ ਮੁਕੇਸ਼ ਅੰਬਾਨੀ ਦਾ ਕੱਦ, 100 ਅਰਬ ਡਾਲਰ ਤੋਂ ਪਾਰ ਹੋਈ ਜਾਇਦਾਦ

ਉਨ੍ਹਾਂ ਨੇ ਕਿਹਾ, "ਇਸ ਸਮੇਂ ਕਣਕ, ਚਾਵਲ ਅਤੇ ਖੰਡ 'ਤੇ ਨਿਰਯਾਤ ਪਾਬੰਦੀ ਹਟਾਉਣ ਦਾ ਕੋਈ ਪ੍ਰਸਤਾਵ ਨਹੀਂ ਹੈ। ਇਸ ਦੇ ਨਾਲ ਹੀ ਭਾਰਤ ਕਣਕ ਅਤੇ ਖੰਡ ਦੀ ਦਰਾਮਦ ਨਹੀਂ ਕਰੇਗਾ।" ਭਾਰਤ ਨੇ ਘਰੇਲੂ ਪੱਧਰ 'ਤੇ ਵਧਦੀਆਂ ਕੀਮਤਾਂ ਨੂੰ ਕਾਬੂ ਕਰਨ ਲਈ ਮਈ 2022 ਵਿੱਚ ਕਣਕ ਦੇ ਨਿਰਯਾਤ 'ਤੇ ਪਾਬੰਦੀ ਲਗਾ ਦਿੱਤੀ ਸੀ। ਇਸ ਤੋਂ ਬਾਅਦ ਜੁਲਾਈ 2023 ਤੋਂ ਗੈਰ-ਬਾਸਮਤੀ ਚੌਲਾਂ ਦੀ ਬਰਾਮਦ 'ਤੇ ਵੀ ਪਾਬੰਦੀ ਹੈ। ਸਰਕਾਰ ਨੇ ਅਕਤੂਬਰ 2023 'ਚ ਖੰਡ ਦੀ ਬਰਾਮਦ 'ਤੇ ਪਾਬੰਦੀ ਲਗਾਉਣ ਦਾ ਹੁਕਮ ਵੀ ਜਾਰੀ ਕੀਤਾ ਸੀ।

ਇਹ ਵੀ ਪੜ੍ਹੋ - ਭਾਰਤੀਆਂ ਲੋਕਾਂ ਲਈ ਖ਼ਾਸ ਖ਼ਬਰ, ਇਸ ਸਾਲ ਇੰਨੇ ਫ਼ੀਸਦੀ ਹੋ ਸਕਦਾ ਹੈ ਤਨਖ਼ਾਹ 'ਚ ਵਾਧਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


rajwinder kaur

Content Editor

Related News