ਵਿੱਤ ਮੰਤਰਾਲੇ ਦੇ ਸੰਮਨ ਮਗਰੋਂ ਹਰਕਤ 'ਚ ਆਇਆ Infosys, ਹੁਣ ਟੈਕਸ ਭਰਨ 'ਚ ਨਹੀਂ ਹੋਵੇਗੀ ਪਰੇਸ਼ਾਨੀ

Monday, Aug 23, 2021 - 06:41 PM (IST)

ਨਵੀਂ ਦਿੱਲੀ - ਇਨਕਮ ਟੈਕਸ ਵਿਭਾਗ ਦਾ ਨਵਾਂ ਪੋਰਟਲ ਪਿਛਲੇ ਦੋ ਦਿਨਾਂ ਤੋਂ “ਅਣਉਪਲਬਧ” ਹੋਣ ਦਰਮਿਆਨ ਇਨਫੋਸਿਸ ਨੇ ਐਤਵਾਰ ਦੇਰ ਸ਼ਾਮ ਕਿਹਾ ਕਿ ਇਸਦਾ ਐਮਰਜੈਂਸੀ ਰੱਖ-ਰਖਾਅ ਪੂਰਾ ਹੋ ਚੁੱਕਾ ਹੈ ਅਤੇ ਹੁਣ ਇਹ ਉਪਲਬਧ ਹੋ ਰਿਹਾ ਹੈ। ਇਸ ਤੋਂ ਪਹਿਲਾਂ ਵਿੱਤ ਮੰਤਰਾਲੇ ਨੇ ਪੋਰਟਲ ਨਿਰਮਾਤਾ ਇੰਫੋਸਿਸ ਦੇ ਪ੍ਰਬੰਧ ਨਿਰਦੇਸ਼ਕ ਅਤੇ ਸੀ.ਈ.ਓ. ਸਲਿਲ ਪਾਰੇਖ ਨੂੰ ਸੋਮਵਾਰ ਨੂੰ ਤਲਬ ਕੀਤਾ ਹੈ। ਪਾਰੇਖ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ।

ਇਨਫੋਸਿਸ ਵਲੋਂ ਬਣਾਏ ਗਏ ਟੈਕਸ ਭਰਨ ਵਾਲੇ ਪੋਰਟਲ www.incometax.gov.in  ਨੂੰ 7 ਜੂਨ ਨੂੰ ਸ਼ੁਰੂ ਕੀਤਾ ਗਿਆ ਸੀ। ਸ਼ੁਰੂਆਤ ਤੋਂ ਹੀ ਪੋਰਟਲ ਨੂੰ ਲੈ ਕੇ ਦਿੱਕਤਾਂ ਸਾਹਮਣੇ ਆ ਰਹੀਆਂ ਸਨ। ਟੈਕਸਦਾਤਾ ਲਗਾਤਾਰ ਇਸ ਬਾਰੇ ਸ਼ਿਕਾਇਤ ਕਰ ਰਹੇ ਸਨ ਕਿ ਪੋਰਟਲ ਉਪਲੱਬਧ ਨਹੀਂ ਹੈ ਜਾਂ ਬਹੁਤ ਘੱਟ ਰਫ਼ਤਾਰ ਨਾਲ ਕੰਮ ਕਰ ਰਿਹਾ ਹੈ। ਆਮਦਨ ਟੈਕਸ ਵਿਭਾਗ ਵਲੋਂ ਕੀਤੇ ਗਏ ਟਵੀਟ ਵਿਚ ਦੱਸਿਆ ਗਿਆ ਹੈ ਕਿ ਪੋਰਟਲ ਸ਼ਨੀਵਾਰ ਤੋਂ ਹੀ ਉਪਲੱਬਧ ਨਹੀਂ ਹੈ।

ਇਹ ਵੀ ਪੜ੍ਹੋ : ਵਿੱਤ ਮੰਤਰਾਲੇ ਨੇ ਇਨਫੋਸਿਸ ਦੇ MD ਨੂੰ ਭੇਜਿਆ ਸੰਮਨ, ਕੱਲ੍ਹ ਤੱਕ ਦੇਣਾ ਹੋਵੇਗਾ ਜਵਾਬ

ਇਨਫੋਸਿਸ ਦੇ ਸੀ.ਈ.ਓ. ਨੂੰ ਭੇਜਿਆ ਸੰਮਨ

ਇਨਫੋਸਿਸ ਇੰਡੀਆ ਦੀ ਕਾਰੋਬਾਰੀ ਯੁਨਿਟ ਦੇ ਟਵਿੱਟਰ ਹੈਂਡਲ 'ਇਨਫੋਸਿਸ ਇੰਡੀਆ ਬਿਜ਼ਨੈੱਸ' ਨੇ ਐਤਵਾਰ ਸ਼ਾਮ ਨੂੰ ਟਵੀਟ ਕਰਕੇ ਕਿਹਾ ਕਿ ਆਮਦਨ ਟੈਕਸ ਵਿਭਾਗ ਦੇ ਪੋਰਟਲ ਦਾ ਐਮਰਜੈਂਸੀ ਰੱਖ-ਰਖਾਅ ਪੂਰਾ ਕਰ ਲਿਆ ਗਿਆ ਹੈ ਅਤੇ ਹੁਣ ਇਹ ਪੋਰਟਲ ਫਿਰ ਤੋਂ ਉਪਲੱਬਧ ਹੋ ਗਿਆ ਹੈ । ਟੈਕਸਦਾਤਿਆਂ ਨੂੰ ਹੋਈ ਅਸਹੂਲਤ ਕਾਰਨ ਸਾਨੂੰ ਅਫਸੋਸ ਹੈ।

 

ਜ਼ਿਕਰਯੋਗ ਹੈ ਕਿ ਪੋਰਟਲ 'ਤੇ ਲਗਾਤਾਰ ਸਮੱਸਿਆਵਾਂ ਵਿਚਕਾਰ ਵਿੱਤ ਮੰਤਰਾਲੇ ਨੇ ਸੋਮਵਾਰ ਨੂੰ ਪੋਰਟਲ ਬਣਾਉਣ ਵਾਲੀ ਪ੍ਰਮੁੱਖ ਆਈ.ਟੀ. ਕੰਪਨੀ ਇਨਫੋਸਿਸ ਦੇ ਮੈਨੇਜਿੰਗ ਡਾਇਰੈਕਟਰ ਅਤੇ ਸੀ.ਈ.ਓ. ਸਲਿਲ ਪਾਰੇਖ ਨੂੰ ਤਲਬ ਕੀਤਾ। ਪਾਰੇਖ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ। ਉਸ ਨੂੰ ਵਿੱਤ ਮੰਤਰੀ ਨੂੰ ਦੱਸਣਾ ਪਏਗਾ ਕਿ ਪੋਰਟਲ 'ਤੇ ਸਮੱਸਿਆਵਾਂ ਦੋ ਮਹੀਨਿਆਂ ਬਾਅਦ ਵੀ ਕਾਇਮ ਕਿਉਂ ਹਨ ਅਤੇ ਉਨ੍ਹਾਂ ਨੂੰ ਹੱਲ ਕਿਉਂ ਨਹੀਂ ਕੀਤਾ ਜਾ ਰਿਹਾ?

ਇਨਫੋਸਿਸ ਨੇ ਕਿਹਾ ਸੀ ਕਿ ਇਸ ਦਾ ਹੱਲ ਜੁਲਾਈ ਤੱਕ ਹੋ ਜਾਵੇਗਾ

ਇਸ ਤੋਂ ਪਹਿਲਾਂ ਵੀ ਵਿੱਤ ਮੰਤਰੀ ਨੇ ਇਨਫੋਸਿਸ ਨੂੰ ਨਵੇਂ ਇਨਕਮ ਟੈਕਸ ਪੋਰਟਲ ਵਿੱਚ ਆ ਰਹੀਆਂ ਸਮੱਸਿਆਵਾਂ ਦੇ ਹੱਲ ਲਈ ਕਿਹਾ ਸੀ। ਵਿੱਤ ਮੰਤਰੀ ਨੇ ਇੱਕ ਟਵੀਟ ਵਿੱਚ ਇਨਫੋਸਿਸ ਅਤੇ ਇਸਦੇ ਚੇਅਰਮੈਨ ਨੰਦਨ ਨੀਲੇਕਣੀ ਨੂੰ ਟੈਗ ਕੀਤਾ ਸੀ ਅਤੇ ਕਿਹਾ ਸੀ ਕਿ ਸਾਡੇ ਲਈ ਟੈਕਸਦਾਤਾਵਾਂ ਦੀ ਸਹੂਲਤ ਸਭ ਤੋਂ ਮਹੱਤਵਪੂਰਨ ਹੋਣੀ ਚਾਹੀਦੀ ਹੈ।

ਇਹ ਵੀ ਪੜ੍ਹੋ : ‘ਸੋਨੇ ਦੀ ਲਾਜ਼ਮੀ ਹਾਲਮਾਰਕਿੰਗ ਦਾ ਪਹਿਲਾ ਪੜਾਅ ‘ਸਫਲ’, ਹੜਤਾਲ ਦੇ ਫੈਸਲੇ ’ਤੇ ਮੁੜ ਵਿਚਾਰ ਕਰੇ GJC : ਸਰਕਾਰ’

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Harinder Kaur

Content Editor

Related News