ਪਿਛਲੇ ਸਾਲ ਵਰਗੇ ਲਾਕਡਾਊਨ ਦਾ ਖਦਸ਼ਾ ਨਹੀਂ : RBI ਗਵਰਨਰ

Thursday, Mar 25, 2021 - 08:36 PM (IST)

ਪਿਛਲੇ ਸਾਲ ਵਰਗੇ ਲਾਕਡਾਊਨ ਦਾ ਖਦਸ਼ਾ ਨਹੀਂ : RBI ਗਵਰਨਰ

ਨਵੀਂ ਦਿੱਲੀ–ਭਾਰਤੀ ਰਿਜ਼ਰਵ ਬੈਂਕ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਣ ਨੂੰ ਲੈ ਕੇ ਸਰਕਾਰ ਨਾਲ ਚਰਚਾ ਕਰ ਰਿਹਾ ਹੈ। ਗਵਰਨਰ ਸ਼ਕਤੀਕਾਂਤ ਦਾਸ ਨੇ ਕਿਹਾ ਕਿ ਅਸੀਂ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਣ ਨੂੰ ਲੈ ਕੇ ਸਰਕਾਰ ਨਾਲ ਚਰਚਾ ਕਰ ਰਹੇ ਹਾਂ ਅਤੇ ਇਸ ਸਬੰਧ ’ਚ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰ. ਬੀ. ਆਈ. ਕੀਮਤ ਅਤੇ ਵਿੱਤੀ ਸਥਿਰਤਾ ਬਣਾਈ ਰੱਖਦੇ ਹੋਏ ਅਰਥਵਿਵਸਥਾ ’ਚ ਰਿਵਾਈਵਲ ਲਈ ਆਪਣੇ ਸਾਰੇ ਨੀਤੀਗਤ ਉਪਾਅ ਦੀ ਵਰਤੋਂ ਨੂੰ ਲੈ ਕੇ ਵਚਨਬੱਧ ਹੈ। ਦਾਸ ਨੇ ਟਾਈਮਸ ਨੈੱਟਵਰਕ ਇੰਡੀਆ ਆਰਥਿਕ ਸਰਵੇਖਣ ’ਚ ਕਿਹਾ ਕਿ ਅਸੀਂ ਜਨਤਕ ਖੇਤਰ ਦੇ ਬੈਂਕਾਂ ਦੇ ਨਿੱਜੀਕਰਣ ਨੂੰ ਲੈ ਕੇ ਸਰਕਾਰ ਨਾਲ ਚਰਚਾ ਕਰ ਰਹੇ ਹਾਂ ਅਤੇ ਇਸ ਸਬੰਧ ’ਚ ਪ੍ਰਕਿਰਿਆ ਨੂੰ ਅੱਗੇ ਵਧਾਇਆ ਜਾਏਗਾ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਕਿਸੇ ਨੂੰ ਵੀ ਪਿਛਲੇ ਸਾਲ ਵਰਗੇ ਲਾਕਡਾਊਨ ਦਾ ਖਦਸ਼ਾ ਨਹੀਂ ਹੈ।

ਇਹ ਵੀ ਪੜ੍ਹੋ-ਡੈਨਮਾਰਕ ਨੇ ਐਸਟ੍ਰਾਜੇਨੇਕਾ ਕੋਵਿਡ-19 ਟੀਕੇ ਦੇ ਇਸਤੇਮਾਲ 'ਤੇ ਤਿੰਨ ਹਫਤੇ ਹੋਰ ਵਧਾਈ ਪਾਬੰਦੀ

ਜ਼ਿਕਰਯੋਗ ਹੈ ਕਿ ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਇਕ ਫਰਵਰੀ ਨੂੰ 2021-22 ਦਾ ਬਜਟ ਪੇਸ਼ ਕਰਦੇ ਹੋਏ ਜਨਤਕ ਖੇਤਰ ਦੇ ਦੋ ਬੈਂਕਾਂ ਅਤੇ ਇਕ ਸਾਧਾਰਣ ਬੀਮਾ ਕੰਪਨੀ ਦੇ ਨਿੱਜੀਕਰਣ ਦਾ ਪ੍ਰਸਤਾਵ ਕੀਤਾ ਸੀ। ਇਕ ਸਵਾਲ ਦੇ ਜਵਾਬ ’ਚ ਉਨ੍ਹਾਂ ਨੇ ਇਹ ਵੀ ਕਿਹਾ ਕਿ ਆਰਥਿਕ ਰਿਵਾਈਵਲ ਨਿਰੰਤਰ ਜਾਰੀ ਰਹਿਣਾ ਚਾਹੀਦਾ ਹੈ, ਵਿੱਤੀ ਸਾਲ 2021-22 ਲਈ ਆਰ. ਬੀ. ਆਈ. ਦੇ 10.5 ਫੀਸਦੀ ਵਾਧੇ ਅਨੁਮਾਨਾਂ ਨੂੰ ਘਟਾਉਣ ਦੀ ਲੋੜ ਨਹੀਂ ਲੱਗਦੀ। ਸੇਵਾਵਾਂ ਦੀ ਬਿਹਤਰ ਡਲਿਵਰੀ ਲਈ ਵਿੱਤੀ ਖੇਤਰ ’ਚ ਨਵੀਨਤਾ ਦੀ ਲੋੜ ’ਤੇ ਜ਼ੋਰ ਦਿੰਦੇ ਹੋਏ ਆਰ. ਬੀ. ਆਈ. ਗਵਰਨਰ ਨੇ ਪ੍ਰਭਾਵਸ਼ਾਲੀ ਨਿਯਮਾਂ ਦੀ ਮੰਗ ਕੀਤੀ ਜੋ ਨਵੀਨਤਾ ਨੂੰ ਉਤਸ਼ਾਹਿਤ ਕਰਦੇ ਹਨ। ਉਨ੍ਹਾਂ ਨੇ ਕਿਹਾ ਕਿ ਆਰ. ਟੀ. ਜੀ. ਐੱਸ. ਅਤੇ ਐੱਨ. ਈ. ਐੱਫ. ਟੀ. ਦੀ ਸਹੂਲਤ ਹੁਣ 24 ਘੰਟੇ ਉਪਲਬਧ ਹੈ। ਆਰ. ਟੀ. ਜੀ. ਐੱਸ. ਵਿਚ ਵੱਖ-ਵੱਖ ਮੁਦਰਾਵਾਂ ’ਚ ਲੈਣ-ਦੇਣ ਦੀ ਸਮਰੱਥਾ ਹੈ। ਇਸ ਗੱਲ ਦੀ ਸੰਭਾਵਨਾ ’ਤੇ ਵਿਚਾਰ ਕਰਨ ਦੀ ਲੋੜ ਹੈ ਕਿ ਕੀ ਇਸ ਦਾ ਘੇਰਾ ਭਾਰਤ ਤੋਂ ਬਾਹਰ ਵੀ ਵਧਾਇਆ ਜਾ ਸਕਦਾ ਹੈ।

ਇਹ ਵੀ ਪੜ੍ਹੋ-ਕੋਰੋਨਾ ਨੂੰ ਕਾਬੂ ਕਰਨ 'ਚ ਬ੍ਰਾਜ਼ੀਲ ਫੇਲ, ਭੜਕੇ ਗਵਰਨਰ ਨੇ ਰਾਸ਼ਟਰਪਤੀ ਨੂੰ ਦੱਸਿਆ 'ਮਾਨਸਿਕ ਰੋਗੀ'

274 ਕਰੋੜ ਰੁਪਏ ਦੇ ਡਿਜੀਟਲ ਲੈਣ-ਦੇਣ ਨੂੰ ਸੌਖਾਲਾ ਬਣਾਇਆ
ਦਾਸ ਨੇ ਕਿਹਾ ਕਿ ਪ੍ਰਭਾਵੀ ਨਿਯਮ ਰਿਜ਼ਰਵ ਬੈਂਕ ਲਈ ਤਰਜੀਹ ਹੈ ਅਤੇ ਕਾਨੂੰਨ ਅਤੇ ਨਿਯਮ ਅਜਿਹੇ ਨਹੀਂ ਹੋਣੇ ਚਾਹੀਦੇ ਜੋ ਵਿੱਤੀ ਤਕਨਾਲੌਜੀ ਨੂੰ ਉਤਸ਼ਾਹਿਤ ਕਰੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਮਜ਼ਬੂਤ ਪੂੰਜੀ ਆਧਾਰ ਦੇ ਨਾਲ ਖੇਤਰ ਦੀ ਵਿੱਤੀ ਸਿਹਤ, ਨੈਤਿਕ ਮਾਪਦੰਡਾਂ ਦੇ ਨਾਲ ਸੰਚਾਲਨ ਵਿਵਸਥਾ ਬਣਾਈ ਰੱਖਣਾ ਸਾਡੀ ਪਹਿਲ ਹੈ। ਦਾਸ ਨੇ ਕਿਹਾ ਕਿ ਗਾਹਕਾਂ ਨੂੰ ਬਿਹਤਰ ਸੇਵਾ ਦੇਣ ਲਈ ਤਕਨਾਲੌਜੀ ਅਤੇ ਨਵੀਨਤਾ ਦੀ ਅਹਿਮ ਭੂਮਿਕਾ ਹੈ। ਲੋਕਾਂ ਨੂੰ ਸਿੱਧਾ ਟ੍ਰਾਂਸਫਰ ਲਾਭ ਪਹੁੰਚਾਉਣ ਲਈ 274 ਕਰੋੜ ਡਿਜੀਟਲ ਲੈਣ-ਦੇਣ ਨੂੰ ਸੌਖਾਲਾ ਬਣਾਇਆ ਗਿਆ ਅਤੇ ਇਸ ’ਚ ਜ਼ਿਆਦਾਤਰ ਟ੍ਰਾਂਸਫਰ ਮਹਾਮਾਰੀ ਦੇ ਦੌਰਾਨ ਹੋਏ।

ਕ੍ਰਿਪਟੋ ਕਰੰਸੀ ਬਾਰੇ ਉਨ੍ਹਾਂ ਨੇ ਕਿਹਾ ਕਿ ਕੇਂਦਰੀ ਬੈਂਕ ਇਸ ਸਬੰਧ ’ਚ ਵਿੱਤੀ ਸਥਿਰਤਾ ਨੂੰ ਲੈ ਕੇ ਚਿੰਤਾਵਾਂ ਦਾ ਮੁਲਾਂਕਣ ਕਰ ਰਿਹਾ ਹੈ। ਦਾਸ ਨੇ ਕਿਹਾ ਕਿ ਅਸੀਂ ਕ੍ਰਿਪਟੋਕਰੰਸੀ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਤੋਂ ਸਰਕਾਰ ਨੂੰ ਜਾਣੂ ਕਰਵਾਇਆ ਹੈ, ਇਸ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਇਸ ’ਤੇ ਫੈਸਲਾ ਕਰੇਗੀ। ਅਸੀਂ ਕ੍ਰਿਪਟੋ ਕਰੰਸੀ ਨੂੰ ਲੈ ਕੇ ਆਪਣੀਆਂ ਚਿੰਤਾਵਾਂ ਨਾਲ ਸਰਕਾਰ ਨੂੰ ਜਾਣੂ ਕਰਵਾਇਆ ਹੈ, ਇਸ 'ਤੇ ਵਿਚਾਰ ਕੀਤਾ ਜਾ ਰਿਹਾ ਹੈ। ਸਰਕਾਰ ਇਸ 'ਤੇ ਫੈਸਲਾ ਕਰੇਗੀ। ਮੈਨੂੰ ਨਹੀਂ ਲੱਗਦਾ ਕਿ ਕ੍ਰਿਪਟੋਕਰੰਸੀ ’ਤੇ ਆਰ. ਬੀ. ਆਈ. ਅਤੇ ਸਰਕਾਰ ਦੀ ਰਾਏ ’ਚ ਕੋਈ ਫਰਕ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮੇਂ ਕਿਸੇ ਵੀ ਨੂੰ ਪਿਛਲੇ ਸਾਲ ਵਰਗੇ ਲਾਕਡਾਊਨ ਦਾ ਖਦਸ਼ਾ ਨਹੀਂ ਹੈ।

ਇਹ ਵੀ ਪੜ੍ਹੋ-ਲਾਕਡਾਊਨ 'ਚ ਦੁਨੀਆ ਨੂੰ ਵਧੇਰੇ ਯਾਦ ਆਏ ਭਗਵਾਨ, ਜਾਣੋ ਗੂਗਲ 'ਤੇ ਸਭ ਤੋਂ ਵਧ ਕੀ ਹੋਇਆ ਸਰਚ

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


author

Karan Kumar

Content Editor

Related News