8 ਸਾਲ ਪ੍ਰੀਮੀਅਮ ਜਮ੍ਹਾ ਹੋਇਆ ਹੈ ਤਾਂ ਕੋਈ ਵੀ ਬੀਮਾ ਕੰਪਨੀ ਕਲੇਮ ਦੇਣ ਤੋਂ ਨਹੀਂ ਕਰ ਸਕਦੀ ਇਨਕਾਰ

06/15/2020 3:48:19 PM

ਨਵੀਂ ਦਿੱਲੀ — ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ (ਆਈਆਰਡੀਏਆਈ) ਨੇ ਆਪਣੇ ਨਵੇਂ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਹੈ ਕਿ ਸਿਹਤ ਬੀਮੇ ਦੇ ਮਾਮਲੇ ਵਿਚ ਜੇਕਰ ਕਿਸੇ ਬੀਮਾ ਧਾਰਕ ਨੇ ਲਗਾਤਾਰ 8 ਸਾਲ ਤੱਕ ਪ੍ਰੀਮੀਅਮ ਜਮ੍ਹਾ ਕੀਤਾ ਹੈ ਤਾਂ ਉਸਦੇ ਬਾਅਦ ਕੰਪਨੀ ਉਸਦੇ ਬੀਮਾ ਦਾਅਵਿਆਂ 'ਤੇ ਕਿਸੇ ਤਰ੍ਹਾਂ ਦਾ ਵਿਵਾਦ ਖੜ੍ਹਾ ਨਹੀਂ ਕਰ ਸਕਦੀ। 

IRDAI ਦੀਆਂ ਸਿਹਤ ਬੀਮੇ 'ਤੇ ਹਦਾਇਤਾਂ

ਆਈਆਰਡੀਏਆਈ ਨੇ ਕਿਹਾ ਕਿ ਇਹ ਬੀਮਾ ਦੇ ਸਾਰੇ ਖੇਤਰਾਂ ਵਿਚ ਇਕਸਾਰਤਾ ਲਿਆਉਣ ਅਤੇ ਮੌਜੂਦਾ ਸਿਹਤ ਬੀਮਾ ਉਤਪਾਦਾਂ ਦੇ ਆਮ ਨਿਯਮਾਂ ਅਤੇ ਸ਼ਰਤਾਂ ਦੀ ਸ਼ਬਦਾਵਲੀ ਨੂੰ ਸਰਲ ਬਣਾਉਣ ਲਈ ਕੀਤਾ ਜਾ ਰਿਹਾ ਹੈ।

IRDAI ਨੇ ਕੀ ਕਿਹਾ

ਆਈਆਰਡੀਏਆਈ ਨੇ ਕਿਹਾ ਕਿ 'ਮੌਜੂਦਾ ਬੀਮਾ ਉਤਪਾਦਾਂ ਦੇ ਸਾਰੇ ਨੀਤੀਗਤ ਸਮਝੌਤੇ ਜੋ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਨਹੀਂ ਹਨ ਉਨ੍ਹਾਂ 'ਚ ਬਦਲਾਅ ਕੀਤਾ ਜਾਵੇਗਾ ਅਤੇ ਇਹ ਤਬਦੀਲੀ 1 ਅਪ੍ਰੈਲ 2021 ਤੋਂ ਲਾਗੂ ਕੀਤੀ ਜਾਏਗੀ, ਜਦੋਂ ਪਾਲਿਸੀ ਨਵੀਨੀਕਰਣ ਲਈ ਹੋਵੇਗੀ।

ਈਆਰਡੀਏਆਈ ਨੇ ਕਿਹਾ, 'ਜੇ ਇਕ ਬੀਮਾ ਪਾਲਿਸੀ ਲਗਾਤਾਰ ਅੱਠ ਸਾਲਾਂ ਲਈ ਜਾਰੀ ਰੱਖੀ ਜਾਂਦੀ ਹੈ, ਤਾਂ ਅਗਲੇ ਸਾਲਾਂ ਵਿਚ ਕੋਈ ਮਨ੍ਹਾਂ ਨਹੀਂ ਕਰ ਸਕਦਾ। ਇਸ ਮੋਰੇਟੋਰਿਅਮ ਦੀ ਮਿਆਦ ਦੇ ਖਤਮ ਹੋਣ ਤੋਂ ਬਾਅਦ, ਕਿਸੇ ਵੀ ਸਿਹਤ ਬੀਮੇ ਦੇ ਦਾਅਵੇ 'ਤੇ ਕਿਸੇ ਤਰ੍ਹਾਂ ਦਾ ਵਿਵਾਦ ਨਹੀਂ ਕੀਤਾ ਜਾ ਸਕਦਾ, ਬਸ਼ਰਤੇ ਪਾਲਿਸੀ ਇਕਰਾਰਨਾਮੇ ਦੇ ਅਨੁਸਾਰ, ਕੋਈ ਧੋਖਾਧੜੀ ਜਾਂ ਸਥਾਈ ਰੋਕ ਦੀ ਗੱਲ ਨਾ ਸਾਬਤ ਹੋਈ ਹੋਵੇ।

ਹਾਲਾਂਕਿ, ਇਹ ਨੀਤੀਆਂ ਸਾਰੀਆਂ ਸੀਮਾਵਾਂ, ਉਪ-ਸੀਮਾਵਾਂ, ਸਹਿ-ਭੁਗਤਾਨ, ਕਟੌਤੀਯੋਗ ਆਦਿ ਦੇ ਅਧੀਨ ਹੋਣਗੇ। ਅੱਠ ਸਾਲਾਂ ਦੀ ਇਸ ਅਵਧੀ ਨੂੰ ਮੋਰੇਟੋਰਿਅਮ ਪੀਰੀਅਡ ਕਿਹਾ ਜਾਵੇਗਾ ਅਤੇ ਇਹ ਪਹਿਲੀ ਪਾਲਿਸੀ ਦੀ ਬੀਮੇ ਦੀ ਰਕਮ 'ਤੇ ਲਾਗੂ ਹੋਵੇਗੀ ਅਤੇ ਅੱਠ ਸਾਲ ਦੀ ਮਿਆਦ ਅੱਗੇ ਬੀਮੇ ਦੀ ਰਕਮ ਦੀ ਵਧੀ ਹੋਈ ਹੱਦ 'ਤੇ ਲਾਗੂ ਹੋਵੇਗੀ।

ਇਹ ਵੀ ਪੜ੍ਹੋ : ਕੋਰੋਨਾ ਵਾਇਰਸ ਦੇ ਮਰੀਜ਼ਾਂ ਨੂੰ ਵੱਡੀ ਰਾਹਤ, ਹੁਣ 'ਟੈਲੀਮੈਡੀਸੀਨ' ਵੀ ਹੋਵੇਗੀ ਸਿਹਤ ਬੀਮੇ 'ਚ ਸ਼ਾਮਲ

ਇੱਕ ਮਹੀਨੇ ਅੰਦਰ ਲੈਣਾ ਹੋਵੇਗਾ ਫੈਸਲਾ

ਆਈਆਰਡੀਏਆਈ ਨੇ ਕਿਹਾ ਕਿ ਬੀਮਾ ਕੰਪਨੀ ਨੂੰ ਕਿਸੇ ਬੀਮੇ ਨੂੰ ਸਵੀਕਾਰ ਕਰਨ ਜਾਂ ਰੱਦ ਕਰਨ ਦਾ ਫੈਸਲਾ ਅੰਤਮ ਦਸਤਾਵੇਜ਼ ਪ੍ਰਾਪਤ ਕਰਨ ਦੇ 30 ਦਿਨਾਂ ਦੇ ਅੰਦਰ-ਅੰਦਰ ਲੈਣਾ ਹੋਵੇਗਾ।

ਮਹੱਤਵਪੂਰਣ ਗੱਲ ਇਹ ਹੈ ਕਿ ਕੋਰੋਨਾ ਸੰਕਟ ਦੇ ਸਮੇਂ, ਸਿਹਤ ਬੀਮੇ ਦੇ ਖੇਤਰ ਵਿਚ ਹਰ ਕਿਸਮ ਦੀਆਂ ਕਮੀਆਂ/ਮੁਸ਼ਕਲਾਂ ਨੂੰ ਦੂਰ ਕਰਨ ਲਈ ਬੀਮਾ ਨਿਯਾਮਕ 0000 ਨਿਰੰਤਰ ਕਾਰਜਸ਼ੀਲ ਹੈ। ਹਾਲ ਹੀ ਵਿਚ ਬੀਮਾ ਰੈਗੂਲੇਟਰੀ ਅਤੇ ਵਿਕਾਸ ਅਥਾਰਟੀ ਆਫ ਇੰਡੀਆ (ਆਈਆਰਡੀਏਆਈ) ਨੇ ਬੀਮਾ ਕੰਪਨੀਆਂ ਨੂੰ ਮੈਡੀਕਲ ਬੀਮਾ ਪਾਲਿਸੀ ਵਿਚ ਟੈਲੀਮੇਡੀਸੀਨ ਵੀ ਸ਼ਾਮਲ ਕਰਨ ਲਈ ਕਿਹਾ ਹੈ।

ਆਈਆਰਡੀਏਆਈ ਦੀਆਂ ਹਦਾਇਤਾਂ ਮੁਤਾਬਕ ਕੋਰੋਨਾ ਦਾ ਇਲਾਜ਼ ਸਿਹਤ ਬੀਮਾ ਕਵਰ ਵਿਚ ਸ਼ਾਮਲ ਕੀਤਾ ਗਿਆ ਹੈ, ਹੁਣ ਇਸ ਵਿਚ ਟੈਲੀਮੇਡੀਸਨ ਸ਼ਾਮਲ ਕਰਨ ਨਾਲ ਮਰੀਜ਼ਾਂ ਨੂੰ ਵਧੇਰੇ ਰਾਹਤ ਮਿਲੇਗੀ।

ਇਹ ਵੀ ਪੜ੍ਹੋ :  ਸਰਦੀ-ਖਾਂਸੀ ਤੋਂ ਪਹਿਲਾਂ ਕਰਵਾਓ ਬੀਮਾ, ਨਹੀਂ ਤਾਂ ਹੋ ਜਾਵੇਗੀ ਪਰੇਸ਼ਾਨੀ


Harinder Kaur

Content Editor

Related News