ਭਾਰਤ, ਚੀਨ ਤੋਂ ਦਰਾਮਦੀ ਫਲੋਰੋਪਾਲੀਮਰ ’ਤੇ ਕੋਈ ਐਂਟੀ ਡੰਪਿੰਗ ਡਿਊਟੀ ਨਹੀਂ : USITC

11/06/2018 12:44:11 AM

ਵਾਸ਼ਿੰਗਟਨਕਮਿਸ਼ਨ  (ਯੂ. ਐੱਸ.  ਆਈ. ਟੀ. ਸੀ.)  ਨੇ ਭਾਰਤ ਤੇ ਚੀਨ ਤੋਂ ਦਰਾਮਦੀ ਸਿੰਥੈਟਿਕ ਫਲੋਰੋਪਾਲੀਮਰ  ’ਤੇ ਡੰਪਿੰਗ ਰੋਕੂ ਡਿਊਟੀ ਨਾ ਲਾਉਣ ਦਾ ਫੈਸਲਾ ਕੀਤਾ ਹੈ।  ਫਲੋਰੋਪਾਲੀਮਰ ਦਾ  ਇਸਤੇਮਾਲ ਖਾਣਾ ਪਕਾਉਣ ਵਾਲੇ ਭਾਂਡਿਆਂ ’ਚ ਨਾਨਸਟਿਕ ਤੈਅ ਚੜ੍ਹਾਉਣ ’ਚ ਹੁੰਦਾ ਹੈ।

ਕਮਿਸ਼ਨ  ਨੇ ਪਾਇਆ ਹੈ ਕਿ ਭਾਰਤ ਤੇ ਚੀਨ ਤੋਂ ਆਉਣ ਵਾਲੇ ਪਾਲੀ ਟੈਟਰਾ ਫਲੋਰਾ ਈਥਿਲੀਨ ਜਾਂ ਪੀ. ਟੀ. ਐੱਫ. ਈ.  ਰੇਸਿਨ ਅਮਰੀਕਾ ’ਚ ਉਚਿਤ ਮੁੱਲ ਤੋਂ ਘੱਟ ’ਤੇ ਵੇਚੇ ਗਏ ਸਨ।  ਇਸ ਮਾਮਲੇ ’ਚ ਵਿਦੇਸ਼ੀ ਬਰਾਮਦਕਾਰਾਂ  ਦੇ ਵਕੀਲ ਧਰਮਿੰਦਰ ਚੌਧਰੀ  ਨੇ ਇਕ  ਪ੍ਰੈੱਸ  ਕਾਨਫਰੰਸ ਦੌਰਾਨ ਕਿਹਾ, ‘‘ਯੂ. ਐੱਸ. ਆਈ. ਟੀ. ਸੀ.  ਦੀ ਕਾਰਵਾਈ ’ਚ ਵਿਦੇਸ਼ੀ  ਬਰਾਮਦਕਾਰਾਂ ਨੂੰ ਬਹੁਤ ਘੱਟ ਸਫਲਤਾ ਮਿਲਦੀ ਹੈ।  ਇਸ ਨੂੰ ਵੇਖਦੇ ਹੋਏ ਭਾਰਤੀ ਪੀ. ਟੀ.  ਅੈੱਫ.  ਈ.  ਬਰਾਮਦਕਾਰਾਂ ਦੀ ਇਹ ਆਸਾਧਾਰਨ ਜਿੱਤ ਜ਼ਿਕਰਯੋਗ ਹੈ।’’ 


Related News