ਚੀਨ ਦੀ ਚੁਣੌਤੀ LAC ਤੱਕ ਸੀਮਤ ਨਹੀਂ
Sunday, Jun 16, 2024 - 05:57 PM (IST)
ਚੀਨ- ਚੀਨ ਦੀ ਚੁਣੌਤੀ ਅਸਲੀਅਤ ਹੈ ਅਤੇ ਇਹ ਅਸਲ ਕੰਟਰੋਲ ਰੇਖਾ (LAC) ’ਤੇ 4 ਸਾਲ ਤੱਕ ਚੱਲੇ ਡੈੱਡਲਾਕ ਤੱਕ ਸੀਮਤ ਨਹੀਂ ਹੈ। ਇਸ ਦੀ ਸਰਵਵਿਆਪਕਤਾ ਸਮੁੱਚੀ ਦੁਨੀਆ ’ਚ ਹੈ ਅਤੇ ਇਹ ਸਿਰਫ ਜ਼ਮੀਨ, ਸਮੁੰਦਰ ਅਤੇ ਸਾਈਬਰ ਡੋਮੇਨ ਤੱਕ ਸੀਮਤ ਨਹੀਂ ਹੈ। ਇਸ ਦੀ ਅਸਲ ਪ੍ਰਮੁੱਖਤਾ ਵਿਰਾਸਤ ਅਤੇ ਅਤਿਅੰਤ ਆਧੁਨਿਕ ਵਿਗਿਆਨ ਦੋਹਾਂ ਦੇ ਖੇਤਰ ’ਚ ਹੈ। ਉੱਨਤ ਤਕਨਾਲੋਜੀ ਦੀ ਉੱਚ-ਦਾਅ ਵਾਲੀ ਦੁਨੀਆ ’ਚ, ਅਤਿਆਧੁਨਿਕ ਤਕਨੀਕ ’ਤੇ ਧਿਆਨ ਕੇਂਦ੍ਰਿਤ ਕਰਨਾ ਸੌਖਾ ਹੈ ਜਿਸ ’ਚ ਨਕਲੀ ਸਿਆਣਪ, ਕੁਆਂਟਮ ਕੰਪਿਊਟਿੰਗ ਅਤੇ 5-ਜੀ ਨੈੱਟਵਰਕ ’ਚ ਨਵੀਆਂ ਸਫਲਤਾਵਾਂ ਸ਼ਾਮਲ ਹਨ। ਜਿਵੇਂ-ਜਿਵੇਂ ਅਮਰੀਕਾ ਅਤੇ ਚੀਨ ਤਕਨੀਕ ਦੀ ਸਰਵਉੱਚਤਾ ਲਈ ਭਿਆਨਕ ਲੜਾਈ ਲੜ ਰਹੇ ਹਨ, ਇਸ ਸੰਘਰਸ਼ ’ਚ ਇਕ ਅਹਿਮ ਮੋਰਚਾ ਕਾਫੀ ਹੱਦ ਤੱਕ ਬੇਧਿਆਨ ਹੋ ਰਿਹਾ ਹੈ ਜਿਸ ਨੂੰ ਵਿਰਾਸਤ ਸੈਮੀਕੰਡਕਟਰ ਕਹਿੰਦੇ ਹਨ।
ਵਿਰਾਸਤ ਚਿਪਸ, ਜਿਨ੍ਹਾਂ ਨੂੰ ਪਰਿਪੱਕ ਨੋਟ ਸੈਮੀਕੰਡਕਟਰ ਵਜੋਂ ਵੀ ਜਾਣਿਆ ਜਾਂਦਾ ਹੈ, ਆਧੁਨਿਕ ਦੁਨੀਆ ਦੇ ਅਣਸੁਣੇ ਵਰਕਰ ਹਨ। ਬਹੁਤ ਸਾਰੇ ਕੰਪਿਊਟਰ ਚਿਪਸ ਅਗਾਂਹਵਧੂ ਨਹੀਂ ਹਨ, ਉਹ ‘ਵਿਰਾਸਤ’, ‘ਦੂਰਰਸ’ ਜਾਂ ‘ਮੂਲਢਾਂਚਾ’ ਚਿਪਸ ਹਨ। 14 ਨੈਨੋਮੀਟਰ ਜਾਂ ਉਸ ਤੋਂ ਵੱਡੇ ਟ੍ਰਾਂਜ਼ਿਸਟਰ ਨਾਲ ਇਹ ਚਿਪਸ ਆਟੋਮੋਬਾਈਲ ਅਤੇ ਘਰੇਲੂ ਉਪਕਰਨਾਂ ਤੋਂ ਲੈ ਕੇ ਫੈਕਟਰੀ ਉਪਕਰਨ, ਚਿਕਿਤਸਾ ਉਪਕਰਨ ਅਤੇ ਇੱਥੋਂ ਤੱਕ ਕਿ ਫੌਜ ਦੀਆਂ ਪ੍ਰਣਾਲੀਆਂ ਤੱਕ ਹਰ ਚੀਜ਼ ਨੂੰ ਸ਼ਕਤੀ ਪ੍ਰਦਾਨ ਕਰਦੇ ਹਨ। ਉਹ ਸਰਵਵਿਆਪੀ ਹਨ, ਇਸ ਲਈ ਜ਼ਰੂਰੀ ਹਨ। ਉਨ੍ਹਾਂ ’ਚ ਆਪਣੇ ਅਤਿਅੰਤ ਆਧੁਨਿਕ ਬਰਾਬਰ ਦੇ ਉਪਕਰਨਾਂ ਵਾਂਗ ਚਰਚਾ ਅਤੇ ਖਿੱਚ ਦੀ ਕਮੀ ਹੋ ਸਕਦੀ ਹੈ ਪਰ ਵਿਰਾਸਤ ਚਿਪਸ ਕੌਮਾਂਤਰੀ ਅਰਥਵਿਵਸਥਾ ਅਤੇ ਰਾਸ਼ਟਰੀ ਸੁਰੱਖਿਆ ਲਈ ਬਿਲਕੁਲ ਅਹਿਮ ਹਨ। ਇਨ੍ਹਾਂ ਚਿਪਸ ਦੀ ਅਹਿਮੀਅਤ ਯੂਕ੍ਰੇਨ ’ਚ ਸਪੱਸ਼ਟ ਰੂਪ ਨਾਲ ਦਰਸਾਈ ਗਈ ਸੀ ਜਿੱਥੇ ਜ਼ਬਤ ਕੀਤੇ ਗਏ ਰੂਸੀ ਫੌਜੀ ਉਪਕਰਨਾਂ ’ਚ ਡਿਸ਼ਵਾਸ਼ਰ ਅਤੇ ਰੈਫਰੀਜਰੇਟਰ ’ਚੋਂ ਕੱਢੇ ਗਏ ਸੈਮੀਕੰਡਕਟਰ ਭਰੇ ਹੋਏ ਮਿਲੇ ਸਨ। ਇਹੀ ਕਾਰਨ ਹੈ ਕਿ ਦੁਨੀਆ ਨੂੰ ਇਸ ਅਹਿਮ ਖੇਤਰ ’ਤੇ ਭਾਰੂ ਹੋਣ ਲਈ ਚੀਨ ਦੇ ਹਮਲਾਵਰ ਯਤਨਾਂ ਬਾਰੇ ਡੂੰਘਾਈ ਨਾਲ ਚਿੰਤਤ ਹੋਣਾ ਚਾਹੀਦਾ ਹੈ। ਪਿਛਲੇ ਕੁਝ ਸਾਲਾਂ ’ਚ ਚੀਨ ਸਵੈ-ਨਿਰਭਰਤਾ ਅਤੇ ਕੌਮਾਂਤਰੀ ਸਰਵੋਤਮਤਾ ਹਾਸਲ ਕਰਨ ਦੇ ਨਿਸ਼ਾਨੇ ਦੇ ਨਾਲ ਹੀ ਵਿਰਾਸਤ ਚਿਪ ਉਤਪਾਦਨ ’ਚ ਹੈਰਾਨ ਕਰਨ ਵਾਲੀ ਰਕਮ ਲਾ ਰਿਹਾ ਹੈ। 2022 ’ਚ ਚੀਨੀ ਫਾਊਂਡ੍ਰੀਆਂ ਨੇ ਪਹਿਲੀ ਵਾਰ 10 ਫੀਸਦੀ ਕੌਮਾਂਤਰੀ ਬਾਜ਼ਾਰ ਦੀ ਭਾਈਵਾਲੀ ਹਾਸਲ ਕੀਤੀ। 2027 ਤੱਕ ਚੀਨ ਨੂੰ ਵਿਰਾਸਤ ਚਿਪ ਬਾਜ਼ਾਰ ਦੇ ਹੈਰਾਨ ਕਰਨ ਵਾਲੇ 39 ਫੀਸਦੀ ਹਿੱਸੇ ਨੂੰ ਕੰਟ੍ਰੋਲ ਕਰਨ ਦਾ ਅਨੁਮਾਨ ਹੈ।
ਇਸ ਖਤਰਨਾਕ ਪਸਾਰ ਨੂੰ ਭਾਰੀ ਸਰਕਾਰੀ ਸਬਸਿਡੀ ਰਾਹੀਂ ਹੱਲਾਸ਼ੇਰੀ ਦਿੱਤੀ ਜਾ ਰਹੀ ਹੈ ਜਿਸ ਨੇ ਚੀਨੀ ਫਰਮਾਂ ਨੂੰ ਤੇਜ਼ੀ ਨਾਲ ਵਧਣ ਅਤੇ ਵਿਦੇਸ਼ੀ ਮੁਕਾਬਲੇਬਾਜ਼ੀ ਨੂੰ ਪਛਾੜਣ ਦੀ ਆਗਿਆ ਦਿੱਤੀ ਹੈ। ਇਹ ਰਣਨੀਤੀ ਬਿਲਕੁਲ ਉਹੋ ਜਿਹੀ ਹੈ ਜਿਸ ਤਰ੍ਹਾਂ ਦੀ ਚੀਨ ਨੇ ਸੋਲਰ ਪੈਨਲ ਅਤੇ 5 ਫੀਸਦੀ ਮੂਲਢਾਂਚੇ ’ਤੇ ਆਪਣਾ ਦਬਦਬਾ ਬਣਾਇਆ। ਇਸ ’ਚ ਚੀਨ ਨੇ ਸਸਤੇ, ਸਬਸਿਡੀ ਵਾਲੇ ਉਤਪਾਦਨਾਂ ਨਾਲ ਬਾਜ਼ਾਰ ਨੂੰ ਭਰ ਦਿੱਤਾ। ਬਾਕੀ ਸਭ ਨੂੰ ਕਾਰੋਬਾਰ ’ਚੋਂ ਬਾਹਰ ਕਰ ਦਿੱਤਾ। ਭਾਰਤ ਲਈ ਚੀਨ ਦੀ ਵਿਰਾਸਤ ਚਿਪ ਦੀਆਂ ਅਹਿਮ ਇੱਛਾਵਾਂ ਖਾਸ ਤੌਰ ’ਤੇ ਔਖੀ ਚੁਣੌਤੀ ਪੇਸ਼ ਕਰਦੀਆਂ ਹਨ ਕਿਉਂਕਿ ਉਹ ਆਪਣਾ ਖੁਦ ਦਾ ਸੈਮੀਕੰਡਕਟਰ ਉਦਯੋਗ ਬਣਾਉਣ ਦੀ ਦੌੜ ’ਚ ਹਨ। ਭਾਰਤ ਸਰਕਾਰ ਨੇ ਨਵੇਂ ਚਿਪ ਨਿਰਮਾਣ ਪਲਾਂਟਾਂ ਜਾਂ ਵੈਬਜ਼ ਦੀ ਉਸਾਰੀ ਲਈ 15 ਬਿਲੀਅਨ ਡਾਲਰ ਨਿਰਧਾਰਿਤ ਕੀਤੇ ਹਨ। ਪਰ ਇਹ ਫੈਬਜ਼ ਅਜਿਹੇ ਬਾਜ਼ਾਰ ’ਚ ਦਾਖਲ ਹੋਣਗੇ ਜੋ ਸਸਤੇ ਚੀਨੀ ਚਿਪਸ ਦੇ ਆਏ ਹੜ੍ਹ ਕਾਰਨ ਪਹਿਲਾਂ ਤੋਂ ਹੀ ਵਧੇਰੇ ਸਪਲਾਈ ਕਰਨ ਵਾਲਾ ਹੈ। 15 ਬਿਲੀਅਨ ਡਾਲਰ ਦਾ ਫੰਡ ਚੀਨ ਦੇ 40 ਬਿਲੀਅਨ ਡਾਲਰ ਦੇ ਰਾਜ ਹਮਾਇਤੀ ਫੰਡ ਦੇ ਮੁਕਾਬਲੇ ਬਹੁਤ ਘੱਟ ਹੈ। ਵਿਰਾਸਤ ਫੈਬਜ਼ ਲਈ ਲਾਹੇਵੰਦ ਦਰਾਂ ’ਚ ਗਿਰਾਵਟ ਤੇ ਮਾਰਜਨ ’ਚ ਕਮੀ ਦੇ ਨਾਲ, ਭਾਰਤ ਦੀਆਂ ਨਵੀਆਂ ਸਹੂਲਤਾਂ ਲਈ ਸਰਕਾਰੀ ਹਮਾਇਤ ਦੇ ਨਾਲ ਵੀ ਮੁਕਾਬਲੇਬਾਜੀ ਕਰਨੀ ਬੇਹੱਦ ਔਖੀ ਹੋਵੇਗੀ। ਇਸ ਦੇ ਨਾਲ ਹੀ ਵਿਰਾਸਤ ਚਿਪਸ ਲਈ ਚੀਨ ਦੀ ਮੌਜੂਦਾ ਅਤੇ ਅੰਦਾਜ਼ਨ ਉਤਪਾਦਨ ਸਮਰੱਥਾ ਭਾਰਤ ਦੇ ਮੁਕਾਬਲੇ ’ਚ ਕਾਫੀ ਵੱਡੀ ਹੈ ਅਤੇ ਪ੍ਰਮੁੱਖ ਸਹੂਲਤਾਂ ਦੇ 2025-2026 ਤੱਕ ਉਤਪਾਦਨ ਸ਼ੁਰੂ ਹੋਣ ਦੀ ਉਮੀਦ ਹੈ। ਜੇ ਤੁਸੀਂ ਗਿਣਤੀ ’ਤੇ ਵਿਚਾਰ ਕਰੋ ਤਾਂ ਇਹ ਜ਼ਰੂਰੀ ਹੈ ਕਿ ਚੀਨ ਦੇ ਸੰਗਠਿਤ ਸਰਕਟ (IC) ਦੇ ਉਤਪਾਦਨ ’ਚ 40 ਫੀਸਦੀ ਦਾ ਵਾਧਾ ਹੋਇਆ ਹੈ ਜੋ ਰਿਕਾਰਡਤੋੜ 98.1 ਬਿਲੀਅਨ ਯੂਨਿਟ ਤੱਕ ਪਹੁੰਚ ਗਿਆ ਹੈ। ਵਿਚਾਰ ਕਰਨ ਲਈ ਚਿੰਤਾਜਨਕ ਸੁਰੱਖਿਆ ਨਿੱਜੀ ਹਿੱਤ ਵੀ ਹਨ। ਜਾਂਚ ਦੌਰਾਨ ਇਹ ਗੱਲ ਨੋਟ ਕੀਤੀ ਗਈ ਕਿ ਇਕ ਦਰਜਨ ਤੋਂ ਵੱਧ ਭਾਰਤੀ ਕੰਪਨੀਆਂ ਖਰੀਦ ਨਿਯਮਾਂ ਦਾ ਉਲੰਘਣ ਕਰਦੀਆਂ ਹੋਈਆਂ ਸਰਕਾਰ ਨੂੰ ਅਹਿਮ ਪ੍ਰਣਾਲੀਆਂ ’ਚ ਚੀਨ ਦੇ ਬਣੇ ਮਾਈਕ੍ਰੋਚਿਪਸ ਵੇਚ ਰਹੀਆਂ ਹਨ।
ਕਾਰਾਂ, ਲੈਪਟਾਪ ਅਤੇ ਬੁਨਿਆਦੀ ਢਾਂਚੇ ’ਚ ਲੁਕੇ ਚੀਨੀ ਚਿਪਸ ਦਾ ਡਰ ਇਕ ਗੰਭੀਰ ਸੰਨ੍ਹ ਹੈ ਜਿਸ ਦੀ ਵਰਤੋਂ ਲਾਹੇਵੰਦ ਨਿਗਰਾਨੀ ਜਾਂ ਤੋੜ-ਭੰਨ ਲਈ ਕੀਤੀ ਜਾ ਸਕਦੀ ਹੈ। ਉਦਾਹਰਣ ਵਜੋਂ ਭਾਰਤ ਦਾ 2020 ਦਾ ਮੁੰਬਈ ਬਲੈਕਆਊਟ ਪਾਵਰ ਗਰਿੱਡ ਦੇ ਚੀਨ ’ਚ ਬਣੇ ਸਾਮਾਨ ’ਚ ਸੰਨ੍ਹ ਨਾਲ ਜੁੜਿਆ ਸੀ। ਯਕੀਨੀ ਤੌਰ ’ਤੇ ਭਾਰਤ ਕੋਲ ਕੁਝ ਪ੍ਰਮੁੱਖ ਲਾਭ ਹਨ ਜਿਨ੍ਹਾਂ ਦਾ ਉਹ ਵਿਰਾਸਤ ਚਿਪ ਦੌੜ ’ਚ ਲਾਭ ਉਠਾ ਸਕਦਾ ਹੈ। ਦੇਸ਼ ’ਚ ਇਕ ਮਜ਼ਬੂਤ ਚਿਪ ਡਿਜ਼ਾਈਨ ਤਕਨੀਕ ਪ੍ਰਣਾਲੀ ਹੈ ਜਿਸ ਦੀ ਵਰਤੋਂ ਵਿਸ਼ੇਸ਼ ਸੈਮੀਕੰਡਕਟਰ ਨੂੰ ਵਿਕਸਤ ਕਰਨ ਲਈ ਕੀਤੀ ਜਾ ਸਕਦੀ ਹੈ। ਇਨ੍ਹਾਂ ਨੂੰ ਬਣਾਉਣ ’ਚ ਚੀਨ ਵੱਲੋਂ ਸੰਘਰਸ਼ ਕੀਤਾ ਜਾਂਦਾ ਹੈ ਜਿਵੇਂ ਐਨਾਲਾਗ ਚਿਪਸ ਅਤੇ ਮਾਈਕ੍ਰੋ ਕੰਟ੍ਰੋਲਰ। ਦੇਸ਼ ’ਚ ਦਾਖਲ ਹੋਣ ਵਾਲੀ ਹਰ ਚਿਪ ਦੀ ਉਤਪਤੀ ਨੂੰ ਟਰੈਕ ਕਰਨ ਲਈ ਉਤਪਾਦ ਅਤੇ ਕੰਪਨੀ ਪੱਧਰ ਤੱਕ ਇਕ ਮਜ਼ਬੂਤ ਨਿਗਰਾਨੀ ਵਿਵਸਥਾ ਦੀ ਲੋੜ ਹੋਵੇਗੀ। ਕਸਟਮ ਡਿਊਟੀ ਵਿਭਾਗ ਦੇ ਅਧਿਕਾਰੀਆਂ ਨੂੰ ਪਾਬੰਦੀਆਂ ਨੂੰ ਲਾਗੂ ਕਰਨ ਲਈ ਇਹ ਜਾਣਕਾਰੀ ਹੋਣੀ ਚਾਹੀਦੀ ਹੈ ਕਿ ਚਿਪਸ ਿਕੱਥੇ ਬਣਾਈ ਗਈ ਸੀ, ਫੈਬ ਦਾ ਮਾਲਕ ਕੌਣ ਹੈ ਅਤੇ ਇਸ ਨੂੰ ਡਿਜ਼ਾਈਨ ਕਿਸ ਨੇ ਕੀਤਾ। ਮੌਜੂਦਾ ਸਮੇਂ ’ਚ ਸਰਕਾਰ ਨੂੰ ਇਸ ਗੱਲ ਦਾ ਬਹੁਤ ਘੱਟ ਪਤਾ ਹੈ ਕਿ ਦਰਾਮਦਸ਼ੁਦਾ ਵਸਤਾਂ ’ਚ ਚਿਪਸ ਕਿੱਥੋਂ ਆ ਰਹੇ ਹਨ ਅਤੇ ਇਹ ਇਕ ਖਤਰਨਾਕ ਅੰਨ੍ਹੀ ਥਾਂ ਹੈ। ਚਿਪ ਡਿਜ਼ਾਈਨ ਸਾਫਟਵੇਅਰ ਤੇ ਵਿਨਿਰਮਾਣ ਉਪਕਰਨਾਂ ’ਤੇ ਨਿਸ਼ਾਨਾ ਬਰਾਮਦ ਕੰਟ੍ਰੋਲ ਚੀਨ ਦੀ ਪ੍ਰਗਤੀ ਨੂੰ ਮੱਠਾ ਕਰ ਦੇਵੇਗਾ। ਦਾਅ ਇਸ ਤੋਂ ਵੱਧ ਨਹੀਂ ਹੋ ਸਕਦੇ। ਵਿਰਾਸਤ ਚਿਪਸ ਬੇਸ਼ੱਕ ਹੀ ਪੁਰਾਣੀ ਤਕਨੀਕ ਹੋਵੇ ਪਰ ਉਹ ਆਧੁਨਿਕ ਦੁਨੀਆ ਦੀ ਇਕ ਬੇਮਿਸਾਲ ਨੀਂਹ ਹੈ। ਇਸ ਬਾਜ਼ਾਰ ਨੂੰ ਚੀਨ ਨੂੰ ਸੌਂਪਣਾ ਆਰਥਿਕ ਮੁਕਾਬਲੇਬਾਜ਼ੀ ਅਤੇ ਰਾਸ਼ਟਰੀ ਸੁਰੱਖਿਆ ਦੋਹਾਂ ਲਈ ਤਬਾਹਕੁੰਨ ਹੋਵੇਗਾ। ਜੇ ਭਾਰਤ ਆਪਣੇ ਪੱਤੇ ਸਹੀ ਢੰਗ ਨਾਲ ਖੇਡਦਾ ਹੈ ਤਾਂ ਉਸ ਕੋਲ ਆਪਣੀ ਖੁਦ ਦੀ ਵਿਰਾਸਤ ਹੋ ਸਕਦੀ ਹੈ।
ਮਨੀਸ਼ ਤਿਵਾੜੀ