ਮੈਗਨਾਈਟ ਹੋਈ ਮਹਿੰਗੀ, ਨਿਸਾਨ ਵੱਲੋਂ ਕੀਮਤਾਂ 'ਚ 30,000 ਰੁਪਏ ਦਾ ਵਾਧਾ

03/07/2021 10:22:36 AM

ਨਵੀਂ ਦਿੱਲੀ- ਨਿਸਾਨ ਇੰਡੀਆ ਨੇ ਮੈਗਨਾਈਟ ਦੀ ਕੀਮਤ ਨੂੰ ਲਾਂਚ ਦੇ ਤਿੰਨ ਮਹੀਨਿਆਂ ਅੰਦਰ ਹੀ ਦੂਜੀ ਵਾਰ ਵਧਾ ਦਿੱਤਾ ਹੈ। ਇਹ ਗੱਡੀ ਦਸੰਬਰ 2020 ਵਿਚ ਬਾਜ਼ਾਰ ਵਿਚ ਉਤਾਰੀ ਗਈ ਸੀ। ਰਾਹਤ ਦੀ ਗੱਲ ਇਹ ਹੈ ਕਿ ਨਵੀਂ ਕੀਮਤ ਕਾਰ ਦੇ ਸਾਰੇ ਮਾਡਲਾਂ 'ਤੇ ਲਾਗੂ ਨਹੀਂ ਹੋਵੇਗੀ।

ਕੰਪਨੀ ਵੱਲੋਂ ਸਿਰਫ਼ ਟਰਬੋ ਪੈਟਰੋਲ ਇੰਜਣ ਨਾਲ ਚੱਲਣ ਵਾਲੇ ਮਾਡਲਾਂ ਦੀ ਕੀਮਤ 30,000 ਰੁਪਏ ਤੱਕ ਵਧਾਈ ਗਈ ਹੈ। ਹੁਣ ਮੈਗਨਾਈਟ ਟਰਬੋ ਪੈਟਰੋਲ ਮਾਡਲ 7.29 ਲੱਖ ਰੁਪਏ ਤੋਂ ਸ਼ੁਰੂ ਹੈ ਅਤੇ ਇਸ ਦੇ ਟਾਪ ਮਾਡਲ ਦੀ ਕੀਮਤ 9.9 ਲੱਖ ਰੁਪਏ ਹੋ ਗਈ ਹੈ।

ਗੌਰਤਲਬ ਹੈ ਕਿ ਕੱਚੇ ਮਾਲ ਦੀਆਂ ਕੀਮਤਾਂ ਵਿਚ ਹੋ ਰਹੇ ਵਾਧੇ ਅਤੇ ਆਟੋ ਪਾਰਟਸ ਦੀ ਸਪਲਾਈ ਵਿਚ ਕਮੀ ਦੀ ਵਜ੍ਹਾ ਨਾਲ ਵਾਹਨ ਨਿਰਮਾਤਾ ਇਕ ਵਾਰ ਫਿਰ ਕੀਮਤਾਂ ਵਧਾਉਣ ਦਾ ਵਿਚਾਰ ਕਰ ਰਹੇ ਹਨ। ਟਾਟਾ ਮੋਟਰਜ਼ ਅਤੇ ਮਹਿੰਦਰਾ ਐਂਡ ਮਹਿੰਦਰਾ ਵਰਗੇ ਦਿੱਗਜ ਜੋ 6 ਮਹੀਨਿਆਂ ਵਿਚ ਦੋ ਵਾਰ ਕੀਮਤਾਂ ਵਧਾ ਚੁੱਕੇ ਹਨ, ਅਪ੍ਰੈਲ ਤੋਂ ਕੀਮਤਾਂ ਫਿਰ ਵਧਾ ਸਕਦੇ ਹਨ। ਉੱਥੇ ਹੀ, ਰਾਇਲ ਐਨਫੀਡਲ ਬੁਲੇਟ 350 ਦੀ ਕੀਮਤ ਵਧਾ ਚੁੱਕੀ ਹੈ, ਇਸ ਨੇ ਹਾਲ ਹੀ ਵਿਚ ਕੀਮਤਾਂ ਵਿਚ 3100 ਤੋਂ 3,500 ਰੁਪਏ ਵਿਚਕਾਰ ਵਾਧਾ ਕੀਤਾ ਹੈ।


Sanjeev

Content Editor

Related News