ਬਜਟ ਦੇ ਬਾਅਦ ਨਿਰਮਲਾ ਸੀਤਾਰਮਨ ਦੀ ਪ੍ਰੈੱਸ ਕਾਨਫਰੈਂਸ, ਬੋਲੀ- ਟੈਕਸ ਦੇ ਨਾਂ ''ਤੇ ਨਹੀਂ ਕੀਤਾ ਜਾਵੇਗਾ ਪਰੇਸ਼ਾਨ

02/01/2020 6:04:07 PM

ਨਵੀਂ ਦਿੱਲੀ — ਬਜਟ 2020 ਸੰਸਦ 'ਚ ਪੇਸ਼ ਕਰਨ ਦੇ ਬਾਅਦ ਨਵੀਂ ਦਿੱਲੀ ਦੇ ਰਾਸ਼ਟਰੀ  ਮੀਡੀਆ ਕੇਂਦਰ 'ਚ ਕੇਂਦਰੀ ਵਿੱਤ ਮੰਤਰੀ ਨੇ ਪ੍ਰੈੱਸ ਕਾਨਫਰੈਂਸ ਕੀਤੀ। ਵਿੱਤ ਮੰਤਰੀ ਨੇ ਬਜਟ ਬਾਰੇ ਵਿਸਥਾਰ ਨਾਲ ਦੱਸਦਿਆਂ ਕਿਹਾ ਕਿ ਹੁਣ ਲੋਕਾਂ ਦੇ ਹੱਥ ਜ਼ਿਆਦਾ ਪੈਸਾ ਆਵੇਗਾ। ਅਸੀਂ ਆਮਦਨ ਟੈਕਸ ਨੂੰ ਅਸਾਨ ਬਣਾਉਣਾ ਚਾਹੁੰਦੇ ਸੀ ਅਤੇ ਟੈਕਸ ਰੇਟ 'ਚ ਕਮੀ ਵੀ ਚਾਹੁੰਦੇ ਸੀ। ਹੁਣ ਲੋਕ ਸਹੂਲਤ ਦੇ ਹਿਸਾਬ ਨਾਲ ਟੈਕਸ ਸਲੈਬ ਚੁਣ ਸਕਣਗੇ। ਇੰਨਾ ਹੀ ਨਹੀਂ ਹੁਣ ਟੈਕਸ ਭਰਨ ਲਈ ਕਿਸੇ ਨੂੰ ਵੀ ਟਾਕਸ ਮਾਹਰਾਂ ਦੀ ਜ਼ਰੂਰਤ ਨਹੀਂ ਰਹੇਗੀ।

ਵਿੱਤ ਮੰਤਰੀ ਨੇ ਕਿਹਾ ਕਿ ਸਤੰਬਰ 'ਚ ਕਾਰਪੋਰੇਟ ਟੈਕਸ 'ਚ ਕਮੀ ਦੇ ਦੌਰਾਨ ਵੀ ਇਸ ਵਾਰ ਗੀ ਇਨਕਮ ਟੈਕਸ ਵਾਲਾ ਤਰੀਕਾ ਅਪਣਾਇਆ ਗਿਆ ਸੀ। ਹੁਣ ਟੈਕਸ ਦੇ ਨਾਂ 'ਤੇ ਲੋਕਾਂ ਨੂੰ ਪਰੇਸ਼ਾਨ ਨਹੀਂ ਕੀਤਾ ਜਾਵੇਗਾ। ਦਰਅਸਲ ਨਿਰਮਲਾ ਸੀਤਾਰਮਨ ਨੇ ਬਜਟ 'ਚ ਟੈਕਸਦਾਤਿਆਂ ਨੂੰ ਵੱਡੀ ਰਾਹਤ ਦਿੰਦੇ ਹੋਏ ਟੈਕਸ ਕਾਨੂੰਨ ਨੂੰ ਅਸਾਨ ਬਣਾਉਣ ਨਵੀਂ ਵਿਕਲਪਕ ਵਿਅਕਤੀਗਤ ਆਮਦਨ ਟੈਕਸ ਵਿਵਸਥਾ ਪੇਸ਼ ਕੀਤੀ  ਹੈ।

ਇਸਦੇ ਤਹਿਤ 2.5 ਲੱਖ ਰੁਪਏ ਤੱਕ ਦੀ ਆਮਦਨ ਟੈਕਸ ਮੁਕਤ ਰਹੇਗੀ। 2.5 ਲੱਖ ਤੋਂ 5 ਲੱਖ ਤੱਕ ਦੀ ਆਮਦਨ 'ਤੇ 5 ਫੀਸਦੀ ਦੀ ਦਰ ਨਾਲ ਟੈਕਸ ਲੱਗੇਗਾ ਪਰ 12,500 ਰੁਪਏ ਦੀ ਛੋਟ ਬਣੇ ਰਹਿਣ ਨਾਲ ਇਸ ਹੱਦ ਤੱਕ ਦੀ ਆਮਦਨ 'ਤੇ ਟੈਕਸ ਨਹੀਂ ਲੱਗੇਗਾ। 

- ਵਿੱਤ ਮੰਤਰੀ ਨੇ ਐਲਾਨ ਕੀਤਾ ਹੈ ਕਿ 5 ਲੱਖ ਤੱਕ ਦੀ ਆਮਦਨੀ ਵਾਲਿਆਂ ਨੂੰ ਹੁਣ ਕੋਈ ਟੈਕਸ ਨਹੀਂ ਦੇਣਾ ਹੋਵੇਗਾ। ਹੁਣ 5 ਤੋਂ 7.50 ਲੱਖ ਰੁਪਏ ਤੱਕ ਆਮਦਨੀ ਵਾਲਿਆਂ ਨੂੰ ਹੁਣ 10 ਫੀਸਦੀ ਟੈਕਸ ਦੇਣਾ ਹੁੰਦਾ ਸੀ। ਜਿਹੜਾ ਕਿ ਪਹਿਲਾਂ 20 ਫੀਸਦੀ ਦੀ ਦਰ ਨਾਲ ਲਿਆ ਜਾਂਦਾ ਸੀ।
- ਜਿਨ੍ਹਾਂ ਦੀ ਆਮਦਨੀ 7.50 ਲੱਖ ਰੁਪਏ ਤੱਕ ਹੈ , ਉਨ੍ਹਾਂ ਨੇ ਹੁਣ 15 ਫੀਸਦੀ ਟੈਕਸ ਦੇਣਾ ਹੋਵੇਗਾ। ਇਸ ਤੋਂ ਪਹਿਲਾਂ ਇਨ੍ਹਾਂ ਟੈਕਸਦਾਤਿਆਂ ਨੂੰ 15 ਫੀਸਦੀ ਟੈਕਸ ਦੇਣਾ ਹੁੰਦਾ ਸੀ।
- 10 ਤੋਂ 12.5 ਲੱਖ ਰੁਪਏ ਤੱਕ ਦੀ ਕਮਾਈ ਲਈ 20 ਪ੍ਰਤੀਸ਼ਤ ਟੈਕਸ ਦੇਣਾ ਪਏਗਾ। ਜਿਹੜਾ ਕਿ ਪਹਿਲਾਂ 30 ਫੀਸਦੀ ਦੇਣਾ ਹੁੰਦਾ ਸੀ।
- ਹੁਣ 12.5-15 ਲੱਖ ਰੁਪਏ ਤੱਕ ਦੀ ਕਮਾਈ ਲਈ 25 ਪ੍ਰਤੀਸ਼ਤ ਟੈਕਸ ਦੇਣਾ ਪਵੇਗਾ। ਜਿਹੜਾ ਕਿ ਪਹਿਲਾਂ 30 ਫੀਸਦੀ ਹੀ ਦੇਣਾ ਹੁੰਦਾ ਸੀ।


Related News