ਨਿਰਮਾ ਸਮੂਹ ਦੀ ਸੀਮੈਂਟ ਕੰਪਨੀ ਲਿਆਏਗੀ IPO, 5000 ਕਰੋੜ ਰੁਪਏ ਜੁਟਾਉਣ ਦਾ ਹੈ ਟੀਚਾ

Friday, May 07, 2021 - 02:34 PM (IST)

ਨਿਰਮਾ ਸਮੂਹ ਦੀ ਸੀਮੈਂਟ ਕੰਪਨੀ ਲਿਆਏਗੀ IPO, 5000 ਕਰੋੜ ਰੁਪਏ ਜੁਟਾਉਣ ਦਾ ਹੈ ਟੀਚਾ

ਨਵੀਂ ਦਿੱਲੀ - ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ ਪੀ ਓ) ਦੀ ਲਗਾਤਾਰ ਆਮਦ ਕਾਰਨ 2020 ਵਿਚ ਸ਼ੇਅਰ ਬਾਜ਼ਾਰ ਵਿਚ ਕਈ ਕੰਪਨੀਆਂ ਦੀਆਂ ਮੌਜਾਂ ਰਹੀਆਂ। ਪਿਛਲੇ ਸਾਲ ਤਰਲਤਾ ਦੀ ਬਿਹਤਰ ਸਥਿਤੀ ਅਤੇ ਨਿਵੇਸ਼ਕਾਂ ਦੇ ਉਤਸ਼ਾਹ ਕਾਰਨ ਕੰਪਨੀਆਂ ਨੇ ਆਈ.ਪੀ.ਓ. ਦੁਆਰਾ ਕਰੋੜਾਂ ਰੁਪਏ ਇਕੱਠੇ ਕੀਤੇ ਹਨ। ਮਾਹਰਾਂ ਦਾ ਕਹਿਣਾ ਹੈ ਕਿ ਸਾਲ 2021 ਵਿਚ ਵੀ ਆਈ.ਪੀ.ਓ. ਕਾਰਨ ਬਾਜ਼ਾਰ ਦੀ ਸਥਿਤੀ ਮਜ਼ਬੂਤ​ ਰਹਿਣ ਦੀ ਉਮੀਦ ਹੈ। ਕੰਪਨੀਆਂ ਇਸ ਸਾਲ ਵੀ ਆਈ.ਪੀ.ਓ. ਲਾਂਚ ਕਰਨ ਲਈ ਕਤਾਰਾਂ ਵਿਚ ਹਨ।

ਨਿਰਮਾ ਸਮੂਹ ਦੀ ਕੰਪਨੀ ਨੁਵੋਕੋ ਵਿਸਟਾਜ਼ ਕਾਰਪੋਰੇਸ਼ਨ ਲਿਮਟਿਡ ਨੇ ਸ਼ੇਅਰਾਂ ਦੀ ਸ਼ੁਰੂਆਤੀ ਜਨਤਕ ਵਿਕਰੀ (ਆਈਪੀਓ) ਰਾਹੀਂ 5000 ਕਰੋੜ ਰੁਪਏ ਜੁਟਾਉਣ ਦੀ ਆਗਿਆ ਲਈ ਰੈਗੂਲੇਟਰ ਸੇਬੀ ਕੋਲ ਡੀ.ਆਰ.ਐਚ.ਪੀ. ਦਾਇਰ ਕੀਤੀ ਹੈ। 

ਇਹ ਵੀ ਪੜ੍ਹੋ  : ਕਿਸਾਨਾਂ ਲਈ ਵੱਡੀ ਖ਼ਬਰ: ਅਗਲੇ ਹਫ਼ਤੇ ਤੋਂ ਖਾਤਿਆਂ 'ਚ ਆਉਣਗੇ 2,000 ਰੁਪਏ

ਕੰਪਨੀ 1,500 ਕਰੋੜ ਦੇ ਨਵੇਂ ਸ਼ੇਅਰ ਜਾਰੀ ਕਰੇਗੀ

ਡਰਾਫਟ ਅਨੁਸਾਰ ਕੰਪਨੀ ਇਸ ਆਈ.ਪੀ.ਓ. ਦੇ ਪ੍ਰਾਇਮਰੀ ਬਾਜ਼ਾਰ ਵਿਚ 1,500 ਕਰੋੜ ਰੁਪਏ ਦੇ ਨਵੇਂ ਸ਼ੇਅਰ ਜਾਰੀ ਕਰੇਗੀ। ਇਸਦੇ ਨਾਲ ਹੀ ਪ੍ਰਮੋਟਰ ਕੰਪਨੀ ਨਿਯੋਗੀ ਐਂਟਰਪ੍ਰਾਈਜ਼ ਦੁਆਰਾ 3,500 ਕਰੋੜ ਰੁਪਏ ਦੇ ਸ਼ੇਅਰਾਂ ਦੀ ਵਿਕਰੀ ਦੀ ਪੇਸ਼ਕਸ਼ ਸ਼ਾਮਲ ਕੀਤੀ ਗਈ ਹੈ।

ਇਹ ਵੀ ਪੜ੍ਹੋ  : ਕੋਰੋਨਾ ਆਫ਼ਤ ਦਰਮਿਆਨ Swiggy ਦਾ ਵੱਡਾ ਫ਼ੈਸਲਾ, ਕੰਪਨੀ ਨੇ ਆਪਣੇ ਮੁਲਾਜ਼ਮਾਂ ਦੇ ਕੰਮਕਾਜ ਵਾਲੇ ਦਿਨ ਘਟਾਏ

ਇਕ ਸੀਮੈਂਟ ਨਿਰਮਾਤਾ ਕੰਪਨੀ ਹੈ ਨੁਵੋਕੋ

ਨਵੇਂ ਸ਼ੇਅਰਾਂ ਤੋਂ ਪ੍ਰਾਪਤ ਆਮਦਨੀ ਦੁਆਰਾ ਕੰਪਨੀ ਵਲੋਂ ਲਏ ਕੁਝ ਕਰਜ਼ੇ ਵਾਪਸ ਕਰਨ ਦੇ ਨਾਲ-ਨਾਲ ਆਮ ਕਾਰਪੋਰੇਟ ਉਦੇਸ਼ਾਂ ਲਈ ਵਰਤੀ ਜਾਏਗੀ। ਨੁਵੋਕੋ ਵਿਸਟਾਜ਼ ਇਕ ਸੀਮੈਂਟ ਨਿਰਮਾਤਾ ਕੰਪਨੀ ਹੈ ਅਤੇ ਇਸਦੀ ਕੁੱਲ ਉਤਪਾਦਨ ਸਮਰੱਥਾ 2.232 ਕਰੋੜ ਟਨ ਪ੍ਰਤੀ ਸਾਲ ਹੈ। ਕੰਪਨੀ ਦੇ 11 ਸੀਮਿੰਟ ਪਲਾਂਟਾਂ ਵਿਚ ਪੰਜ ਏਕੀਕ੍ਰਿਤ ਯੂਨਿਟ, ਪੰਜ ਗ੍ਰਾਇਡਿੰਗ ਇਕਾਈਆਂ ਅਤੇ ਇੱਕ ਬਲਿਡਿੰਗ ਯੂਨਿਟ ਸ਼ਾਮਲ ਹਨ।

ਇਹ ਵੀ ਪੜ੍ਹੋ  : ਭਾਰਤੀ ਅਰਥਚਾਰੇ ਨੂੰ ਲੱਗ ਸਕਦੈ ਝਟਕਾ! ਸੀਰਮ ਇੰਸਟੀਚਿਊਟ ਸਮੇਤ 20 ਕੰਪਨੀਆਂ ਯੂ.ਕੇ. 'ਚ ਕਰਨਗੀਆਂ ਵੱਡਾ ਨਿਵੇਸ਼

ਆਈ.ਪੀ.ਓ. ਕੀ ਹੁੰਦਾ ਹੈ?

ਜਦੋਂ ਵੀ ਕੋਈ ਕੰਪਨੀ ਜਾਂ ਸਰਕਾਰ ਪਹਿਲੀ ਵਾਰ ਆਮ ਲੋਕਾਂ ਦੇ ਸਾਮ੍ਹਣੇ ਕੁਝ ਸ਼ੇਅਰ ਵੇਚਣ ਦਾ ਪ੍ਰਸਤਾਵ ਦਿੰਦੀ ਹੈ ਤਾਂ ਇਸ ਪ੍ਰਕਿਰਿਆ ਨੂੰ ਸ਼ੁਰੂਆਤੀ ਜਨਤਕ ਪੇਸ਼ਕਸ਼ (ਆਈ ਪੀ ਓ) ਕਿਹਾ ਜਾਂਦਾ ਹੈ। ਭਾਵ ਸਰਕਾਰ ਐਲ.ਆਈ.ਸੀ. ਦਾ ਆਈਪੀਓ ਆਮ ਲੋਕਾਂ ਲਈ ਬਾਜ਼ਾਰ ਵਿਚ ਲਵੇਗੀ। ਇਸ ਤੋਂ ਬਾਅਦ ਲੋਕ ਸ਼ੇਅਰਾਂ ਦੁਆਰਾ ਐਲ.ਆਈ.ਸੀ. ਦੀ ਹਿੱਸੇਦਾਰੀ ਖਰੀਦ ਸਕਣਗੇ।

ਨਿਵੇਸ਼ਕ ਆਈ ਪੀ ਓ ਵਿਚ ਨਿਵੇਸ਼ ਕਰਕੇ ਚੰਗੀ ਕਮਾਈ ਕਰ ਸਕਦੇ ਹਨ। ਪਿਛਲੇ ਸਾਲ ਕੰਪਨੀਆਂ ਨੇ ਪ੍ਰਾਇਮਰੀ ਮਾਰਕੀਟ ਤੋਂ 31,000 ਕਰੋੜ ਰੁਪਏ ਇਕੱਠੇ ਕੀਤੇ ਸਨ। ਕੁੱਲ 16 ਆਈ.ਪੀ.ਓ. ਲਾਂਚ ਕੀਤੇ ਗਏ ਸਨ, ਜਿਨ੍ਹਾਂ ਵਿਚੋਂ 15 ਨੂੰ ਦੂਜੇ ਅੱਧ ਵਿਚ ਲਾਂਚ ਕੀਤਾ ਗਿਆ ਸੀ। 

ਇਹ ਵੀ ਪੜ੍ਹੋ  : 'ਕੋਰੋਨਾ ਨੂੰ ਹਰਾਉਣ ਲਈ ਚੁੱਕਣੇ ਪੈਣਗੇ ਇਹ ਮਹੱਤਵਪੂਰਨ ਕਦਮ'

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੋ ਕਰੋ।


author

Harinder Kaur

Content Editor

Related News