ਕੋਰਟ ''ਚ ਬੋਲਿਆ ਨੀਰਵ ਮੋਦੀ ਦਾ ਬੇਟਾ, ''ਈ.ਡੀ. ਵੱਲੋਂ ਜ਼ਬਤ ਕੁਝ ਜਾਇਦਾਦਾਂ ਮੇਰੇ ਟਰੱਸਟ ਦੀਆਂ ਹਨ''

Tuesday, Aug 11, 2020 - 10:22 PM (IST)

ਮੁੰਬਈ-ਭਗੋੜੇ ਹੀਰਾ ਕਾਰੋਬਾਰੀ ਨੀਰਵ ਮੋਦੀ ਦੇ ਬੇਟੇ ਰੋਹਿਨ ਮੋਦੀ ਨੇ ਸੋਮਵਾਰ ਨੂੰ ਬੰਬਈ ਹਾਈ ਕੋਰਟ ਨੂੰ ਦੱਸਿਆ ਕਿ ਪੀ.ਐੱਨ.ਬੀ. ਘੋਟਾਲੇ ਦੇ ਸਿਲਸਿਲੇ 'ਚ ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਵੱਲੋਂ ਜ਼ਬਤ ਕੁਝ ਜਾਇਦਾਦਾਂ ਉਨ੍ਹਾਂ ਦੇ (ਰੋਹਿਨ) ਮਲਕੀਅਤ ਵਾਲੇ ਟਰੱਸਟ ਦੀਆਂ ਹਨ ਅਤੇ ਉਨ੍ਹਾਂ ਨੂੰ ਅਪਰਾਧ ਦੇ ਕਥਿਤ ਪੈਸਿਆਂ ਤੋਂ ਨਹੀਂ ਖਰੀਦਿਆ ਗਿਆ ਹੈ। ਰੋਹਿਨ ਮੋਦੀ ਦੇ ਵਕੀਲ ਨੇ ਜਸਟਿਸ ਐੱਸ.ਐੱਸ. ਜਾਧਵ ਅਤੇ ਜਸਟਿਸ ਐੱਨ.ਜੇ. ਜਮਦਾਰ ਦੀ ਇਕ ਬੈਂਚ ਦੇ ਅੱਗੇ ਇਹ ਗੱਲ ਕੀਤੀ।

ਈ.ਡੀ. ਵੱਲੋਂ ਪੇਸ਼ ਵਧੀਕ ਸਾਲਿਸਿਟਰ ਜਨਰਲ ਅਨਿਲ ਸਿੰਘ ਨੇ ਹਾਲਾਂਕਿ ਕਿਹਾ ਕਿ ਜਿਥੇ ਤੁਕ ਕੁਝ ਜਾਇਦਾਦਾਂ ਦਾ ਸਵਾਲ ਹੈ ਜਿਹੜੀਆਂ ਰੋਹਿਨ ਟਰੱਸਟ ਦੀਆਂ ਮਲਕੀਅਤ 'ਚ ਹਨ, ਉਨ੍ਹਾਂ ਦੀ ਖਰੀਦ ਰਾਸ਼ੀ ਦਾ ਭੁਗਤਾਨ ਪੀ.ਐੱਨ.ਬੀ. ਘੋਟਾਲੇ ਦੇ ਮੁੱਖ ਦੋਸ਼ੀ ਨੀਰਵ ਮੋਦੀ ਅਤੇ ਉਨ੍ਹਾਂ ਦੀ ਪਤਨੀ ਐਮੀ ਮੋਦੀ ਵੱਲੋਂ ਕੀਤਾ ਗਿਆ। ਬੈਂਚ ਰੋਹਿਨ ਮੋਦੀ ਵੱਲੋਂ ਦਾਇਰ ਇਕ ਪਟੀਸ਼ਨ 'ਤੇ ਸੁਣਵਾਈ ਕਰ ਰਹੀ ਸੀ। ਪਟੀਸ਼ਨ 'ਚ ਕਥਿਤ ਤੌਰ 'ਤੇ ਰੋਹਿਨ ਟਰੱਸਟ ਨਾਲ ਸੰਬੰਧਿਤ ਜਾਇਦਾਦਾਂ ਨੂੰ ਜ਼ਬਤ ਕੀਤੇ ਜਾਣ ਦੀ ਚੁਣੌਤੀ ਦਿੱਤੀ ਗਈ ਹੈ।

ਮਨੀ ਲਾਂਡਰਿੰਗ ਰੋਕੂ ਐਕਟ (ਪੀ.ਐੱਮ.ਐੱਲ.ਏ.) ਤਹਿਤ ਗਠਿਤ ਇਕ ਵਿਸ਼ੇਸ਼ ਅਦਾਲਤ ਨੇ ਅੱਠ ਜੂਨ ਨੂੰ ਕਰੋੜਾਂ ਰੁਪਏ ਦੇ ਪੰਜਾਬ ਨੈਸ਼ਨਲ ਬੈਂਕ ਘੋਟਾਲੇ 'ਚ ਮੁੱਖ ਦੋਸ਼ੀ ਨੀਰਵ ਮੋਦੀ ਦੀ ਚੱਲ ਅਤੇ ਅਚੱਲ ਜਾਇਦਾਦਾਂ ਨੂੰ ਜ਼ਬਤ ਕੀਤੇ ਜਾਣ ਦੇ ਆਦੇਸ਼ ਦਿੱਤੇ ਸਨ। ਬੈਂਚ ਨੇ ਦਲੀਲਾਂ ਨੂੰ ਸੁਣਨ ਤੋਂ ਬਾਅਦ ਪਟੀਸ਼ਨ 'ਤੇ ਆਦੇਸ਼ ਪਾਸ ਕਰਨ ਲਈ 13 ਅਗਸਤ ਦੀ ਮਿਤੀ ਨਿਰਧਾਰਿਤ ਕੀਤੀ। ਸੀ.ਬੀ.ਆਈ. ਨੇ ਜਨਵਰੀ 2018 'ਚ ਇਸ ਘੋਟਾਲੇ ਦੇ ਸਿਲਸਿਲੇ 'ਚ ਨੀਰਦ ਮੋਦੀ ਅਤੇ ਪੀ.ਐੱਨ.ਬੀ. ਦੇ ਦੋ ਅਧਿਕਾਰੀਆਂ ਸਮੇਤ ਕਈ ਹੋਰਾਂ ਵਿਰੁੱਧ ਮਾਮਲਾ ਦਰਜ ਕੀਤਾ ਸੀ।


Karan Kumar

Content Editor

Related News