ਅਗਲੇ ਮਹੀਨੇ 'ਟੈਸਲਾ' ਦੀ ਹੋਵੇਗੀ ਭਾਰਤ ’ਚ 'ਐਂਟਰੀ', ਫੈਕਟਰੀ ਲਈ ਤਲਾਸ਼ੇਗੀ ਵਧੀਆ ਜ਼ਮੀਨ

Friday, Apr 05, 2024 - 10:54 AM (IST)

ਅਗਲੇ ਮਹੀਨੇ 'ਟੈਸਲਾ' ਦੀ ਹੋਵੇਗੀ ਭਾਰਤ ’ਚ 'ਐਂਟਰੀ', ਫੈਕਟਰੀ ਲਈ ਤਲਾਸ਼ੇਗੀ ਵਧੀਆ ਜ਼ਮੀਨ

ਨਵੀਂ ਦਿੱਲੀ (ਇੰਟ) - ਭਾਰਤ ਸਰਕਾਰ ਨੇ ਕੁਝ ਦਿਨ ਪਹਿਲਾਂ ਹੀ ਆਪਣੀ ਨਵੀਂ ਇਲੈਕਟ੍ਰਿਕ ਵ੍ਹੀਕਲ ਪਾਲਿਸੀ ਦਾ ਐਲਾਨ ਕਰ ਦਿੱਤਾ ਸੀ। ਇਸ ਤੋਂ ਬਾਅਦ ਤੋਂ ਹੀ ਦਿੱਗਜ ਈ. ਵੀ. ਕੰਪਨੀ ਟੈਸਲਾ ਦੇ ਭਾਰਤ ਆਉਣ ਦੀ ਸੰਭਾਵਨਾ ’ਤੇ ਮੋਹਰ ਲੱਗ ਗਈ ਸੀ। ਹੁਣ ਟੈਸਲਾ ਦੀ ਭਾਰਤ ’ਚ ਐਂਟਰੀ ਪੱਕੀ ਹੋ ਗਈ ਹੈ। ਅਪ੍ਰੈਲ ਦੇ ਅਖੀਰ ’ਚ ਟੈਸਲਾ ਵੱਲੋਂ ਇਕ ਟੀਮ ਭਾਰਤ ਆਉਣ ਵਾਲੀ ਹੈ। ਇਸ ਟੀਮ ਦਾ ਕੰਮ ਭਾਰਤ ’ਚ ਪਲਾਂਟ ਲਾਉਣ ਲਈ ਸਭ ਤੋਂ ਵਧੀਆ ਜਗ੍ਹਾ ਦੀ ਤਲਾਸ਼ ਕਰਨਾ ਹੋਵੇਗਾ। ਇਸ ਟੀਮ ਦੀ ਨਜ਼ਰ ਮਹਾਰਾਸ਼ਟਰ, ਗੁਜਰਾਤ ਅਤੇ ਤਾਮਿਲਨਾਡੂ ’ਤੇ ਸਭ ਤੋਂ ਜ਼ਿਆਦਾ ਹੈ।

ਇਹ ਵੀ ਪੜ੍ਹੋ - ਦਾਦੇ ਨੇ 1994 'ਚ ਖਰੀਦੇ ਸੀ SBI ਦੇ 500 ਰੁਪਏ ਦੇ ਸ਼ੇਅਰ, ਹੁਣ ਕੀਮਤ ਜਾਣ ਪੋਤੇ ਦੇ ਉੱਡ ਗਏ ਹੋਸ਼

2 ਤੋਂ 3 ਅਰਬ ਡਾਲਰ ਦਾ ਪਲਾਂਟ ਲਾਵੇਗੀ
ਇਕ ਰਿਪੋਰਟ ’ਚ ਦਾਅਵਾ ਕੀਤਾ ਗਿਆ ਹੈ ਕਿ ਐਲਨ ਮਸਕ ਦੀ ਅਗਵਾਈ ਵਾਲੀ ਟੈਸਲਾ ਨੇ ਲੱਗਭਗ 2 ਤੋਂ 3 ਅਰਬ ਡਾਲਰ ਦਾ ਪਲਾਂਟ ਭਾਰਤ ’ਚ ਬਣਾਉਣ ਦਾ ਪਲਾਨ ਤਿਆਰ ਕੀਤਾ ਹੈ। ਇਸ ਪਲਾਨ ਨੂੰ ਜ਼ਮੀਨ ’ਤੇ ਉਤਾਰਨ ਲਈ ਇਕ ਟੀਮ ਅਪ੍ਰੈਲ ’ਚ ਭਾਰਤ ਆਉਣ ਵਾਲੀ ਹੈ। ਦਿੱਗਜ ਇਲੈਕਟ੍ਰਿਕ ਵ੍ਹੀਕਲ (ਈ. ਵੀ.) ਨਿਰਮਾਤਾ ਟੈਸਲਾ ਦੀ ਇਹ ਟੀਮ ਕਈ ਸੂਬਿਆਂ ਦਾ ਦੌਰਾ ਕਰ ਕੇ ਪਲਾਂਟ ਲਈ ਸਭ ਤੋਂ ਵਧੀਆ ਜ਼ਮੀਨ ਦੀ ਤਲਾਸ਼ ਕਰੇਗੀ। ਟੈਸਲਾ ਦੀ ਤਰਜੀਹ ’ਚ ਉਹ ਸੂਬੇ ਹਨ, ਜਿੱਥੇ ਪਹਿਲਾਂ ਤੋਂ ਹੀ ਆਟੋਮੋਬਾਈਲ ਇੰਡਸਟਰੀ ਮੌਜੂਦ ਹੈ।

ਇਹ ਵੀ ਪੜ੍ਹੋ - ਅਪ੍ਰੈਲ ਮਹੀਨੇ ਦੇ ਪਹਿਲੇ ਦਿਨ ਪੈਟਰੋਲ-ਡੀਜ਼ਲ ਦੀਆਂ ਕੀਮਤਾਂ 'ਚ ਹੋਇਆ ਬਦਲਾਅ, ਜਾਣੋ ਨਵੇਂ ਰੇਟ

ਟੈਸਲਾ ਦੀ ਸੇਲ ’ਚ ਆਈ ਗਿਰਾਵਟ
ਭਾਰਤ ਆਉਣ ਦੀ ਇਹ ਖਬਰ ਉਸ ਸਮੇਂ ਆਈ ਹੈ, ਜਦੋਂ ਟੈਸਲਾ ਦੀ ਸੇਲ ’ਚ ਮਾਰਚ ਤਿਮਾਹੀ ’ਚ ਗਿਰਾਵਟ ਦਰਜ ਕੀਤੀ ਗਈ ਹੈ। ਟੈਸਲਾ ਨੇ ਦੱਸਿਆ ਕਿ ਉਸ ਨੇ ਜਨਵਰੀ ਤੋਂ ਮਾਰਚ ਦੇ ਦਰਮਿਆਨ ਪੂਰੀ ਦੁਨੀਆ ’ਚ 3,86,810 ਗੱਡੀਆਂ ਵੇਚੀਆਂ ਹਨ। ਇਹ ਪਿਛਲੇ ਸਾਲ ਦੇ ਬਰਾਬਰ ਤਿਮਾਹੀ ਦੇ ਵਿਕਰੀ ਅੰਕੜੇ 4,23,000 ਗੱਡੀਆਂ ਤੋਂ 9 ਫ਼ੀਸਦੀ ਘੱਟ ਰਹੀ ਹੈ। ਵਿਕਰੀ ’ਚ ਇਹ ਗਿਰਾਵਟ ਟੈਸਲਾ ਖ਼ਿਲਾਫ਼ ਮਜ਼ਬੂਤ ਹੋ ਰਹੇ ਕੰਪੀਟੀਸ਼ਨ ਕਾਰਨ ਆਈ ਹੈ। ਨਾਲ ਹੀ ਨਵੇਂ ਗਾਹਕਾਂ ਦੀ ਗਿਣਤੀ ਵੀ ਘੱਟ ਹੋਈ ਹੈ। ਟੈਸਲਾ ਦੇ ਮਾਡਲ 3 ਅਤੇ ਵਾਈ ਦੀ ਵਿਕਰੀ ਸਾਲਾਨਾ ਆਧਾਰ ’ਤੇ 10.3 ਫ਼ੀਸਦੀ ਘੱਟ ਹੋ ਕੇ 3,69,783 ਰਹਿ ਗਈ ਹੈ। ਉਥੇ ਹੀ, ਟੈਸਲਾ ਐਕਸ, ਐੱਸ ਅਤੇ ਸਾਈਬਰਟਰੱਕ ਦੀ ਵਿਕਰੀ 60 ਫ਼ੀਸਦੀ ਵੱਧ ਕੇ 17,027 ਯੂਨਿਟ ’ਤੇ ਪਹੁੰਚ ਗਈ ਹੈ।

ਇਹ ਵੀ ਪੜ੍ਹੋ - ਅੱਜ ਤੋਂ ਦੇਸ਼ 'ਚ ਲਾਗੂ ਹੋਇਆ 'ਇੱਕ ਵਾਹਨ, ਇੱਕ ਫਾਸਟੈਗ' ਦਾ ਨਿਯਮ, ਜਾਣੋ ਕੀ ਹੈ ਖ਼ਾਸੀਅਤ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

rajwinder kaur

Content Editor

Related News