ਯਾਮਾਹਾ YZ6-R15 V 3.0 MotoGP ਐਡੀਸ਼ਨ ਭਾਰਤ ''ਚ ਲਾਂਚ

Thursday, Aug 16, 2018 - 07:01 PM (IST)

ਜਲੰਧਰ- ਯਾਮਾਹਾ YZ6-R15 V 3.0 ਮੋਟ ਜੀ. ਪੀ. ਲਿਮਟਿਡ ਐਡੀਸ਼ਨ ਨੂੰ ਭਾਰਤ 'ਚ ਲਾਂਚ ਕਰ ਦਿੱਤੀ ਗਈ ਹੈ। ਇਸ ਲਿਮਟਿਡ ਐਡੀਸ਼ਨ YZ6 - R15 V 3.0 ਮੋਟ ਜੀ. ਪੀ ਦੀ ਕੀਮਤ 1.30 ਲੱਖ ਰੁਪਏ (ਐਕਸ ਸ਼ੋਰੂਮ,ਦਿੱਲੀ) ਰੱਖੀ ਗਈ ਹੈ ਜੋ ਕਿ ਸਟੈਂਡਰਡ ਮਾਡਲ ਤੋਂ 3 ਹਜ਼ਾਰ ਰੁਪਏ ਜ਼ਿਆਦਾ ਹੈ। 

ਨਵੀਂ ਯਾਮਾਹਾ YZ6-R15 V 3.0 ਮੋਟ ਜੀ. ਪੀ. ਲਿਮਟਿਡ ਐਡੀਸ਼ਨ ਦੀ ਸਭ ਤੋਂ ਖਾਸ ਗੱਲ ਹੈ ਕਿ ਇਸ 'ਚ ਇਹ ਯਾਮਾਹਾ ਰੇਸਿੰਗ ਬਲੂ ਕਲਰ 'ਚ ਆਉਂਦੀ ਹੈ। ਇਸ ਤੋਂ ਇਲਾਵਾ ਇਸ ਦੇ ਟੈਂਕ, ਸਾਈਡ ਪੈਨਲ ਤੇ ਫੇਅਰਿੰਗ 'ਤੇ MotoGP ਦੀ ਬਰੈਂਡਿੰਗ ਵੀ ਲੱਗੀ ਹੈ। R15 MotoGP ਐਡੀਸ਼ਨ ਦੇ ਫਰੰਟ ਤੇ ਸਾਈਡ 'ਚ Moviestar ਦਾ ਲੋਗੋ ਤੇ ਬਾਟਮ ਬੇਲੀ ਪੈਨ 'ਤੇ ENEOS ਦਾ ਵੀ ਲੋਗੋ ਲਗਾ ਹੈ।PunjabKesari 

ਯਾਮਾਹਾ YZ6-R15 V 3.0 ਮੋਟ ਜੀ. ਪੀ. ਲਿਮਟਿਡ ਐਡੀਸ਼ਨ 'ਚ ਇਸ ਨਵੇਂ ਰੇਸਿੰਗ ਬਲੂ ਪੇਂਟ ਸਕੀਮ ਤੇ ਨਵੇਂ ਡੇਕਲਸ ਤੋਂ ਇਲਾਵਾ ਕੋਈ ਖਾਸ ਬਦਲਾਅ ਨਹੀਂ ਹੋਇਆ ਹੈ। ਇਸ 'ਚ ਰੈਗੂਲਰ ਮਾਡਲ ਦੀ ਤਰ੍ਹਾਂ ਹੀ 155 ਸੀ. ਸੀ. , ਫੋਰ-ਸਟ੍ਰੋਕ, ਸਿੰਗਲ-ਸਿਲੰਡਰ ਇੰਜਣ ਲਗਾ ਹੈ ਜੋ ਕਿ 19 ਬੀ.ਐੈੱਚ. ਪੀ ਦੀ ਪਾਵਰ ਅਤੇ 15 ਨਿਊਟਨ ਮੀਟਰ ਦਾ ਟਾਰਕ ਜਨਰੇਟ ਕਰਦਾ ਹੈ। ਇਸ ਇੰਜਣ ਨੂੰ 6-ਸਪੀਡ ਗਿਅਰਬਾਕਸ ਨਾਲ ਲੈਸ ਕੀਤਾ ਗਿਆ ਹੈ।

ਯਾਮਾਹਾ YZ6-R15 V 3.0 ਮੋਟ ਜੀ. ਪੀ. ਲਿਮਟਿਡ ਐਡੀਸ਼ਨ ਦੇ ਸਟੈਂਡਰਡ ਫੀਚਰਸ ਦੀ ਗੱਲ ਕਰੀਏ ਤਾਂ ਇਸ 'ਚ LED ਹੈੱਡਲੈਂਪ, LED ਟੇਲ ਲਾਈਟ, ਫੁੱਲ-ਡਿਜੀਟਲ ਇੰਸਟਰੂਮੇਂਟ ਕਲਸਟਰ, 17-ਇੰਚ MRF ਟਾਇਰਸ ਤੇ ਸਲੀਪਰ ਕਲਚ ਮਿਲਦਾ ਹੈ।PunjabKesari

ਸਸਪੈਂਸ਼ਨ ਲਈ ਯਾਮਾਹਾ YZ6-R15 V 3.0 ਮੋਟ ਜੀ. ਪੀ. ਲਿਮਟਿਡ ਐਡੀਸ਼ਨ ਦੇ ਫਰੰਟ 'ਚ ਟੈਲੀਸਕੋਪਿਕ ਫਾਰਕ ਤੇ ਰੀਅਰ 'ਚ ਮੋਨੋਸ਼ਾਕ ਸਸਪੈਂਸ਼ਨ ਦਿੱਤਾ ਗਿਆ ਹੈ। ਬ੍ਰੇਕਿੰਗ ਡਿਊਟੀ ਲਈ ਬਾਈਕ ਦੇ ਅਗਲੇ ਪਹੀਏ 'ਚ 282 ਤੇ ਪਿਛਲੇ ਪਹੀਏ 'ਚ 220 ਮਿਲੀਮੀਟਰ ਦੀ ਡਿਸਕ ਬ੍ਰੇਕ ਲਗਾਈਆਂ ਗਈਆਂ ਹਨ। ਹਾਲਾਂਕਿ ਇਸ 'ਚ 12S ਨਹੀਂ ਦਿੱਤਾ ਗਿਆ ਹੈ ਜੋ ਕਿ ਯਾਮਾਹਾ ਨੂੰ ਜਰੂਰ ਦਿੱਤਾ ਜਾ ਸਕਦਾ ਸੀ।

ਯਾਮਾਹਾ R15 ਵਰਜਨ 3.0 MotoGP ਐਡੀਸ਼ਨ ਦੇ ਨਾਲ ਕਈ ਐਕਸੇਸਰੀਜ਼ ਦੀ ਵੀ ਆਪਸ਼ਨਸ ਵੀ ਮਿਲਦੀ ਹੈ ਜਿਵੇਂ ਕਿ ਸੀਟ ਕਵਰ, ਟੈਂਕ ਪੈਡ, ਫ੍ਰੇਮ ਸਲਾਈਡਰ, ਸਕਿਡ ਪਲੇਟ ਤੇ ਡੇਟੋਨਾ ਮਫਲਰ ਸ਼ਾਮਿਲ ਹੈ। ਇਹ ਐਕਸੇਸਰੀਜ਼ ਉਨ੍ਹਾਂ ਨੂੰ ਕਾਫੀ ਪਸੰਦ ਆਉਣਗੇ ਜਿਨ੍ਹਾਂ ਨੂੰ ਪਲਨ ਬਾਈਕ ਨਹੀਂ ਪਸਦੰ ਆਉਂਦੀ। ਉਹ ਆਪਣੀ ਪਸੰਦ ਮੁਤਾਬਕ ਉਸ 'ਚ ਕੁਝ-ਨਾ-ਕੁਝ ਬਦਲਾਅ ਜਾਂ ਐਡੀਸ਼ਨ ਕਰਵਾਉਣਾ ਚਾਹੁੰਦੇ ਹਨ।PunjabKesari 
ਨਵੀਂ ਯਾਮਾਹਾ R15 ਵਰਜਨ 3.0 MotoGP ਐਡੀਸ਼ਨ ਦੇਖਣ ਦੇ ਮਾਮਲੇ 'ਚ ਮੌਜੂਦਾ ਮਾਡਲ ਤੋਂ ਜ਼ਿਆਦਾ ਸਪੋਰਟੀ ਲੱਗਦੀ ਹੈ। ਇਸ ਸਪੈਸ਼ਲ ਐਡੀਸ਼ਨ 'ਚ ਫੀਚਰਸ ਵੀ ਜ਼ਿਆਦਾ ਮਿਲਦੇ ਹਨ ਤੇ ਨਾਲ ਹੀ ਇਸ 'ਚ ਐਕਸੇਸਰੀਜ਼ ਦੀ ਵੀ ਆਪਸ਼ਨ ਮਿਲਦਾ ਹੈ। ਗਾਹਕਾਂ ਨੂੰ R15 ਵਰਜਨ 3.0 MotoGP ਐਡੀਸ਼ਨ ਦੇ ਰੂਪ 'ਚ ਇਕ ਵਧੀਆਂ ਆਪਸ਼ਨ ਮਿਲੇਗੀ। ਦਿੱਲੀ 'ਚ ਇਸ ਦੀ ਐਕਸ ਸ਼ੋਅਰੂਮ ਕੀਮਤ .30 ਲੱਖ ਰੁਪਏ ਰੱਖੀ ਗਈ ਹੈ।


Related News