ਅਮਰੀਕਾ, ਮੈਕਸੀਕੋ, ਕੈਨੇਡਾ ਦਰਮਿਆਨ ਨਵੇਂ ਵਪਾਰ ਸਮਝੌਤੇ ਦਾ ਰਸਤਾ ਸਾਫ

Wednesday, Dec 11, 2019 - 11:54 PM (IST)

ਅਮਰੀਕਾ, ਮੈਕਸੀਕੋ, ਕੈਨੇਡਾ ਦਰਮਿਆਨ ਨਵੇਂ ਵਪਾਰ ਸਮਝੌਤੇ ਦਾ ਰਸਤਾ ਸਾਫ

ਮੈਕਸੀਕੋ ਸਿਟੀ  (ਭਾਸ਼ਾ)-ਅਮਰੀਕਾ, ਮੈਕਸੀਕੋ ਅਤੇ ਕੈਨੇਡਾ ਨੇ 2 ਸਾਲ ਤੋਂ ਵੱਧ ਸਮੇਂ ਤੱਕ ਚੱਲੀ ਗੱਲਬਾਤ ਤੋਂ ਬਾਅਦ ਮੰਗਲਵਾਰ ਨੂੰ ਇਕ ਸਮਝੌਤੇ ’ਤੇ ਹਸਤਾਖਰ ਕੀਤੇ। ਇਸ ਨਾਲ ਤਿੰਨਾਂ ਦੇਸ਼ਾਂ ਦਰਮਿਆਨ ਨਵੇਂ ਵਪਾਰ ਸਮਝੌਤੇ ਦਾ ਰਸਤਾ ਸਾਫ ਹੋ ਗਿਆ ਹੈ। ਅਮਰੀਕੀ ਸੀਨੇਟ ’ਚ ਬਹੁਮਤ ਦੇ ਨੇਤਾ ਮਿਚ ਮੈਕਕਾਨੇਲ ਨੇ ਕਿਹਾ ਕਿ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਖਿਲਾਫ ਚੱਲ ਰਹੇ ਮੁਕੱਦਮੇ ਦੀ ਸੁਣਵਾਈ ਕਾਰਣ ਸੀਨੇਟ ਵੱਲੋਂ ਇਸ ਸਮਝੌਤੇ ਨੂੰ ਮਨਜ਼ੂਰੀ ਮਿਲਣ ’ਚ ਦੇਰੀ ਹੋ ਸਕਦੀ ਹੈ।

ਅਮਰੀਕਾ ਦੇ ਵਪਾਰ ਪ੍ਰਤੀਨਿਧੀ ਰਾਬਰਟ ਲਾਈਟਹਾਈਜ਼ਰ ਨੇ ਕਿਹਾ ਕਿ ਅਮਰੀਕਾ-ਮੈਕਸਿਕੋ-ਕੈਨੇਡਾ ਸਮਝੌਤੇ ’ਚ ਨਵੇਂ ਕੰਟਰੈਕਟ ਨੂੰ ਸ਼ਾਮਲ ਕਰਨ ਨਾਲ ਇਹ ਇਤਹਾਸ ਦਾ ਸਭ ਤੋਂ ਸ਼ਾਨਦਾਰ ਵਪਾਰਕ ਸਮਝੌਤਾ ਬਣ ਗਿਆ ਹੈ। ਇਹ ਨਵਾਂ ਸਮਝੌਤਾ 25 ਸਾਲ ਪੁਰਾਣੇ ਉੱਤਰੀ ਅਮਰੀਕਾ ਸੁਤੰਤਰ ਵਪਾਰ ਸਮਝੌਤੇ (ਨਾਫਟਾ) ਦਾ ਸਥਾਨ ਲਵੇਗਾ। ਟਰੰਪ ਨਾਫਟਾ ਦੀ ਲਗਾਤਾਰ ਆਲੋਚਨਾ ਕਰਦੇ ਆਏ ਹਨ। ਅਮਰੀਕਾ ਦੇ ਕਿਰਤੀ ਸੰਗਠਨਾਂ ਨੇ ਨਵੇਂ ਸਮਝੌਤੇ ਦਾ ਸਵਾਗਤ ਕੀਤਾ ਹੈ।

ਸਮਝੌਤੇ ’ਤੇ ਇੱਥੇ ਲਾਈਟਹਾਈਜ਼ਰ, ਕੈਨੇਡਾ ਦੀ ਉਪ ਪ੍ਰਧਾਨ ਮੰਤਰੀ ਕ੍ਰਿਸਟੀਆ ਫਰੀਲੈਂਡ ਅਤੇ ਮੈਕਸੀਕੋ ਦੇ ਚੋਟੀ ਦੇ ਬੁਲਾਰੇ ਜੀਸਸ ਸਿਏਡ ਨੇ ਹਸਤਾਖਰ ਕੀਤੇ। ਮੈਕਸੀਕੋ ਦੇ ਰਾਸ਼ਟਰਪਤੀ ਆਂਦ੍ਰੇਸ ਮੈਨੂਅਲ ਲੋਪੇਜ ਓਬਰਾਡੋਰ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ ਅਤੇ ਇਸ ’ਚ ਟਰੰਪ ਦੇ ਜਵਾਈ ਅਤੇ ਸੀਨੀਅਰ ਸਲਾਹਕਾਰ ਜੇਰੇਡ ਕੁਸ਼ਨਰ ਵੀ ਸ਼ਾਮਲ ਰਹੇ।


author

Karan Kumar

Content Editor

Related News