ਨਵੀਂ ਦੂਰਸੰਚਾਰ ਨੀਤੀ ਅਗਲੇ ਮਹੀਨੇ : ਸੰਦਰਰਾਜਨ

05/06/2018 10:50:52 AM

ਨਵੀਂ ਦਿੱਲੀ—ਦੂਰਸੰਚਾਰ ਸਕੱਤਰ ਅਰੁਣਾ ਸੁੰਦਰਰਾਜਨ ਨੇ ਅੱਜ ਕਿਹਾ ਕਿ ਨਵੀਂ ਦੂਰਸੰਚਾਰ ਨੇ ਅੱਜ ਕਿਹਾ ਕਿ ਨਵੀਂ ਦੂਰਸੰਚਾਰ ਨੀਤੀ ਦੇ ਅਗਲੇ ਮਹੀਨੇ ਜਾਰੀ ਹੋਣ ਦੀ ਸੰਭਾਵਨਾ ਹੈ।
ਨਵੀਂ ਦੂਰਸੰਚਾਰ ਨੀਤੀ ਨੂੰ ਹੁਣ ਰਾਸ਼ਟਰੀ ਡਿਜ਼ੀਟਲ ਸੰਚਾਰ ਨੀਤੀ 2018 ਨਾਂ ਦਿੱਤਾ ਗਿਆ ਹੈ ਅਤੇ ਇਸ ਦੇ ਪ੍ਰਾਰੂਪ ਨੂੰ ਵੀ ਜਨਤਕ ਕਰ ਦਿੱਤਾ ਗਿਆ ਹੈ।ਇਸ 'ਤੇ ਹਿੱਤਧਾਰਕਾਂ ਅਤੇ ਆਮ ਲੋਕਾਂ ਦੀ ਟਿੱਪਣੀ ਮੰਗੀ ਗਈ ਹੈ। ਸੁੰਦਰਰਾਜਨ ਨੇ ਕਿਹਾ ਕਿ ਨਵੀਂ ਨੀਤੀ ਨੂੰ ਚਾਰ ਹਫਤੇ 'ਚ ਮੰਤਰੀਮੰਡਲ ਦੇ ਸਾਹਮਣੇ ਰੱਖਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ 'ਤੇ ਆਮ ਲੋਕਾਂ ਤੋਂ ਦੋ ਹਫਤੇ 'ਚ ਟਿੱਪਣੀ ਮੰਗੀ ਗਈ ਹੈ। ਇਸ ਤੋਂ ਬਾਅਦ ਇਕ ਹਫਤੇ 'ਚ ਇਸ ਦੇ ਪ੍ਰਾਰੂਪ ਨੂੰ ਆਖਰੀ ਰੂਪ ਦਿੱਤਾ ਜਾਵੇਗਾ ਅਤੇ ਫਿਰ ਮੰਤਰੀ ਮੰਡਲ ਨੂੰ ਭੇਜਿਆ ਜਾਵੇਗਾ। 
ਨਵੀਂ ਨੀਤੀ ਦੇ ਪ੍ਰਾਰੂਪ 'ਚ ਡਿਜੀਟਲ ਸੰਚਾਰ ਦੇ ਖੇਤਰ 'ਚ ਸਾਲ 2022 ਤੱਕ 100 ਅਰਬ ਡਾਲਰ ਤੱਕ ਨਿਵੇਸ਼ ਆਉਣ ਅਤੇ 40 ਲੱਖ ਲੋਕਾਂ ਨੂੰ ਰੋਜ਼ਗਾਰ ਮਿਲਣ ਦਾ ਅਨੁਮਾਨ ਜਤਾਇਆ ਗਿਆ ਹੈ। ਦੂਰਸੰਚਾਰ ਸਕੱਤਰ ਨੇ ਕਿਹਾ ਕਿ ਚਾਲੂ ਵਿੱਤੀ ਸਾਲ 'ਚ ਹੀ ਸਪੈਕਟਰਮ ਉਦਯੋਗ ਫੀਸ ਨੂੰ ਤਰਤ ਸੰਗਤ ਬਣਾਇਆ ਜਾਵੇਗਾ।


Related News