ਨਵੀਂ ਟੀਮ ਤਿਆਰ ਕਰ ਰਹੀ ਦੇਸ਼ ਦਾ ਬਜਟ, ਜਾਣੋ ਕਿਵੇਂ ਚੱਲ ਰਿਹਾ ਬਜਟ ’ਤੇ ਕੰਮ
Thursday, Jan 08, 2026 - 01:55 PM (IST)
ਬਿਜ਼ਨੈੱਸ ਡੈਸਕ - ਦੇਸ਼ ਦਾ ਆਮ ਬਜਟ 2026-27 ਇਸ ਵਾਰ ਕਈ ਪੱਖਾਂ ਤੋਂ ਵੱਖਰਾ ਹੋਣ ਵਾਲਾ ਹੈ। ਰਵਾਇਤ ਤੋਂ ਹਟ ਕੇ ਇਹ ਬਜਟ 1 ਫਰਵਰੀ ਨੂੰ ਐਤਵਾਰ ਦੇ ਦਿਨ ਪੇਸ਼ ਹੋ ਸਕਦਾ ਹੈ ਪਰ ਤਰੀਕ ਤੋਂ ਵੀ ਜ਼ਿਆਦਾ ਚਰਚਾ ਇਸ ਗੱਲ ਦੀ ਹੈ ਕਿ ਪਹਿਲੀ ਵਾਰ ਵਿੱਤ ਮੰਤਰਾਲਾ ’ਚ ਕੋਈ ਵਿੱਤ ਸਕੱਤਰ ਮੌਜੂਦ ਨਹੀਂ ਹੈ, ਫਿਰ ਵੀ ਬਜਟ ਦੀ ਤਿਆਰੀ ਜ਼ੋਰਾਂ ’ਤੇ ਚੱਲ ਰਹੀ ਹੈ।
ਇਹ ਵੀ ਪੜ੍ਹੋ : ਮਾਰਚ 'ਚ ਬੰਦ ਹੋ ਜਾਣਗੇ 500 ਰੁਪਏ ਦੇ ਨੋਟ! ਜਾਣੋ ਸੋਸ਼ਲ ਮੀਡੀਆ 'ਤੇ ਫੈਲੇ ਦਾਅਵੇ ਦੀ ਸੱਚਾਈ
ਆਮ ਤੌਰ ’ਤੇ ਵਿੱਤ ਸਕੱਤਰ ਵਿੱਤ ਮੰਤਰਾਲਾ ਦਾ ਸਭ ਤੋਂ ਸੀਨੀਅਰ ਅਧਿਕਾਰੀ ਹੁੰਦਾ ਹੈ। ਮੰਤਰਾਲਾ ਦੇ ਵੱਖ-ਵੱਖ ਵਿਭਾਗਾਂ ਵਿਚਾਲੇ ਤਾਲਮੇਲ ਬਣਾਉਣਾ, ਬਜਟ ਨਾਲ ਜੁੜੇ ਵੱਡੇ ਫੈਸਲਿਆਂ ਦੀ ਨਿਗਰਾਨੀ ਕਰਨਾ ਅਤੇ ਪੂਰੀ ਪ੍ਰਕਿਰਿਆ ਨੂੰ ਦਿਸ਼ਾ ਦੇਣਾ ਉਸ ਦੀ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਆਸਾਨ ਸ਼ਬਦਾਂ ’ਚ ਕਹੀਏ ਤਾਂ ਵਿੱਤ ਸਕੱਤਰ ਨੂੰ ਬਜਟ ਮਸ਼ੀਨਰੀ ਦਾ ਸੰਚਾਲਕ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ : 1.5 ਕਰੋੜ ਕਰਮਚਾਰੀਆਂ-ਪੈਨਸ਼ਨਰਾਂ ਲਈ ਅਹਿਮ ਖ਼ਬਰ, ਸਰਕਾਰ ਨੇ ਨਿਯਮਾਂ 'ਚ ਕੀਤਾ ਬਦਲਾਅ
ਸੇਵਾਮੁਕਤੀ ਤੋਂ ਬਾਅਦ ਖਾਲੀ ਅਹੁਦਾ
ਇਸ ਅਹੁਦੇ ’ਤੇ ਆਖਰੀ ਵਾਰ ਅਜੇ ਸੇਠ ਰਹੇ, ਜੋ 30 ਜੂਨ 2025 ਨੂੰ ਸੇਵਾਮੁਕਤ ਹੋਏ। ਬਾਅਦ ’ਚ ਉਨ੍ਹਾਂ ਨੂੰ ਬੀਮਾ ਖੇਤਰ ਦੀ ਰੈਗੂਲੇਟਰੀ ਆਈ. ਆਰ. ਡੀ. ਏ. ਆਈ. ਦਾ ਚੇਅਰਮੈਨ ਬਣਾਇਆ ਗਿਆ। ਉਨ੍ਹਾਂ ਤੋਂ ਪਹਿਲਾਂ ਤੁਹਿਨ ਕਾਂਤ ਪਾਂਡੇ ਵਿੱਤ ਸਕੱਤਰ ਦੀ ਭੂਮਿਕਾ ਨਿਭਾਅ ਚੁੱਕੇ ਹਨ ਪਰ ਹੁਣ ਇਹ ਅਹੁਦਾ ਖਾਲੀ ਹੈ ਅਤੇ ਸਰਕਾਰ ਨੇ ਅਜੇ ਤੱਕ ਕਿਸੇ ਨਵੇਂ ਨਾਮ ਦਾ ਐਲਾਨ ਨਹੀਂ ਕੀਤਾ।
ਇਹ ਵੀ ਪੜ੍ਹੋ : ਮਾਰੂਤੀ ਦੇ ਇਸ ਮਾਡਲ ਨੇ ਰਚਿਆ ਇਤਿਹਾਸ: 2025 'ਚ ਬਣੀ ਭਾਰਤ ਦੀ ਸਭ ਤੋਂ ਵੱਧ ਵਿਕਣ ਵਾਲੀ ਕਾਰ
ਕਿਵੇਂ ਚੱਲ ਰਿਹਾ ਬਜਟ ’ਤੇ ਕੰਮ
ਇਕ ਰਿਪੋਰਟ ਮੁਤਾਬਕ, ਵਿੱਤ ਸਕੱਤਰ ਨਾ ਹੋਣ ਦੇ ਬਾਵਜੂਦ ਕੰਮਕਾਜ ਪੂਰੀ ਤਰ੍ਹਾਂ ਆਮ ਹੈ। ਬਜਟ ਦੀ ਪ੍ਰਕਿਰਿਆ ਨੂੰ ਵੱਖ-ਵੱਖ ਵਿਭਾਗ ਮਿਲ ਕੇ ਅੱਗੇ ਵਧਾ ਰਹੇ ਹਨ। ਆਰਥਿਕ ਮਾਮਲਿਆਂ ਦਾ ਵਿਭਾਗ, ਖਰਚਾ ਵਿਭਾਗ ਅਤੇ ਮਾਲੀਆ ਵਿਭਾਗ ਆਪਣੇ-ਆਪਣੇ ਪੱਧਰ ’ਤੇ ਅੰਕੜਿਆਂ, ਯੋਜਨਾਵਾਂ ਅਤੇ ਪ੍ਰਸਤਾਵਾਂ ’ਤੇ ਕੰਮ ਕਰ ਰਹੇ ਹਨ, ਤਾਂ ਜੋ ਆਖਰੀ ਬਜਟ ਰੂਪ-ਰੇਖਾ ਤਿਆਰ ਹੋ ਸਕੇ।
ਇਹ ਵੀ ਪੜ੍ਹੋ : PNB ਤੋਂ ਬਾਅਦ ਹੁਣ BOB 'ਚ ਵੱਡੀ ਧੋਖਾਧੜੀ : 48 ਖ਼ਾਤਿਆਂ ਤੋਂ ਲਿਆ 9 ਕਰੋੜ ਦਾ Loan, ਇੰਝ ਖੁੱਲ੍ਹਿਆ ਭੇਤ
ਇਸ ਵਾਰ ਬਜਟ ਦੀ ਜ਼ਿੰਮੇਵਾਰੀ ਇਕ ਤਰ੍ਹਾਂ ਨਾਲ ਨਵੀਂ ਟੀਮ ਦੇ ਮੋਢਿਆਂ ’ਤੇ ਹੈ। ਕਈ ਸੀਨੀਅਰ ਅਧਿਕਾਰੀ ਅਜਿਹੇ ਹਨ, ਜਿਨ੍ਹਾਂ ਕੋਲ ਮੰਤਰਾਲਾ ਅਤੇ ਅੰਤਰਰਾਸ਼ਟਰੀ ਸੰਸਥਾਵਾਂ ’ਚ ਕੰਮ ਕਰਨ ਦਾ ਲੰਬਾ ਤਜਰਬਾ ਹੈ। ਟੈਕਸ ਪ੍ਰਣਾਲੀ ਦੀ ਗੱਲ ਕਰੀਏ ਤਾਂ ਪ੍ਰਤੱਖ ਟੈਕਸ ਬੋਰਡ ਅਤੇ ਅਪ੍ਰਤੱਖ ਟੈਕਸ ਬੋਰਡ ਦੋਵਾਂ ਦੇ ਟਾਪ ’ਤੇ ਅਜਿਹੇ ਅਧਿਕਾਰੀ ਹਨ, ਜੋ ਬਜਟ ਤਿਆਰ ਕਰਨ ਅਤੇ ਨਵੇਂ ਕਾਨੂੰਨਾਂ ਨੂੰ ਲਾਗੂ ਕਰਨ ਦੀ ਭੂਮਿਕਾ ਨਿਭਾਅ ਰਹੇ ਹਨ। ਭਾਵੇਂ ਵਿੱਤ ਸਕੱਤਰ ਦੀ ਕੁਰਸੀ ਖਾਲੀ ਹੋਵੇ ਪਰ ਸਰਕਾਰ ਦਾ ਦਾਅਵਾ ਹੈ ਕਿ ਬਜਟ ਦੀ ਗੁਣਵੱਤਾ ਜਾਂ ਸਮੇਂ ਦੀ ਹੱਦ ’ਤੇ ਇਸ ਦਾ ਕੋਈ ਅਸਰ ਨਹੀਂ ਪਵੇਗਾ। ਹਾਲਾਂਕਿ, ਇਹ ਦੇਖਣਾ ਦਿਲਚਸਪ ਹੋਵੇਗਾ ਕਿ ਬਿਨਾਂ ਵਿੱਤ ਸਕੱਤਰ ਦੇ ਤਿਆਰ ਹੋਇਆ ਇਹ ਬਜਟ ਆਮ ਜਨਤਾ ਅਤੇ ਅਰਥਵਿਵਸਥਾ ਲਈ ਕੀ ਨਵਾਂ ਲੈ ਕੇ ਆਉਂਦਾ ਹੈ।
ਇਹ ਵੀ ਪੜ੍ਹੋ : Bank ਮੁਲਾਜ਼ਮਾਂ ਨੇ ਜਨਵਰੀ ਮਹੀਨੇ 'ਚ ਹੜਤਾਲ ਦਾ ਕੀਤਾ ਐਲਾਨ, ਲਗਾਤਾਰ 4 ਦਿਨ ਬੰਦ ਰਹਿਣਗੇ ਬੈਂਕ
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt
