ਗੱਡੀ 'ਚ RC, ਲਾਇਸੈਂਸ ਰੱਖਣ ਦੀ ਜ਼ਰੂਰਤ ਖ਼ਤਮ, ਅੱਜ ਤੋਂ ਇਹ ਨਿਯਮ ਲਾਗੂ

Thursday, Oct 01, 2020 - 10:02 AM (IST)

ਗੱਡੀ 'ਚ RC, ਲਾਇਸੈਂਸ ਰੱਖਣ ਦੀ ਜ਼ਰੂਰਤ ਖ਼ਤਮ, ਅੱਜ ਤੋਂ ਇਹ ਨਿਯਮ ਲਾਗੂ

ਨਵੀਂ ਦਿੱਲੀ— ਹੁਣ ਵਾਹਨ ਚਲਾਉਂਦੇ ਸਮੇਂ ਡਰਾਈਵਿੰਗ ਲਾਇਸੈਂਸ, ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.), ਬੀਮਾ, ਪ੍ਰਦੂਸ਼ਣ ਪ੍ਰਮਾਣ ਪੱਤਰ ਵਰਗੇ ਦਸਤਾਵੇਜ਼ ਰੱਖਣ ਦੀ ਜ਼ਰੂਰਤ ਨਹੀਂ ਹੋਵੇਗੀ। ਹੁਣ ਤੁਸੀਂ ਇਨ੍ਹਾਂ ਅਹਿਮ ਦਸਤਾਵੇਜ਼ਾਂ ਦੀ ਵੈਲਿਡ ਸਾਫਟ ਕਾਪੀ ਲੈ ਕੇ ਵੀ ਗੱਡੀ ਚਲਾ ਸਕਦੇ ਹੋ, ਜੋ ਪੂਰੀ ਤਰ੍ਹਾਂ ਮੰਨਣਯੋਗ ਹੋਣਗੇ, ਯਾਨੀ ਅੱਜ ਤੋਂ ਹਾਰਡ ਕਾਪੀ ਦਿਖਾਉਣ ਦੀ ਜ਼ਰੂਰਤ ਨਹੀਂ ਹੋਵੇਗੀ।

ਸੜਕ ਆਵਾਜਾਈ ਤੇ ਰਾਜਮਾਰਗ ਮੰਤਰਾਲਾ ਵੱਲੋਂ ਮੋਟਰ ਵਾਹਨ ਨਿਯਮਾਂ 'ਚ ਕੀਤੇ ਗਏ ਸੋਧ 1 ਅਕਤੂਬਰ ਤੋਂ ਲਾਗੂ ਹੋ ਜਾਣਗੇ।

ਸਰਕਾਰ ਨੇ ਕਿਹਾ ਹੈ ਕਿ 1 ਅਕਤੂਬਰ ਤੋਂ ਡਰਾਈਵਿੰਗ ਲਾਇਸੈਂਸ ਅਤੇ ਈ-ਚਲਾਨ ਸਮੇਤ ਵਾਹਨ ਨਾਲ ਜੁੜੇ ਤਮਾਮ ਦਸਤਾਵੇਜ਼ਾਂ ਦਾ ਰੱਖ-ਰਖਾਅ ਸੂਚਨਾ ਤਕਨਾਲੋਜੀ ਪੋਰਟਲ ਰਾਹੀਂ ਕੀਤਾ ਜਾਵੇਗਾ। ਟ੍ਰੈਫਿਕ ਪੁਲਸ ਵੱਲੋਂ ਜਾਂਚ ਦੌਰਾਨ ਇਲੈਕਟ੍ਰਾਨਿਕ ਮਾਧਿਅਮ ਨਾਲ ਸਹੀ ਪਾਏ ਗਏ ਦਸਤਾਵੇਜ਼ਾਂ ਬਦਲੇ ਹਾਰਡ ਕਾਪੀ ਦੀ ਮੰਗ ਨਹੀਂ ਕੀਤੀ ਜਾਵੇਗੀ, ਨਾਲ ਹੀ ਰੱਦ ਕੀਤੇ ਡਰਾਈਵਿੰਗ ਲਾਇਸੈਂਸ ਦੀ ਜਾਣਕਾਰੀ ਵੀ ਪੋਰਟਲ 'ਤੇ ਦਰਜ ਕੀਤੀ ਜਾਵੇਗੀ ਅਤੇ ਇਸ ਨੂੰ ਸਮੇਂ-ਸਮੇਂ 'ਤੇ ਅਪਡੇਟ ਕੀਤਾ ਜਾਂਦਾ ਰਹੇਗਾ।

ਮੰਤਰਾਲਾ ਨੇ ਕਿਹਾ ਹੈ ਕਿ ਆਈ. ਟੀ. ਸੇਵਾਵਾਂ ਅਤੇ ਇਲੈਕਟ੍ਰਾਨਿਕ ਰੱਖ-ਰਖਾਅ ਨਾਲ ਵਾਹਨ ਚਾਲਕਾਂ ਦਾ ਸ਼ੋਸ਼ਣ ਦੂਰ ਹੋਵੇਗਾ ਅਤੇ ਲੋਕਾਂ ਨੂੰ ਸੁਵਿਧਾ ਹੋਵੇਗੀ।
 

ਮੋਬਾਇਲ ਕਰ ਸਕੋਗੇ ਇਸਤੇਮਾਲ-

PunjabKesari
ਡਰਾਈਵਿੰਗ ਦੌਰਾਨ ਰਸਤਾ ਦੇਖਣ ਲਈ ਹੁਣ ਮੋਬਾਇਲ ਦਾ ਵੀ ਇਸਤੇਮਾਲ ਕੀਤਾ ਜਾ ਸਕਦਾ ਹੈ। ਹਾਲਾਂਕਿ, ਮੋਬਾਇਲ ਜਾਂ ਹੋਰ ਹੈਂਡ ਹੈਲਡ ਡਿਵਾਈਸ ਦਾ ਇਸਤੇਮਾਲ ਸਿਰਫ ਰਸਤਾ ਦੇਖਣ ਲਈ ਕੀਤਾ ਜਾਵੇਗਾ। ਇਸ ਦੌਰਾਨ ਜੇਕਰ ਤੁਸੀਂ ਮੋਬਾਇਲ ਤੋਂ ਗੱਲ ਕਰਦੇ ਹੋ ਤਾਂ ਤੁਹਾਨੂੰ 1,000 ਰੁਪਏ ਤੋਂ 5,000 ਰੁਪਏ ਤੱਕ ਦਾ ਜੁਰਮਾਨਾ ਲੱਗੇਗਾ।


author

Sanjeev

Content Editor

Related News