1 ਤੋਂ 5 ਸਾਲ ਤੱਕ ਦੇ ਤਜਰਬੇ ਵਾਲਿਆਂ ਨੂੰ ਮਿਲਣਗੇ ਨਵੀਂ ਨੌਕਰੀ ਦੇ ਮੌਕੇ : ਸਰਵੇ

Wednesday, May 23, 2018 - 05:10 AM (IST)

1 ਤੋਂ 5 ਸਾਲ ਤੱਕ ਦੇ ਤਜਰਬੇ ਵਾਲਿਆਂ ਨੂੰ ਮਿਲਣਗੇ ਨਵੀਂ ਨੌਕਰੀ ਦੇ ਮੌਕੇ : ਸਰਵੇ

ਕੋਲਕਾਤਾ-ਵੱਖ-ਵੱਖ ਉਦਯੋਗਾਂ ਨਾਲ ਜੁੜੀਆਂ ਸਿਖਰਲੀਆਂ ਕੰਪਨੀਆਂ ਦੇ ਚਾਲੂ ਵਿੱਤੀ ਸਾਲ 'ਚ ਕਰਮਚਾਰੀਆਂ ਦੀ ਗਿਣਤੀ ਯਾਨੀ ਕਿਰਤਬਲ 'ਚ 15 ਫ਼ੀਸਦੀ ਦਾ ਵਾਧਾ ਕਰਨ ਦੀ ਉਮੀਦ ਹੈ। ਜੀਨੀਅਸ ਕੰਸਲਟੈਂਟ ਲਿਮਟਿਡ ਨੇ ਆਪਣੇ ਸਰਵੇਖਣ 'ਚ ਇਹ ਗੱਲ ਕਹੀ। ਇਸ 'ਚ ਕਿਹਾ ਗਿਆ ਹੈ ਕਿ 42 ਫ਼ੀਸਦੀ ਕੰਪਨੀਆਂ ਦੇ ਆਪਣੇ ਕਰਮਚਾਰੀਆਂ ਦੀ ਗਿਣਤੀ 'ਚ 1 ਤੋਂ 15 ਫ਼ੀਸਦੀ ਦੇ ਦਰਮਿਆਨ ਵਾਧਾ ਕਰਨ ਦਾ ਅੰਦਾਜ਼ਾ ਹੈ।     
ਸਰਵੇਖਣ 'ਚ ਸੀਮਨਸ ਇੰਡੀਆ, ਮਾਰੂਤੀ-ਸੁਜ਼ੂਕੀ, ਭਾਰਤੀ ਏਅਰਟੈੱਲ, ਬਾਰਕਲੇ, ਗਲੈਕਸੋ, ਐਡੇਲਵਾਇਸ, ਸ਼ਾਪੋਰਜੀ ਐਂਡ ਪੱਲੋਨਜੀ ਵਰਗੀਆਂ 881 ਕੰਪਨੀਆਂ ਨੂੰ ਸ਼ਾਮਲ ਕੀਤਾ ਗਿਆ ਹੈ। ਸਰਵੇਖਣ 'ਚ ਕਿਹਾ ਗਿਆ ਹੈ ਕਿ 2018-19 'ਚ ਮਰਦ ਅਤੇ ਔਰਤਾਂ ਦਾ ਭਰਤੀ ਅੰਕੜਾ ਕ੍ਰਮਵਾਰ 57.77 ਫ਼ੀਸਦੀ ਅਤੇ 42.23 ਫ਼ੀਸਦੀ ਰਹਿਣ ਦੀ ਉਮੀਦ ਹੈ। ਕਰੀਬ 21 ਫ਼ੀਸਦੀ ਕੰਪਨੀਆਂ ਦਾ ਮੰਨਣਾ ਹੈ ਕਿ ਜਾਬ ਪੋਰਟਲ ਵੱਡੇ ਪੱਧਰ 'ਤੇ ਉਮੀਦਵਾਰਾਂ ਦੀ ਸਪਲਾਈ ਕਰਨਗੇ। ਉਥੇ ਹੀ 35.17 ਫ਼ੀਸਦੀ ਕੰਪਨੀਆਂ ਨੇ ਕਿਹਾ ਕਿ 2018-19 'ਚ ਨਵੀਂ ਨੌਕਰੀਆਂ ਦੇ ਸਭ ਤੋਂ ਜ਼ਿਆਦਾ ਮੌਕੇ 1 ਤੋਂ 5 ਸਾਲ ਤੱਕ ਦੇ ਤਜਰਬੇ ਵਾਲੇ ਲੋਕਾਂ ਨੂੰ ਮਿਲਣਗੇ। 68.25 ਫ਼ੀਸਦੀ ਨੇ ਮੰਨਿਆ ਕਿ ਉਮੀਦਵਾਰ ਦੀ ਭਰਤੀ ਤੋਂ ਪਹਿਲਾਂ ਉਸ ਦੀ ਪਿੱਠਭੂਮੀ ਦੀ ਜਾਂਚ ਕਰਨਾ ਅਜੇ ਵੀ ਮਹੱਤਵਪੂਰਨ ਬਣਿਆ ਹੋਇਆ ਹੈ। ਮਾਰਚ ਦੇ ਪਹਿਲੇ ਹਫ਼ਤੇ ਸ਼ੁਰੂ ਹੋਇਆ ਸਰਵੇਖਣ ਢਾਈ ਮਹੀਨੇ 'ਚ ਪੂਰਾ ਕੀਤਾ ਗਿਆ ਹੈ।


Related News