Nestle ਨੇ ਵਧਾਈ ਮੈਗੀ ਦੀ ਕੀਮਤ, ਚੜ੍ਹੇ ਸ਼ੇਅਰ

07/17/2018 4:21:30 PM

ਨਵੀਂ ਦਿੱਲੀ — ਨੈਸਲੇ ਨੇ ਅੱਜ ਮੈਗੀ ਦੀ ਕੀਮਤ ਵਿਚ ਵਾਧੇ ਦਾ ਐਲਾਨ ਕੀਤਾ ਹੈ। ਨੈਸਲੇ ਨੇ ਮੈਗੀ ਦੀ ਕੀਮਤ 'ਚ 9 ਫੀਸਦੀ ਦਾ ਵਾਧਾ ਕੀਤਾ ਹੈ। ਨੈਸਲੇ ਨੇ ਮੈਗੀ ਮਸਾਲਾ ਦੇ 70 ਗ੍ਰਾਮ ਦੇ ਪੈਕੇਟ ਦੀ ਕੀਮਤ 11 ਰੁਪਏ ਤੋਂ ਵਧਾ ਕੇ 12 ਰੁਪਏ ਕਰ ਦਿੱਤੀ ਹੈ। ਮੈਗੀ ਮਸਾਲਾ ਦੇ 140 ਗ੍ਰਾਮ ਦੇ ਪੈਕੇਟ ਦੀ ਕੀਮਤ 22 ਰੁਪਏ ਤੋਂ ਵਧਾ ਕੇ 24 ਰੁਪਏ ਕਰ ਦਿੱਤੀ ਗਈ ਹੈ। ਮੈਗੀ ਮਸਾਲਾ ਦੇ 280 ਗ੍ਰਾਮ ਦੇ ਪੈਕੇਟ ਦੀ ਕੀਮਤ 44 ਰੁਪਏ ਤੋਂ ਵਧਾ ਕੇ 48 ਰੁਪਏ ਕਰ ਦਿੱਤੀ ਹੈ। ਇਸ ਦੇ ਨਾਲ ਹੀ ਮੈਗੀ ਵੈੱਜ ਆਟਾ ਨੂਡਲਜ਼ ਦੇ 320 ਗ੍ਰਾਮ ਪੈਕੇਟ ਦੀ ਕੀਮਤ 75 ਰੁਪਏ ਤੋਂ ਵਧਾ ਕੇ 82 ਰੁਪਏ ਕਰ ਦਿੱਤੀ ਹੈ। ਨੈਸਲੇ ਨੇ ਮੈਗੀ ਚਿਕਨ ਨੂਡਲਜ਼ ਦੇ 300 ਗ੍ਰਾਮ ਦੇ ਪੈਕੇਟ ਦੀ ਕੀਮਤ 55 ਰੁਪਏ ਤੋਂ ਵਧਾ ਕੇ 60 ਰੁਪਏ ਕਰ ਦਿੱਤੀ  ਹੈ। ਜ਼ਿਕਰਯੋਗ ਹੈ ਕਿ ਇੰਸਟੈਂਟ ਨੂਡਲਜ਼ 'ਚ ਮੈਗੀ ਦਾ ਮਾਰਕਿਟ ਸ਼ੇਅਰ 61 ਫੀਸਦੀ ਹੈ ਅਤੇ ਨੈਸਲੇ ਦੀ ਕੁੱਲ ਵਿਕਰੀ 'ਚ ਮੈਗੀ ਦਾ 27 ਫੀਸਦੀ ਹਿੱਸਾ ਹੈ। ਸਾਲ 2017 'ਚ ਮੈਗੀ ਦੀ ਕੁੱਲ ਵਿਕਰੀ ਕਰੀਬ 2,700 ਕਰੋੜ ਰੁਪਏ ਸੀ।

PunjabKesari


Related News