ਖੇਤੀਬਾੜੀ ਖੇਤਰਾਂ ਵਾਂਗ ਊਰਜਾ ਅਤੇ ਬਿਜਲੀ ਖੇਤਰ ’ਚ ਵੀ ਵੰਨ-ਸੁਵੰਨਤਾ ਲਿਆਉਣ ਦੀ ਲੋੜ : ਗਡਕਰੀ

Saturday, Aug 27, 2022 - 09:32 PM (IST)

ਮੁੰਬਈ -ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਕਿਹਾ ਕਿ ਊਰਜਾ ਦੀ ਕਮੀ ਦਾ ਸਾਹਮਣਾ ਕਰ ਰਹੇ ਭਾਰਤ ਨੂੰ ਆਪਣੇ ਖੇਤੀਬਾੜੀ ਖੇਤਰਾਂ ਵਰਗੀ ਵੰਨ-ਸੁਵੰਨਤਾ ਊਰਜਾ ਅਤੇ ਬਿਜਲੀ ਖੇਤਰਾਂ ’ਚ ਵੀ ਲਿਆਉਣ ਦੀ ਲੋੜ ਹੈ। ਗਡਕਰੀ ਨੇ ਇੱਥੇ ਆਯੋਜਿਤ ਨੈਸ਼ਨਲ ਕੋ ਜਨਰੇਸ਼ਨ ਐਵਾਰਡ 2022 ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਨੂੰ ਆਪਣੀਆਂ ਲੋੜਾਂ ਨੂੰ ਪੂਰਾ ਕਰਨ ਲਈ ਹਰ ਸਾਲ ਵੱਡੀ ਰਾਸ਼ੀ ਦਰਾਮਦ ’ਤੇ ਖਰਚ ਕਰਨੀ ਪੈਂਦੀ ਹੈ। ਉਨ੍ਹਾਂ ਨੇ ਕਿਹਾ ਕਿ ਅਸੀਂ ਹਰ ਸਾਲ ਪੈਟਰੋਲ, ਡੀਜ਼ਲ ਅਤੇ ਹੋਰ ਪੈਟਰੋਲੀਅਮ ਉਤਪਾਦਾਂ ਦੀ ਦਰਾਮਦ ’ਤੇ 15 ਲੱਖ ਕਰੋੜ ਰੁਪਏ ਖਰਚ ਕਰ ਰਹੇ ਹਾਂ।

 ਇਹ ਵੀ ਪੜ੍ਹੋ : ਰੂਸ ਨੇ ਪ੍ਰਮਾਣੂ ਪਲਾਂਟ ਦੇ ਨੇੜਲੇ ਸ਼ਹਿਰਾਂ 'ਤੇ ਕੀਤੀ ਗੋਲੀਬਾਰੀ : ਯੂਕ੍ਰੇਨ

ਅਜਿਹੇ ’ਚ ਹੁਣ ਸਮਾਂ ਆ ਗਿਆ ਹੈ ਕਿ ਹੁਣ ਖੇਤੀਬਾੜੀ ਖੇਤਰ ਦੀ ਵੰਨ-ਸੁਵੰਨਤਾ ਊਰਜਾ ਅਤੇ ਬਿਜਲੀ ਖੇਤਰ ਵੱਲ ਵੀ ਕਰੀਏ। ਉਨ੍ਹਾਂ ਨੇ ਉਦਯੋਗ ਜਗਤ ਨੂੰ ਬਦਲ ਈਂਧਨਾਂ ’ਤੇ ਧਿਆਨ ਕੇਂਦਰਿਤ ਕਰਨ ਦੀ ਅਪੀਲ ਕਰਦੇ ਹੋਏ ਕਿਹਾ ਕਿ ਭਵਿੱਖ ਦੀ ਤਕਨਾਲੋਜੀ ਦੀ ਮਦਦ ਨਾਲ ਖੇਤੀਬਾੜੀ ਖੇਤਰ ਦੀ ਵੰਨ-ਸੁਵੰਨਤਾ ਕੀਤੀ ਜਾਣੀ ਚਾਹੀਦੀ ਹੈ। ਗਡਕਰੀ ਨੇ ਕਿਹਾ ਕਿ ਸਾਡੇ 65-70 ਫੀਸਦੀ ਆਬਾਦੀ ਖੇਤੀਬਾੜੀ ’ਤੇ ਹੀ ਨਿਰਭਰ ਹੈ ਪਰ ਸਾਡੀ ਖੇਤੀਬਾੜੀ ਵਾਧਾ ਦਰ ਸਿਰਫ 12-13 ਫੀਸਦੀ ਹੈ। ਅਗਲਾ ਕਦਮ ਕੋ-ਉਤਪਾਦਨ ਦਾ ਹੋਣਾ ਚਾਹੀਦਾ ਹੈ ਤਾਂ ਕਿ ਖੰਡ ਤੋਂ ਮਿਲਣ ਵਾਲੇ ਮਾਲੀਏ ਨੂੰ ਵਧਾਇਆ ਜਾ ਸਕੇ। ਉਦਯੋਗ ਨੂੰ ਘੱਟ ਖੰਡ ਅਤੇ ਵਧੇਰੇ ਉਪ-ਉਤਪਾਦਾਂ ਦਾ ਉਤਪਾਦਨ ਕਰਨਾ ਚਾਹੀਦਾ ਹੈ, ਜਿਸ ’ਚ ਭਵਿੱਖ ਦੀ ਤਕਨਾਲੋਜੀ ਲਈ ਦ੍ਰਿਸ਼ਟੀਕੋਣ ਅਤੇ ਗਿਆਨ ਨੂੰ ਪੂੰਜੀ ’ਚ ਬਦਲਣ ਵਾਲਾ ਲੀਡਰਸ਼ਿਪ ਵੀ ਹੋਵੇ।

 ਇਹ ਵੀ ਪੜ੍ਹੋ : Asia Cup, SL vs AFG : ਅਫਗਾਨਿਸਤਾਨ ਨੇ ਟਾਸ ਜਿੱਤ ਕੀਤਾ ਗੇਂਦਬਾਜ਼ੀ ਕਰਨ ਦਾ ਫ਼ੈਸਲਾ

ਵਧੇਰੇ ਖੰਡ ਉਤਪਾਦਨ ਦੀ ਥਾਂ ਈਥੇਨਾਲ ਪੈਦਾ ਕਰਨ ’ਤੇ ਵਧੇਰੇ ਧਿਆਨ ਦੇਣ
ਉਨ੍ਹਾਂ ਨੇ ਕਿਹਾ ਕਿ ਇਸ ਸਾਲ ਲਈ ਦੇਸ਼ ਨੂੰ 280 ਲੱਖ ਟਨ ਖੰਡ ਦੇ ਉਤਪਾਦਨ ਦੀ ਹੀ ਲੋੜ ਸੀ ਪਰ 360 ਲੱਖ ਟਨ ਖੰਡ ਦਾ ਉਤਪਾਦਨ ਹੋਇਆ ਹੈ। ਉਨ੍ਹਾਂ ਨੇ ਕਿਹਾ ਕਿ ਵਧੇਰੇ ਖੰਡ ਦਾ ਉਤਪਾਦਨ ਦੀ ਥਾਂ ਈਥੇਨਾਲ ਪੈਦਾ ਕਰਨ ’ਤੇ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਗਡਕਰੀ ਨੇ ਕਿਹਾ ਕਿ ਸਰਕਾਰ ਨੇ ਦੇਸ਼ ’ਚ ਫਲੈਕਸ ਈਂਧਨ ਨਾਲ ਚੱਲਣ ਵਾਲੇ ਇੰਜਣ ਲਿਆਉਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਬਜਾਜ, ਹੀਰੋ ਅਤੇ ਟੀ. ਵੀ. ਐੱਸ. ਵਰਗੀਆਂ ਵਾਹਨ ਕੰਪਨੀਆਂ ਪਹਿਲਾਂ ਤੋਂ ਹੀ ਫਲੈਕਸ ਇੰਜਣ ਬਣਾ ਰਹੀਆਂ ਹਨ ਅਤੇ ਕਈ ਕਾਰ ਕੰਪਨੀਆਂ ਨੇ ਵੀ ਫਲੈਕਸ ਇੰਜਣ ਨਾਲ ਚੱਲਣ ਵਾਲੇ ਮਾਡਲ ਲਿਆਉਣ ਦਾ ਵਾਅਦਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਆਟੋ ਰਿਕਸ਼ਾ ਨੂੰ ਵੀ ਬਾਇਓ-ਈਥੇਨਾਲ ਨਾਲ ਚਲਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ ਨਿਰਮਾਣ ਖੇਤਰ ਦੇ ਉੁਪਕਰਨ ਵੀ ਬਦਲ ਈਂਧਨ ਰਾਹੀਂ ਚਲਾਏ ਜਾ ਸਕਦੇ ਹਨ। ਉਨ੍ਹਾਂ ਨੇ ਕਿਹਾ ਕਿ ਜਰਮਨੀ ਨੇ ਬਾਇਓ-ਈਥੇਨਾਲ ਨਾਲ ਟਰੇਨ ਦੇ ਸੰਚਾਲਨ ਵਾਲੀ ਤਕਨਾਲੋਜੀ ਦਾ ਪ੍ਰਦਰਸ਼ਨ ਕੀਤਾ ਹੈ। ਇਸ ਤੋਂ ਇਲਾਵਾ ਬੇਹੱਦ ਆਧੁਨਿਕ ਈਥੇਨਾਲ ਦਾ ਇਸਤੇਮਾਲ ਹਵਾਬਾਜ਼ੀ ਉਦਯੋਗ ’ਚ ਵੀ ਕੀਤਾ ਜਾ ਸਕਦਾ ਹੈ। ਏਅਰੋਨਾਟੀਕਲ ਉਦਯੋਗ ਇਸ ਦੇ ਇਸਤੇਮਾਲ ਦੇ ਤਰੀਕੇ ਲੱਭਣ ’ਚ ਜੁਟਿਆ ਹੋਇਆ ਹੈ।

 ਇਹ ਵੀ ਪੜ੍ਹੋ :SUV ਸੈਗਮੈਂਟ ’ਚ ਮਜ਼ਬੂਤੀ ਬਣਾਏ ਰੱਖਣ ਲਈ ਨਵੇਂ ਵੇਰੀਐਂਟ ਲੈ ਕੇ ਆਵਾਂਗੇ : ਟਾਟਾ ਮੋਟਰਜ਼

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Karan Kumar

Content Editor

Related News