ਜੁਲਾਈ ''ਚ ਭਾਰਤ ਦਾ ਕੱਚੇ ਇਸਪਾਤ ਦਾ ਉਤਪਾਦਨ 1.7 ਫੀਸਦੀ ਵਧ ਕੇ 92 ਲੱਖ ਟਨ

08/29/2019 9:43:22 AM

ਨਵੀਂ ਦਿੱਲੀ—ਦੇਸ਼ ਦਾ ਕੱਚੇ ਇਸਪਾਤ ਦਾ ਉਤਪਾਦਨ ਜੁਲਾਈ ਮਹੀਨੇ 'ਚ 1.7 ਫੀਸਦੀ ਵਧ ਕੇ 92.15 ਲੱਖ ਟਨ 'ਤੇ ਪਹੁੰਚ ਗਿਆ ਹੈ | ਵਿਸ਼ਵ ਇਸਪਾਤ ਸੰਘ (ਡਬਲਿਊ.ਐੱਸ.ਏ.) ਦੀ ਰਿਪੋਰਟ 'ਚ ਇਹ ਜਾਣਕਾਰੀ ਦਿੱਤੀ ਗਈ ਹੈ | ਇਸ ਤੋਂ ਪਿਛਲੇ ਸਾਲ ਸਮਾਨ ਮਹੀਨੇ 'ਚ ਦੇਸ਼ 'ਚ ਕੱਚੇ ਇਸਪਾਤ ਦਾ ਉਤਪਾਦਨ 90.50 ਲੱਖ ਟਨ ਰਿਹਾ ਸੀ | ਰਿਪੋਰਟ 'ਚ ਕਿਹਾ ਗਿਆ ਹੈ ਕਿ ਜੁਲਾਈ ਮਹੀਨੇ 'ਚ ਡਬਲਿਊ.ਐੱਸ.ਏ. ਨੂੰ ਰਿਪੋਰਟ ਕਰਨ ਵਾਲੇ 64 ਦੇਸ਼ਾਂ ਦਾ ਕੱਚਾ ਇਸਪਾਤ ਦਾ ਉਤਪਾਦਨ 1.7 ਫੀਸਦੀ ਵਧ ਕੇ 15.66 ਕਰੋੜ ਟਨ 'ਤੇ ਪਹੁੰਚ ਗਿਆ, ਜੋ ਜੁਲਾਈ 2018 'ਚ 15.40 ਕਰੋੜ ਟਨ ਰਿਹਾ ਸੀ | ਇਸ ਤਰ੍ਹਾਂ ਜੁਲਾਈ 'ਚ ਚੀਨ ਦਾ ਕੱਚੇ ਇਸਪਾਤ ਦਾ ਉਤਪਾਦਨ ਵਧ ਕੇ 8.52 ਕਰੋੜ ਟਨ 'ਤੇ ਪਹੁੰਚ ਗਿਆ, ਜੋੋ ਪਿਛਲੇ ਸਾਲ ਦੇ ਸਮਾਨ ਮਹੀਨੇ 'ਚ 8.11 ਕਰੋੜ ਟਨ ਰਿਹਾ ਸੀ | ਰਿਪੋਰਟ 'ਚ ਕਿਹਾ ਗਿਆ ਕਿ ਜੁਲਾਈ 2019 'ਚ ਭਾਰਤ ਨੇ 92.15 ਲੱਖ ਟਨ ਕੱਚੇ ਇਸਪਾਤ ਦਾ ਉਤਪਾਦਨ ਕੀਤਾ ਜੋ ਪਿਛਲੇ ਸਾਲ ਦੇ ਸਮਾਨ ਮਹੀਨੇ ਤੋਂ 1.7 ਫੀਸਦੀ ਜ਼ਿਆਦਾ ਹੈ | ਸਮੀਖਿਆ ਮਹੀਨੇ 'ਚ ਜਾਪਾਨ ਦਾ ਕੱਚੇ ਇਸਪਾਤ ਦਾ ਉਤਪਾਦਨ ਮਾਮੂਲੀ ਘਟ ਕੇ 83.87 ਲੱਖ ਟਨ ਰਹਿ ਗਿਆ, ਜੋ ਜੁਲਾਈ 2018 'ਚ 84.20 ਲੱਖ ਟਨ ਰਿਹਾ ਸੀ | ਜੁਲਾਈ 'ਚ ਦੱਖਣੀ ਕੋਰੀਆ ਦਾ ਕੱਚੇ ਇਸਪਾਤ ਦਾ ਉਤਪਾਦਨ 60.41 ਲੱਖ ਟਨ, ਅਮਰੀਕਾ ਦਾ 75.14 ਲੱਖ ਟਨ, ਬ੍ਰਾਜੀਲ ਦਾ 24.49 ਲੱਖ ਟਨ, ਤੁਰਕੀ ਦਾ 29.25 ਲੱਖ ਟਨ ਅਤੇ ਯੂਕ੍ਰੇਨ ਦਾ 17.84 ਲੱਖ ਟਨ ਰਿਹਾ ਹੈ |


Aarti dhillon

Content Editor

Related News