NCLAT ਨੇ ਗੂਗਲ ਦੀ ਪਟੀਸ਼ਨ ''ਤੇ ਸੁਰੱਖਿਅਤ ਰੱਖਿਆ ਫੈਸਲਾ

04/24/2018 10:40:25 AM

ਨਵੀਂ ਦਿੱਲੀ - ਨੈਸ਼ਨਲ ਕੰਪਨੀ ਲਾਅ ਅਪੀਲੇ ਟ੍ਰਿਬਿਊਨਲ (ਐੱਨ. ਸੀ. ਐੱਲ. ਏ. ਟੀ.) ਨੇ ਗੂਗਲ ਦੀ ਇਕ ਮੱਧਵਰਤੀ ਪਟੀਸ਼ਨ 'ਤੇ ਅੱਜ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ। ਐੱਨ. ਸੀ. ਐੱਲ. ਏ. ਟੀ. ਦੇ ਚੇਅਰਮੈਨ ਜੱਜ ਐੱਸ. ਜੇ. ਮੁਖੋਪਾਧਿਆਏ ਦੀ ਪ੍ਰਧਾਨਗੀ ਵਾਲੀ ਬੈਂਚ ਨੇ ਕਮਿਸ਼ਨ ਦੇ ਹੁਕਮ ਨੂੰ ਚੁਣੌਤੀ ਦੇਣ ਵਾਲੀ ਗੂਗਲ ਦੀ ਪਟੀਸ਼ਨ 'ਤੇ ਆਪਣਾ ਫੈਸਲਾ ਸੁਰੱਖਿਅਤ ਰੱਖ ਲਿਆ ਹੈ। ਗੂਗਲ ਨੇ ਇਹ ਪਟੀਸ਼ਨ ਭਾਰਤੀ ਮੁਕਾਬਲੇਬਾਜ਼ੀ ਕਮਿਸ਼ਨ (ਸੀ. ਸੀ. ਆਈ.) ਵੱਲੋਂ ਲਾਏ ਗਏ 136 ਕਰੋੜ ਰੁਪਏ ਦੇ ਜੁਰਮਾਨੇ ਨੂੰ ਚੁਣੌਤੀ ਦਿੰਦਿਆਂ ਦਰਜ ਕੀਤੀ ਸੀ।
ਇਸ ਸਾਲ ਫਰਵਰੀ 'ਚ ਕਮਿਸ਼ਨ ਨੇ ਗੂਗਲ 'ਤੇ ਭਾਰਤੀ ਬਾਜ਼ਾਰ 'ਚ ਆਨਲਾਈਨ ਸਰਚ 'ਚ ਗ਼ੈਰ-ਵਾਜਿਬ ਕਾਰੋਬਾਰੀ ਪ੍ਰਕਿਰਿਆਵਾਂ ਨੂੰ ਅਪਨਾਉਣ ਕਾਰਨ 136 ਕਰੋੜ ਰੁਪਏ ਦੇ ਜੁਰਮਾਨੇ ਦਾ ਹੁਕਮ ਦਿੱਤਾ ਸੀ। ਕਮਿਸ਼ਨ ਨੇ ਗੂਗਲ ਦੇ ਖਿਲਾਫ 135.86 ਕਰੋੜ ਰੁਪਏ ਦਾ ਇਹ ਜੁਰਮਾਨਾ 2012 'ਚ ਉਸ ਦੇ ਵਿਰੁੱਧ ਦਰਜ ਕੀਤੀ ਗਈ 'ਅਵਿਸ਼ਵਾਸੀ ਵਿਹਾਰ' ਦੀਆਂ ਸ਼ਿਕਾਇਤਾਂ ਦੇ ਆਧਾਰ 'ਤੇ ਲਾਇਆ ਸੀ। ਇਹ ਕੰਪਨੀ ਦੇ ਭਾਰਤੀ ਸੰਚਾਲਨ ਨਾਲੋਂ ਵੱਖ-ਵੱਖ ਕਾਰੋਬਾਰਾਂ ਤੋਂ 2013, 2014 ਅਤੇ 2015 'ਚ ਹੋਈ ਕੁਲ ਔਸਤ ਕਮਾਈ ਦੇ 5 ਫ਼ੀਸਦੀ ਦੇ ਬਰਾਬਰ ਹੈ। ਇਸ ਸਬੰਧ 'ਚ ਗੂਗਲ ਦੇ ਖਿਲਾਫ ਮੈਟਰੀਮੋਨੀ ਡਾਟ ਕਾਮ ਅਤੇ ਕੰਜ਼ਿਊਮਰ ਯੂਨਿਟੀ ਐਂਡ ਟਰੱਸਟ ਸੋਸਾਇਟੀ ਨੇ ਸ਼ਿਕਾਇਤ ਦਰਜ ਕੀਤੀ ਸੀ।

 

 

 


Related News