NBCC ਸੁਰੱਖਿਆ ਨੇ ਜੇਪੀ ਇੰਫਰਾਟੈੱਕ ਲਈ ਲਗਾਈ ਬੋਲੀ

02/16/2019 10:38:05 AM

ਨਵੀਂ ਦਿੱਲੀ—ਜਨਤਕ ਖੇਤਰ ਦੀ ਐੱਨ.ਬੀ.ਸੀ.ਸੀ. ਅਤੇ ਮੁੰਬਈ ਦੇ ਸੁਰੱਖਿਆ ਗਰੁੱਪ ਨੇ ਦੀਵਾਲੀਆ ਅਤੇ ਕਰਜ਼ ਸ਼ੋਧਨ ਅਸਮਰੱਥਾ ਸੰਹਿਤਾ ਪ੍ਰਕਿਰਿਆ ਤੋਂ ਲੰਘ ਰਹੀ ਜੇਪੀ ਇੰਫਰਾਟੈੱਕ ਦੀ ਪ੍ਰਾਪਤੀ ਅਤੇ ਨੋਇਡਾ 'ਚ ਅਟਕੇ ਪਏ ਪ੍ਰਾਜੈਕਟਾਂ ਨੂੰ ਪੂਰਾ ਕਰਨ ਲਈ ਬੋਲੀ ਲਗਾਈ ਹੈ। ਫਿਲਹਾਲ ਇਹ ਪਤਾ ਨਹੀਂ ਚੱਲ ਪਾਇਆ ਕਿ ਦੋਵਾਂ ਨੇ ਕਿੰਨੀ ਬੋਲੀ ਲਗਾਈ ਹੈ। 
ਐੱਨ.ਬੀ.ਸੀ.ਸੀ. ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਅਨੂਪ ਕੁਮਾਰ ਮਿੱਤਲ ਨੇ ਕੰਪਨੀ ਜੇਪੀ ਇੰਫਰਾਟੈੱਕ ਦੀ ਪ੍ਰਾਪਤੀ ਅਤੇ ਉਸ ਦੀਆਂ ਅਟਕੀਆਂ ਪਈਆਂ 20,000 ਰਿਹਾਇਸ਼ੀ ਇਕਾਈਆਂ ਨੂੰ ਪੂਰਾ ਕਰਨ ਨੂੰ ਲੈ ਕੇ ਗੰਭੀਰ ਹਨ। ਉਨ੍ਹਾਂ ਨੇ ਬੋਲੀ ਮੁੱਲ ਦੇ ਬਾਰੇ 'ਚ ਦੱਸਣ ਤੋਂ ਮਨ੍ਹਾ ਕੀਤਾ ਪਰ ਕਿਹਾ ਕਿ ਕੰਪਨੀ ਨੇ ਜੋ ਹੱਲ ਯੋਜਨਾ ਪੇਸ਼ ਕੀਤੀ ਹੈ ਉਹ ਬੈਂਕ, ਮਕਾਨ ਖਰੀਦਾਰਾਂ ਸਮੇਤ ਸਾਰੇ ਪੱਖਾਂ ਲਈ ਲਾਭਕਾਰੀ ਹੈ। 
ਬੰਬਈ ਸ਼ੇਅਰ ਬਾਜ਼ਾਰ ਨੂੰ ਦਿੱਤੀ ਸੂਚਨਾ 'ਚ ਐੱਨ.ਬੀ.ਸੀ.ਸੀ. ਨੇ ਕਿਹਾ ਕਿ ਉਸ ਦੇ ਅੰਤਰਿਮ ਹੱਲ ਪੇਸ਼ੇਵਰ ਅਨੁਜ ਜੈਨ ਦੀ ਬੋਲੀ 15 ਫਰਵਰੀ ਨੂੰ ਸੌਂਪੀ ਹੈ। ਸੂਤਰਾਂ ਮੁਤਾਬਕ ਸੁਰੱਖਿਆ ਗਰੁੱਪ ਨੇ ਵੀ ਬੋਲੀ ਲਗਾਈ ਹੈ। ਹਾਲਾਂਕਿ ਕੋਟਕ ਇੰਵੈਸਟਮੈਂਟ ਅਤੇ ਕਿਊਬ ਹਾਈਵੇ ਨੇ ਬੋਲੀ ਜਮ੍ਹਾ ਨਹੀਂ ਕੀਤੀ ਹੈ। ਕਰਜ਼ਦਾਤਾਵਾਂ ਦੀ ਕਮੇਟੀ ਨੇ 18 ਫਰਵਰੀ ਨੂੰ ਮੀਟਿੰਗ ਹੋਵੇਗੀ ਜਿਸ 'ਚ ਇਸ ਬੋਲੀ 'ਤੇ ਵਿਚਾਰ ਕੀਤਾ ਜਾਵੇਗਾ।


Aarti dhillon

Content Editor

Related News