ਨਰੇਸ਼ ਗੋਇਲ ਅਤੇ ਅਨੀਤਾ ਗੋਇਲ ਨੇ ਜੈੱਟ ਏਅਰਵੇਜ਼ ਦੇ ਬੋਰਡ ਤੋਂ ਦਿੱਤਾ ਅਸਤੀਫਾ

03/25/2019 3:40:21 PM

ਨਵੀਂ ਦਿੱਲੀ — ਜੈੱਟ ਏਅਰਵੇਜ਼ ਦੇ ਚੇਅਰਮੈਨ ਨਰੇਸ਼ ਗੋਇਲ ਅਤੇ ਉਨ੍ਹਾਂ ਦੀ ਪਤਨੀ ਅਨੀਤਾ ਗੋਇਲ ਨੇ ਜੈੱਟ ਦੇ ਬੋਰਡ ਤੋਂ ਅਸਤੀਫਾ ਦੇ ਦਿੱਤਾ ਹੈ। ਜੈੱਟ ਏਅਰਵੇਜ਼ ਦੇ ਬੋਰਡ ਦੀ ਅੱਜ ਬੈਠਕ ਸੀ।  ਸੂਤਰਾਂ ਮੁਤਾਬਕ ਡੀਲ ਦੇ ਤਹਿਤ ਏਤਿਹਾਦ ਦਾ ਹਿੱਸਾ 24 ਫੀਸਦੀ ਤੋਂ ਘਟਾ ਕੇ 12 ਫੀਸਦੀ ਕੀਤਾ ਜਾਵੇਗਾ। ਨਰੇਸ਼ ਗੋਇਲ ਦਾ ਹਿੱਸਾ 51 ਫੀਸਦੀ ਤੋਂ ਘਟਾ ਕੇ 25.5 ਫੀਸਦੀ ਕੀਤਾ ਜਾਵੇਗਾ। ਕਰਜ਼ਾ ਦੇਣ ਵਾਲਿਆਂ ਦਾ ਹਿੱਸਾ 50.5 ਫੀਸਦੀ ਹੋਵੇਗਾ। ਇਸ ਦਾ ਮਤਲਬ ਕੰਪਨੀ ਹੁਣ ਬੈਂਕ ਦੀ ਹੋ ਜਾਵੇਗੀ। 

ਜੈੱਟ ਏਅਰਵੇਜ਼ ਦਾ ਲੰਮੇ ਸਮੇਂ ਤੋਂ ਵਿੱਤੀ ਸੰਕਟ

ਜ਼ਿਕਰਯੋਗ ਹੈ ਕਿ ਜੈੱਟ ਏਅਰਵੇਜ਼ ਲੰਮੇ ਸਮੇਂ ਤੋਂ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਸੀ। ਜੈੱਟ ਏਅਰਵੇਜ਼ ਕਰੀਬ 8,000 ਕਰੋੜ ਰੁਪਏ ਦਾ ਕਰਜ਼ੇ ਹੇਠ ਆ ਗਈ। ਭਾਰੀ ਵਿੱਤੀ ਘਾਟੇ ਕਾਰਨ ਕੰਪਨੀ ਪੱਟੇ 'ਤੇ ਲਏ ਜਹਾਜ਼ਾਂ ਦਾ ਕਿਰਾਇਆ ਦੇਣ ਤੋਂ ਅਸਮਰੱਥ ਹੋ ਗਈ ਸੀ। ਇਸ ਕਾਰਨ ਕੰਪਨੀ ਦੇ 119 ਵਿਚੋਂ 84 ਜਹਾਜ਼ ਗਰਾਊਂਡਿੰਗ ਕਰ ਦਿੱਤੇ ਗਏ ਸਨ ਜਿਸ ਕਾਰਨ ਕੰਪਨੀ ਰੋਜ਼ਾਨਾ ਫਾਲਾਈਟ ਮੁਲਤਵੀ ਕਰ ਰਹੀ ਸੀ। ਕੰਪਨੀ ਦੇ ਕਰਮਚਾਰੀਆਂ ਨੂੰ 3-4 ਮਹੀਨਿਆਂ ਤੋਂ ਤਨਖਾਹ ਨਹੀਂ ਮਿਲ ਰਹੀ ਸੀ। ਕੰਪਨੀ ਦੇ ਇੰਜੀਨੀਅਰ ਅਤੇ ਪਾਇਲਟ ਲਗਾਤਾਰ ਤਨਖਾਹ ਨਾ ਮਿਲਣ ਕਾਰਨ ਸ਼ਿਕਾਇਤ ਕਰ ਰਹੇ ਸਨ।

ਸਿਰਫ ਇੰਨਾ ਹੀ ਨਹੀਂ ਦੂਜੇ ਪਾਸੇ ਜੈੱਟ ਏਅਰਵੇਜ਼ ਦੇ ਪਾਇਲਟਾਂ ਨੂੰ ਇੰਡੀਗੋ ਅਤੇ ਸਪਾਈਸ ਜੈੱਟ ਆਪਣੇ ਵੱਲ ਖਿੱਚਣ ਲਈ ਸਕੀਮਾਂ ਦਾ ਲਾਲਚ ਦੇ ਰਹੇ ਸਨ। ਇਸ ਖਬਰ ਤੋਂ ਬਾਅਦ ਜੈੱਟ ਏਅਰਵੇਜ਼ ਦੇ ਸ਼ੇਅਰਾਂ ਵਿਚ 10 ਫੀਸਦੀ ਤੱਕ ਦੀ ਤੇਜ਼ੀ ਆ ਗਈ। ਜੈੱਟ ਦੇ ਸ਼ੇਅਰ 249.65 ਰੁਪਏ ਪਹੁੰਚ ਗਏ।

ਇਸ ਦੇ ਨਤੀਜੇ ਵਜੋਂ ਏਅਰਲਾਇੰਸ ਕੰਪਨੀਆਂ ਦੇ ਸ਼ੇਅਰ 'ਚ ਵੀ ਗਿਰਾਵਟ ਆ ਗਈ। ਸਪਾਈਸ ਜੈੱਟ ਦਾ ਸ਼ੇਅਰ ਅਤੇ ਇੰਡੀਗੋ ਦਾ ਸ਼ੇਅਰ ਡਿੱਗ ਗਿਆ ਇੰਡੀਗੋ ਦਾ ਸ਼ੇਅਰ 3 ਫੀਸਦੀ ਡਿੱਗ ਕੇ 1382 'ਤੇ ਆ ਗਿਆ। ਸਪਾਈਸ ਜੈੱਟ ਦਾ ਸ਼ੇਅਰ 2 ਫੀਸਦੀ ਡਿੱਗ ਕੇ 96.35 ਰੁਪਏ 'ਤੇ ਆ ਗਿਆ। 


Related News