ਵੱਡੀ ਖ਼ਬਰ! 20 ਨਵੰਬਰ ਤੱਕ ਬਾਜ਼ਾਰ 'ਚ 15,000 ਟਨ ਪਿਆਜ਼ ਹੋਵੇਗਾ ਸਪਲਾਈ

Saturday, Oct 31, 2020 - 03:26 PM (IST)

ਨਵੀਂ ਦਿੱਲੀ— ਜਲਦ ਹੀ ਪ੍ਰਚੂਨ ਬਾਜ਼ਾਰ 'ਚ ਪਿਆਜ਼ ਕੀਮਤਾਂ 'ਚ ਨਰਮੀ ਦੇਖਣ ਨੂੰ ਮਿਲੇਗੀ। ਨਾਫੇਡ ਨੇ ਘਰੇਲੂ ਬਾਜ਼ਾਰ 'ਚ ਸਪਲਾਈ ਵਧਾਉਣ ਲਈ 20 ਨਵੰਬਰ ਤੱਕ 15,000 ਟਨ ਲਾਲ ਪਿਆਜ਼ ਦੀ ਸਪਲਾਈ ਲਈ ਦਰਾਮਦਕਾਰਾਂ ਤੋਂ ਬੋਲੀ ਮੰਗਵਾ ਲਈ ਹੈ।

ਨਾਫੇਡ ਨੇ ਬੋਲੀਕਾਰਾਂ ਨੂੰ 20 ਨਵੰਬਰ ਤੱਕ ਕਿਸੇ ਵੀ ਦੇਸ਼ ਤੋਂ 40 ਤੋਂ 60 ਮਿਲੀਮੀਟਰ ਆਕਾਰ ਦੇ ਲਾਲ ਪਿਆਜ਼ 50 ਰੁਪਏ ਕਿਲੋ ਦੇ ਹਿਸਾਬ ਨਾਲ ਸਪਲਾਈ ਕਰਨ ਲਈ ਕਿਹਾ ਹੈ। ਬੋਲੀਕਾਰ ਘੱਟੋ-ਘੱਟ 2,000 ਟਨ ਦੀ ਸਪਲਾਈ ਲਈ ਵੀ ਬੋਲੀ ਲਾ ਸਕਦੇ ਹਨ।

ਸਹਿਕਾਰੀ ਨਾਫੇਡ ਮੁਤਾਬਕ, ਬੋਲੀ 4 ਨਵੰਬਰ ਨੂੰ ਬੰਦ ਹੋ ਜਾਵੇਗੀ ਤੇ ਪ੍ਰਾਪਤ ਹੋਈਆਂ ਬੋਲੀਆਂ ਵੀ ਉਸੇ ਦਿਨ ਖੋਲ੍ਹੀਆਂ ਜਾਣਗੀਆਂ। ਦਰਾਮਦਕਾਰਾਂ ਨੂੰ ਪਿਆਜ਼ ਦੀ ਸਪਲਾਈ ਕਾਂਡਲਾ ਬੰਦਰਗਾਹ ਅਤੇ ਜਵਾਹਰ ਲਾਲ ਨਹਿਰੂ ਬੰਦਰਗਾਹ 'ਤੇ ਮਿਲੇਗੀ।

ਨਾਫੇਡ ਦੇ ਵਧੀਕ ਮੈਨੇਜਿੰਗ ਡਾਇਰੈਕਟਰ ਐੱਸ. ਕੇ. ਸਿੰਘ ਨੇ ਦੱਸਿਆ, ''ਅਸੀਂ 15,000 ਟਨ ਦਰਾਮਦੀਦ ਲਾਲ ਪਿਆਜ਼ ਦੀ ਸਪਲਾਈ ਲਈ ਟੈਂਡਰ ਜਾਰੀ ਕੀਤੇ ਹਨ। ਇਸ ਨਾਲ ਘਰੇਲੂ ਸਪਲਾਈ ਵਧਾਉਣ 'ਚ ਮਦਦ ਮਿਲੇਗੀ।''

ਗੌਰਤਲਬ ਹੈ ਕਿ ਨਾਫੇਡ ਦੇ ਬਫਰ ਸਟਾਕ 'ਚੋਂ ਹੌਲੀ-ਹੌਲੀ ਪਿਆਜ਼ ਖ਼ਤਮ ਹੁੰਦਾ ਜਾ ਰਿਹਾ ਹੈ ਅਤੇ ਇਸ ਲਈ ਸਰਕਾਰ ਨੇ ਉਸ ਨੂੰ ਘਰੇਲੂ ਸਪਲਾਈ ਵਧਾਉਣ ਲਈ ਦਖਲਅੰਦਾਜ਼ੀ ਜਾਰੀ ਰੱਖਣ ਲਈ ਕਿਹਾ ਹੈ, ਜਿਸ ਤਹਿਤ ਪਿਆਜ਼ਾਂ ਦੀ ਦਰਾਮਦ ਕੀਤੀ ਜਾ ਰਹੀ ਹੈ। ਹੁਣ ਤੱਕ ਬਫਰ ਸਟਾਕ 'ਚੋਂ 37,000 ਟਨ ਪਿਆਜ਼ ਲੱਗ ਚੁੱਕਾ ਹੈ। ਪਿਛਲੇ ਦਿਨ ਵਣਜ ਅਤੇ ਖ਼ਪਤਕਾਰ ਮਾਮਲਿਆਂ ਬਾਰੇ ਮੰਤਰੀ ਪਿਊੂਸ਼ ਗੋਇਲ ਨੇ ਕਿਹਾ ਸੀ ਕਿ ਪ੍ਰਾਈਵੇਟ ਵਪਾਰੀ 7,000 ਟਨ ਪਿਆਜ਼ ਪਹਿਲਾਂ ਹੀ ਦਰਾਮਦ ਕਰ ਚੁੱਕੇ ਹਨ ਅਤੇ 25,000 ਟਨ ਹੋਰ ਦੀਵਾਲੀ ਤੋਂ ਪਹਿਲਾਂ ਆਉਣ ਦੀ ਉਮੀਦ ਹੈ।


Sanjeev

Content Editor

Related News