ਪੰਜ ਸਾਲ ਤੱਕ ਬਿਨਾਂ ਤਨਖ਼ਾਹ ਤੋਂ ਕੰਮ ਕਰਨਗੇ ਮੁਕੇਸ਼ ਅੰਬਾਨੀ! ਜਾਣੋ ਕੀ ਹੈ ਰਿਲਾਇੰਸ ਦਾ ਪਲਾਨ

Monday, Aug 07, 2023 - 06:01 PM (IST)

ਪੰਜ ਸਾਲ ਤੱਕ ਬਿਨਾਂ ਤਨਖ਼ਾਹ ਤੋਂ ਕੰਮ ਕਰਨਗੇ ਮੁਕੇਸ਼ ਅੰਬਾਨੀ! ਜਾਣੋ ਕੀ ਹੈ ਰਿਲਾਇੰਸ ਦਾ ਪਲਾਨ

ਨਵੀਂ ਦਿੱਲੀ (ਯੂ. ਐੱਨ. ਆਈ.) – ਭਾਰਤ ਦੇ ਸਭ ਤੋਂ ਅਮੀਰ ਵਿਅਕਤੀ ਅਤੇ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੇ ਲਗਾਤਾਰ ਤੀਜੇ ਸਾਲ ਕੋਈ ਤਨਖਾਹ ਨਹੀਂ ਲਈ ਹੈ। ਯਾਨੀ ਉਹ ਪਿਛਲੇ ਤਿੰਨ ਸਾਲਾਂ ਤੋਂ ਬਿਨਾਂ ਕਿਸੇ ਤਨਖਾਹ ਦੇ ਆਪਣੀ ਕੰਪਨੀ ਵਿਚ ਕੰਮ ਕਰ ਰਹੇ ਹਨ। ਉਹ ਅਗਲੇ ਪੰਜ ਸਾਲ ਵੀ ਉਹ ਬਿਨਾਂ ਤਨਖਾਹ ਦੇ ਕੰਮ ਕਰਨਾ ਚਾਹੁੰਦਾ ਹੈ। ਰਿਲਾਇੰਸ ਨੇ ਮੁਕੇਸ਼ ਅੰਬਾਨੀ ਨੂੰ ਅਗਲੇ ਪੰਜ ਸਾਲਾਂ ਲਈ ਜ਼ੀਰੋ ਤਨਖਾਹ 'ਤੇ ਕੰਪਨੀ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ (ਸੀਐਮਡੀ) ਵਜੋਂ ਨਿਯੁਕਤ ਕਰਨ ਲਈ ਸ਼ੇਅਰਧਾਰਕਾਂ ਦੀ ਮਨਜ਼ੂਰੀ ਮੰਗੀ ਹੈ। ਕੋਵਿਡ ਮਹਾਮਾਰੀ ਕਾਰਣ ਜਦੋਂ ਅਰਥਵਿਵਸਥਾ ਅਤੇ ਬਿਜ਼ਨੈੱਸ ਪ੍ਰਭਾਵਿਤ ਹੋ ਰਹੇ ਸਨ, ਉਦੋਂ ਕੰਪਨੀ ਹਿੱਤ ਵਿਚ ਮੁਕੇਸ਼ ਅੰਬਾਨੀ ਨੇ ਸਵੈਇੱਛਾ ਨਾਲ ਆਪਣੀ ਤਨਖਾਹ ਛੱਡ ਦਿੱਤੀ ਸੀ। ਰਿਲਾਇੰਸ ਦੀ ਸਾਲਾਨਾ ਰਿਪੋਰਟ ਵਿਚ ਦੱਸਿਆ ਗਿਆ ਹੈ ਕਿ ਵਿੱਤੀ ਸਾਲ 2022-23 ਵਿਚ ਅੰਬਾਨੀ ਦਾ ਮਿਹਨਤਾਨਾ ਜ਼ੀਰੋ ਸੀ।

ਇਹ ਵੀ ਪੜ੍ਹੋ : Swiggy ਤੋਂ ਬਾਅਦ ਹੁਣ Zomato ਵੀ ਲਏਗੀ ਪਲੇਟਫਾਰਮ ਫ਼ੀਸ, ਜਾਣੋ ਕੰਪਨੀ ਹਰ ਆਰਡਰ 'ਤੇ

ਬੀਤੇ ਤਿੰਨ ਸਾਲਾਂ ਵਿਚ ਰਿਲਾਇੰਸ ਇੰਡਸਟ੍ਰੀਜ਼ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਦੀ ਭੂਮਿਕਾ ਲਈ ਮੁਕੇਸ਼ ਅੰਬਾਨੀ ਨੇ ਤਨਖਾਹ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੇ ਭੱਤੇ, ਲਾਭ, ਰਿਟਾਇਰਮੈਂਟ ਲਾਭ, ਕਮੀਸ਼ਨ ਜਾਂ ਸਟਾਕ ਆਪਸ਼ਨਸ ਦਾ ਲਾਭ ਵੀ ਨਹੀਂ ਲਿਆ। ਇਸ ਤੋਂ ਪਹਿਲਾਂ ਨਿੱਜੀ ਉਦਾਹਰਣ ਪੇਸ਼ ਕਰਦੇ ਹੋਏ ਸ਼੍ਰੀ ਅੰਬਾਨੀ ਨੇ ਆਪਣੀ ਤਨਖਾਹ 15 ਕਰੋੜ ਰੁਪਏ ਤੱਕ ਸੀਮਤ ਕਰ ਦਿੱਤੀ ਸੀ। ਉਹ 2008-09 ਤੋਂ 15 ਕਰੋੜ ਦੀ ਸੈਲਰੀ ਲੈ ਰਹੇ ਸਨ। ਰਿਲਾਇੰਸ ਇੰਡਸਟ੍ਰੀਜ਼ ਵਿਚ ਨਿਖਲ ਮੇਸਵਾਨੀ ਦੀ ਤਨਖਾਹ ਵਿੱਤੀ ਸਾਲ 2022-23 ਵਿਚ ਪਿਛਲੇ ਵਿੱਤੀ ਸਾਲ ਦੇ ਮੁਕਾਬਲੇ ਇਕ ਕਰੋੜ ਰੁਪਏ ਵਧ ਕੇ 25 ਕਰੋੜ ਰੁਪਏ ਸਾਲਾਨਾ ਪਹੁੰਚ ਗਈ। 25 ਕਰੋੜ ਰੁਪਏ ਸਾਲਾਨਾ ਤਨਖਾਹ ’ਤੇ ਹਿੱਤਲ ਮੇਸਵਾਨੀ ਵੀ ਕੰਪਨੀ ਵਿਚ ਕੰਮ ਕਰ ਰਹੇ ਸਨ। ਆਇਲ ਅਤੇ ਗੈਸ ਬਿਜ਼ਨੈੱਸ ਨਾਲ ਜੁੜੇ ਪੀ. ਐੱਮ. ਪ੍ਰਸਾਦ ਦੀ ਤਨਖਾਹ 2021-22 ਵਿਚ 11.89 ਕਰੋੜ ਸੀ ਜੋ 2022-23 ਵਿਚ ਵਧ ਕੇ 13.5 ਕਰੋੜ ਹੋ ਗਈ।

ਇਹ ਵੀ ਪੜ੍ਹੋ : ਦੁਨੀਆ ਭਰ ਵਿਚ ਚੌਲਾਂ ਨੂੰ ਲੈ ਕੇ ਹਾਹਾਕਾਰ,  12 ਸਾਲਾਂ ਦੇ ਉੱਚ ਪੱਧਰ ’ਤੇ ਪੁੱਜੀਆਂ ਕੀਮਤਾਂ

RIL ਨੇ ਮੁਕੇਸ਼ ਅੰਬਾਨੀ ਨੂੰ 2029 ਤੱਕ ਚੇਅਰਮੈਨ ਬਣਾਉਣ ਲਈ ਸ਼ੇਅਰਧਾਰਕਾਂ ਤੋਂ ਮੰਗੀ ਮਨਜ਼ੂਰੀ

ਰਿਲਾਇੰਸ ਇੰਡਸਟ੍ਰੀਜ਼ ਲਿਮਟਿਡ (ਆਰ. ਆਈ. ਐੱਲ.) ਨੇ ਮੁਕੇਸ਼ ਅੰਬਾਨੀ ਨੂੰ ਅਗਲੇ 5 ਸਾਲ ਲਈ ਜ਼ੀਰੋ ਤਨਖਾਹ ’ਤੇ ਕੰਪਨੀ ਦਾ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ (ਸੀ. ਐੱਮ. ਡੀ.) ਨਿਯੁਕਤ ਕਰਨ ਲਈ ਸ਼ੇਅਰਧਾਰਕਾਂ ਦੀ ਮਨਜ਼ੂਰੀ ਮੰਗੀ ਹੈ। ਇਸ ਨਵੇਂ ਕਾਰਜਕਾਲ ਦੌਰਾਨ ਅੰਬਾਨੀ (66) ਮੁੱਖ ਕਾਰਜਕਾਰੀ ਦੇ ਅਹੁਦੇ ਲਈ ਕੰਪਨੀ ਕਾਨੂੰਨ ਦੇ ਤਹਿਤ ਜ਼ਰੂਰੀ 70 ਸਾਲ ਦੀ ਉਮਰ ਲਿਮਟ ਨੂੰ ਪਾਰ ਕਰ ਜਾਣਗੇ ਅਤੇ ਅੱਗੇ ਨਿਯੁਕਤੀ ਲਈ ਉਨ੍ਹਾਂ ਨੂੰ ਸ਼ੇਅਰਧਾਰਕਾਂ ਦੇ ਵਿਸ਼ੇਸ਼ ਪ੍ਰਸਤਾਵ ਦੀ ਲੋੜ ਹੈ। ਵਿਸ਼ੇਸ਼ ਪ੍ਰਸਤਾਵ ਵਿਚ ਰਿਲਾਇੰਸ ਨੇ ਅੰਬਾਨੀ ਨੂੰ ਅਪ੍ਰੈਲ, 2029 ਤੱਕ ਕੰਪਨੀ ਦਾ ਚੇਅਰਮੈਨ ਨਿਯੁਕਤ ਕਰਨ ਲਈ ਸ਼ੇਅਰਧਾਰਕਾਂ ਦੀ ਮਨਜ਼ੂਰੀ ਮੰਗੀ ਹੈ।

ਇਹ ਵੀ ਪੜ੍ਹੋ : ਨਵਾਂ TV ਖ਼ਰੀਦਣ ਦੀ ਯੋਜਨਾ ਬਣਾਉਣ ਵਾਲਿਆਂ ਨੂੰ ਲੱਗ ਸਕਦੈ ਝਟਕਾ, ਜਾਣੋ ਕਿਵੇਂ

ਰਿਲਾਇੰਸ ਰਿਟੇਲ ਨੇ ਇਕ ਅਰਬ ਲੈਣ-ਦੇਣ ਦਾ ਅੰਕੜਾ ਕੀਤਾ ਪਾਰ

ਰਿਲਾਇੰਸ ਰਿਟੇਲ ਨੇ ਵਿੱਤੀ ਸਾਲ 2022-23 ਵਿਚ ਇਕ ਅਰਬ ਲੈਣ-ਦੇਣ ਦਾ ਅੰਕੜਾ ਪਾਰ ਕਰ ਲਿਆ। ਰਿਲਾਇੰਸ ਇੰਡਸਟ੍ਰੀਜ਼ ਦੀ ਸਾਲਾਨਾ ਰਿਪੋਰਟ ਵਿਚ ਇਹ ਜਾਣਕਾਰੀ ਦਿੱਤੀ ਗਈ। ਵਿੱਤੀ ਸਾਲ 2022-23 ਵਿਚ ਰਿਲਾਇੰਸ ਰਿਟੇਲ ਦੇ ਡਿਜੀਟਲ ਕਾਮਰਸ ਅਤੇ ਨਵੇਂ ਕਾਮਰਸ ਕਾਰੋਬਾਰਾਂ ਨੇ ਇਸ ਦੇ 2.60 ਲੱਖ ਕਰੋੜ ਰੁਪਏ ਦੇ ਮਾਲੀਏ ਵਿਚ 18 ਫੀਸਦੀ ਦਾ ਯੋਗਦਾਨ ਦਿੱਤਾ। ਕੰਪਨੀ ਨੇ ਸਮੀਖਿਆ ਅਧੀਨ ਮਿਆਦ ਵਿਚ 3,300 ਨਵੀਆਂ ਦੁਕਾਨਾਂ ਖੋਲ੍ਹੀਆਂ। ਹੁਣ ਉਸ ਦੀਆਂ ਕੁੱਲ 18,040 ਦੁਕਾਨਾਂ ਹਨ। ਰਿਲਾਇੰਸ ਇੰਡਸਟ੍ਰੀਜ਼ ਦੀ ਸਾਲਾਨਾ ਰਿਪੋਰਟ ਮੁਤਾਬਕ ਵਿੱਤੀ ਸਾਲ 2022-23 ਵਿਚ ਕਾਰੋਬਾਰ ਸਾਲਾਨਾ ਆਧਾਰ ’ਤੇ 42 ਫੀਸਦੀ ਦੇ ਵਾਧੇ ਨਾਲ ਇਕ ਅਰਬ ਦੇ ਲੈਣ-ਦੇਣ ਦੇ ਅੰਕੜੇ ਨੂੰ ਪਾਰ ਕਰ ਗਿਆ। ਦੁਕਾਨਾਂ ਿਵਚ 78 ਕਰੋੜ ਤੋਂ ਵੱਧ ਗਾਹਕ ਆਏ ਜੋ ਸਾਲਾਨਾ ਆਧਾਰ ’ਤੇ 50 ਵੱਧ ਹੈ।

ਇਹ ਵੀ ਪੜ੍ਹੋ : ਸੈਮਸੰਗ ਨੇ ਸਭ ਤੋਂ ਵੱਧ ਸਮਾਰਟਫੋਨ ਭਾਰਤ ਤੋਂ ਭੇਜੇ ਵਿਦੇਸ਼, 4.09 ਅਰਬ ਡਾਲਰ ਦਾ ਕੀਤਾ ਐਕਸਪੋਰਟ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Harinder Kaur

Content Editor

Related News