ਮੁਕੇਸ਼ ਅੰਬਾਨੀ, ਜੈੱਫ ਬੇਜੋਸ ਸਮੇਤ ਦੁਨੀਆ ਦੇ ਚੋਟੀ ਦੇ 10 ਅਮੀਰਾਂ ਨੂੰ ਇਕ ਹੀ ਦਿਨ 'ਚ 34 ਅਰਬ ਡਾਲਰ ਦਾ ਝਟਕਾ

10/30/2020 9:24:19 AM

ਨਵੀਂ ਦਿੱਲੀ : ਦੁਨੀਆ ਭਰ ਦੇ ਸ਼ੇਅਰ ਬਾਜ਼ਾਰਾਂ 'ਚ ਭਾਰੀ ਉਥਲ-ਪੁਥਲ ਕਾਰਣ ਟੌਪ 10 ਅਮੀਰਾਂ ਦੇ ਖਜ਼ਾਨਿਆਂ 'ਤੇ ਅਸਰ ਪਿਆ ਹੈ। ਇਸ ਨਾਲ ਉਨ੍ਹਾਂ ਨੂੰ ਇਕ ਹੀ ਦਿਨ 'ਚ 34 ਅਰਬ ਡਾਲਰ (ਕਰੀਬ 25.16 ਖਰਬ ਰੁਪਏ) ਦਾ ਝਟਕਾ ਲੱਗਾ ਹੈ। ਉਥੇ ਹੀ ਫੋਰਬਸ ਰਿਅਲ ਟਾਈਮ ਬਿਲੇਨੀਅਰ ਲਿਸਟ 'ਚ ਦੁਨੀਆ ਦੇ ਦੂਜੇ ਨੰਬਰ ਦੇ ਅਮੀਰ ਬਿਲ ਗੇਟਸ ਇਕ ਸਥਾਨ ਖਿਸਕ ਕੇ ਦੂਜੇ ਸਥਾਨ 'ਤੇ ਆ ਗਏ ਹਨ। ਉਨ੍ਹਾਂ ਦੀ ਥਾਂ ਬਰਨਾਰਡ ਅਰਨਾਟ ਐਂਡ ਫੈਮਿਲੀ ਨੇ ਲੈ ਲਈ ਹੈ। ਬਿਲ ਗੇਟਸ ਹੁਣ ਤੀਜੇ ਸਥਾਨ 'ਤੇ ਹਨ।

ਇਸ ਦੌਰਾਨ ਭਾਰਤ ਦੇ ਸਭ ਤੋਂ ਵੱਡੇ ਅਮੀਰ ਮੁਕੇਸ਼ ਅੰਬਾਨੀ ਦੇ ਨੈੱਟਵਰਥ 'ਚ ਕਰੀਬ ਇਕ ਅਰਬ ਡਾਲਰ ਦੀ ਕਮੀ ਆਈ ਹੈ। ਦੱਸ ਦਈਆਂ ਕਿ ਬੁੱਧਵਾਰ ਨੂੰ ਅਮਰੀਕੀ ਸ਼ੇਅਰ ਬਾਜ਼ਾਰ ਕਰੀਬ 3.5 ਫੀਸਦੀ ਤੋਂ ਵੱਧ ਡਿਗ ਕੇ ਲਾਲ ਨਿਸ਼ਾਨ 'ਤੇ ਬੰਦ ਹੋਏ ਸਨ। ਡਾਓ ਜੋਂਸ 943 ਅੰਕ ਟੁੱਟ ਕੇ 26,519 'ਤੇ ਬੰਦ ਹੋਇਆ। ਉਥੇ ਹੀ ਨੈੱਸਡੈਕ 'ਚ 426 ਅੰਕਾਂ ਦੀ ਗਿਰਾਵਟ ਦਰਜ ਕੀਤੀ ਗਈ। ਐੱਸ. ਐਂਡ ਪੀ. ਵੀ 119 ਅੰਕ ਟੁੱਟਿਆ। ਫੇਸਬੁਕ ਦੇ ਸ਼ੇਅਰ ਸਾਢੇ 5 ਫੀਸਦੀ ਤੋਂ ਜ਼ਿਆਦਾ ਡਿਗ ਗਏ।

ਦੱਸ ਦਈਏ ਕਿ ਫੋਰਬਸ ਦੇ ਰਿਅਲ-ਟਾਈਮ ਅਰਬਪਤੀ ਰੈਂਕਿੰਗਸ ਤੋਂ ਹਰ ਰੋਜ਼ ਪਬਲਿਕ ਹੋਲਡਿੰਗਸ 'ਚ ਹੋਣ ਵਾਲੇ ਉਤਾਰ-ਚੜ੍ਹਾਅ ਬਾਰੇ ਜਾਣਕਾਰੀ ਮਿਲਦੀ ਹੈ। ਦੁਨੀਆ ਦੇ ਵੱਖ-ਵੱਖ ਹਿੱਸਿਆਂ 'ਚ ਬਾਜ਼ਾਰ ਖੁੱਲ੍ਹਣ ਤੋਂ ਬਾਅਦ ਹਰ 5 ਮਿੰਟ 'ਚ ਇਹ ਇੰਡੈਕਸ ਅਪਡੇਟ ਹੁੰਦਾ ਹੈ। ਜਿਨ੍ਹਾਂ ਵਿਅਕਤੀਆਂ ਦੀ ਜਾਇਦਾਦ ਕਿਸੇ ਪ੍ਰਾਈਵੇਟ ਕੰਪਨੀ ਨਾਲ ਸਬੰਧਤ ਹੈ, ਉਨ੍ਹਾਂ ਦਾ ਨੈੱਟਵਰਥ ਦਿਨ 'ਚ ਇਕ ਵਾਰ ਅਪਡੇਟ ਹੁੰਦਾ ਹੈ।

ਰੈਂਕਿੰਗ ਰਈਸ ਨੈੱਟਵਰਥ ਗਿਰਾਵਟ
1 ਜੈੱਫ ਬੇਜੋਸ 186.3 ਅਰਬ ਡਾਲਰ 6.7 ਅਰਬ ਡਾਲਰ
2 ਬਰਨਾਰਡ ਅਰਨਾਟ ਐਂਡ ਫੈਮਿਲੀ 115.1 ਅਰਬ ਡਾਲਰ 4.7 ਅਰਬ ਡਾਲਰ
3 ਬਿਲਗੇਲਟ 112.7 ਅਰਬ ਡਾਲਰ 2 ਅਰਬ ਡਾਲਰ
4 ਮਾਰਕ ਜੁਕਰਬਰਗ 98.4 ਅਰਬ ਡਾਲਰ 5.7 ਅਰਬ ਡਾਲਰ
5 ਮੁਕੇਸ਼ ਅੰਬਾਨੀ 85.1 ਅਰਬ ਡਾਲਰ 907 ਮਿਲੀਅਨ ਡਾਲਰ
6 ਏਲਨ ਮਸਕ 90.3 ਅਰਬ ਡਾਲਰ 3.5 ਅਰਬ ਡਾਲਰ
7 ਵਾਰੇਨ ਬਫੇਟ 76 ਅਰਬ ਡਾਲਰ 2.2 ਅਰਬ ਡਾਲਰ
8 ਲੈਰੀ ਏਲੀਸ਼ਨ 73.9 ਅਰਬ ਡਾਲਰ 1.9 ਅਰਬ ਡਾਲਰ
9 ਸਟੀਵ ਬਾਲਮਰ 69.7 ਅਰਬ ਡਾਲਰ 3 ਅਰਬ ਡਾਲਰ
10 ਲੈਰੀ ਪੇਜ 67.7 ਅਰਬ ਡਾਲਰ- 3.5 ਅਰਬ ਡਾਲਰ

 


cherry

Content Editor

Related News