ਦੁਨੀਆ ਦੇ 6ਵੇਂ ਸਭ ਤੋਂ ਅਮੀਰ ਵਿਅਕਤੀ ਬਣੇ ਮੁਕੇਸ਼ ਅੰਬਾਨੀ

07/14/2020 4:19:35 PM

ਨਵੀਂ ਦਿੱਲੀ : ਰਿਲਾਇੰਸ ਇੰਡਸਟਰੀਜ਼ ਲਿਮਿਟਡ ਦੇ ਚੇਅਰਮੈਨ ਅਤੇ ਮੈਨੇਜਿੰਗ ਡਾਇਰੈਕਟਰ ਮੁਕੇਸ਼ ਅੰਬਾਨੀ ਹੁਣ ਦੁਨੀਆ ਦੇ 6ਵੇਂ ਸਭ ਤੋਂ ਅਮੀਰ ਆਦਮੀ ਬਣ ਗਏ ਹਨ। ਗੂਗਲ ਦੇ ਕੋਫਾਊਂਡਰ ਲੈਰੀ ਪੇਜ ਨੂੰ ਪਿੱਛੇ ਛੱਡ ਕੇ ਉਨ੍ਹਾਂ ਨੇ ਇਹ ਮੁਕਾਮ ਹਾਸਲ ਕੀਤਾ। ਬੀਤੇ ਸ਼ੁੱਕਰਵਾਰ ਨੂੰ ਉਨ੍ਹਾਂ ਨੇ ਹੈਥਵੇ ਬਰਕਸ਼ਾਇਰ ਦੇ ਵਾਰੇਨ ਬਫੇਟ ਨੂੰ ਪਿੱਛੇ ਛੱਡ ਕੇ 7ਵਾਂ ਸਥਾਨ ਹਾਸਲ ਕੀਤਾ ਸੀ।

ਇੰਨੀ ਹੋਈ ਕੁੱਲ ਜਾਇਦਾਦ
ਬਲੂਮਬਰਗ ਬਿਲੇਨੀਅਰਸ ਇੰਡੈਕਸ ਅਨੁਸਾਰ ਮੁਕੇਸ਼ ਅੰਬਾਨੀ ਦੀ ਕੁੱਲ ਜਾਇਦਾਦ ਹੁਣ 72.4 ਅਰਬ ਡਾਲਰ ਹੋ ਗਈ ਹੈ। 20 ਜੂਨ ਨੂੰ ਅੰਬਾਨੀ 9ਵੇਂ ਸਥਾਨ 'ਤੇ ਸਨ। ਦੁਨੀਆ ਦੇ ਸਭ ਤੋਂ 10 ਅਮੀਰਾਂ ਦੀ ਸੂਚੀ ਵਿਚ ਸ਼ਾਮਲ ਮੁਕੇਸ਼ ਅੰਬਾਨੀ ਏਸ਼ੀਆ ਤੋਂ ਇੱਕਮਾਤਰ ਵਿਅਕਤੀ ਹਨ।  

ਪਹਿਲੇ ਸਥਾਨ 'ਤੇ ਜੈਫ ਬੇਜੋਸ
ਇਸ ਸੂਚੀ ਵਿਚ ਪਹਿਲੇ ਸਥਾਨ 'ਤੇ ਐਮਾਜ਼ੋਨ ਦੇ ਸੀ.ਈ.ਓ. ਜੈਫ ਬੇਜੋਸ ਹਨ। ਉਨ੍ਹਾਂ ਦੀ ਨੈੱਟਵਰਥ 184 ਅਰਬ ਡਾਲਰ ਹੈ। ਇਸ ਦੇ ਬਾਅਦ 6 ਸਭ ਤੋਂ ਅਮੀਰ ਵਿਅਕਤੀਆਂ ਵਿਚ ਬਿੱਲ ਗੇਟਸ (ਨੈੱਟਵਰਥ-115 ਅਰਬ ਡਾਲਰ), ਬਰਨਾਰਡ ਆਰਨੋਲਟ (ਨੈੱਟਵਰਥ-94.5 ਅਰਬ ਡਾਲਰ), ਮਾਰਕ ਜੁਕਰਬਰਗ (ਨੈੱਟਵਰਥ-90.8 ਅਰਬ ਡਾਲਰ), ਸਟੀਵ ਬਾਲਮਰ (ਨੈੱਟਵਰਥ-74.6 ਅਰਬ ਡਾਲਰ) ਅਤੇ ਮੁਕੇਸ਼ ਅੰਬਾਨੀ (ਨੈੱਟਵਰਥ-72.4 ਅਰਬ ਡਾਲਰ) ਹਨ।

ਰਿਲਾਇੰਸ ਨੇ ਤੋੜਿਆ ਰਿਕਾਰਡ
ਦੱਸ ਦੇਈਏ ਕਿ ਇਕ ਦਿਨ ਵਿਚ ਮੁਕੇਸ਼ ਅੰਬਾਨੀ ਦੀ ਦੌਲਤ 2.17 ਅਰਬ ਡਾਲਰ ਵੱਧ ਗਈ ਹੈ। ਪਿਛਲੇ 22 ਦਿਨ ਵਿਚ ਉਨ੍ਹਾਂ ਦੀ ਦੌਲਤ ਵਿਚ 7.9 ਅਰਬ ਡਾਲਰ ਦਾ ਵਾਧਾ ਹੋਇਆ ਹੈ। ਇਸ ਦੌਰਾਨ ਰਿਲਾਇੰਸ ਦੇ ਸ਼ੇਅਰ ਵਿਚ ਰਿਕਾਰਡ ਤੇਜ਼ੀ ਵੇਖੀ ਗਈ। ਸੋਮਵਾਰ ਨੂੰ 12 ਲੱਖ ਕਰੋੜ ਰੁਪਏ ਦੇ ਬਾਜ਼ਾਰ ਪੂੰਜੀਕਰਣ ਵਾਲੀ ਦੇਸ਼ ਦੀ ਪਹਿਲੀ ਕੰਪਨੀ ਬਣ ਗਈ ਸੀ। ਕੰਪਨੀ ਦੇ ਸ਼ੇਅਰਾਂ ਵਿਚ ਤੇਜ਼ੀ ਦੇ ਚਲਦੇ ਉਨ੍ਹਾਂ ਨੇ ਇਸ ਮੁਕਾਮ ਨੂੰ ਹਾਸਲ ਕੀਤਾ ਹੈ। ਬਾਮਬੇ ਸਟਾਕ ਐਕਸਚੇਂਜ (ਬੀ.ਐਸ.ਈ.)  ਅਤੇ ਨੈਸ਼ਨਲ ਸਟਾਕ ਐਕਸਚੇਂਜ (ਐਨ.ਐਸ.ਈ.) 'ਤੇ ਕੰਪਨੀ ਦਾ ਸ਼ੇਅਰ ਤੇਜ਼ੀ ਨਾਲ ਵਧਿਆ।


cherry

Content Editor

Related News