ਮੁਕੇਸ਼ ਅੰਬਾਨੀ ਦੀ ਰਿਲਾਇੰਸ ਹੈ ਦੇਸ਼ ਦੀ ਸਭ ਤੋਂ ਚੰਗੀ ਕੰਪਨੀ, ਫੋਰਬਸ ਨੇ ਵੀ ਲਗਾਈ ਮੁਹਰ

Sunday, Nov 06, 2022 - 06:09 PM (IST)

ਮੁਕੇਸ਼ ਅੰਬਾਨੀ ਦੀ ਰਿਲਾਇੰਸ ਹੈ ਦੇਸ਼ ਦੀ ਸਭ ਤੋਂ ਚੰਗੀ ਕੰਪਨੀ, ਫੋਰਬਸ ਨੇ ਵੀ ਲਗਾਈ ਮੁਹਰ

ਨਵੀਂ ਦਿੱਲੀ : ਫੋਰਬਸ ਦੁਆਰਾ ਮਾਲੀਆ, ਮੁਨਾਫ਼ਾ ਅਤੇ ਬਾਜ਼ਾਰ ਮੁੱਲਾਂਕਣ ਦੇ ਮਾਮਲੇ ਵਿਚ ਦੇਸ਼ ਦੀ ਸਭ ਤੋਂ ਵੱਡੀ ਕੰਪਨੀ ਰਿਲਾਇੰਸ ਇੰਡਸਟਰੀਜ਼ ਨੂੰ ਕੰਮ ਕਰਨ ਦੇ ਲਿਹਾਜ਼ ਨਾਲ ਭਾਰਤ ਦੀ ਸਭ ਤੋਂ ਵਧੀਆ ਅਤੇ ਦੁਨੀਆ ਵਿੱਚ 20ਵਾਂ ਸਭ ਤੋਂ ਵਧੀਆ ਰੁਜ਼ਗਾਰਦਾਤਾ ਐਲਾਨਿਆ ਗਿਆ ਹੈ। ਫੋਰਬਸ ਦੀ 'ਵਰਲਡਜ਼ ਬੈਸਟ ਇੰਪਲਾਇਰ ਰੈਂਕਿੰਗ 2022' 'ਚ ਰਿਲਾਇੰਸ ਇੰਡਸਟਰੀਜ਼ ਬਾਰੇ ਇਹ ਗੱਲ ਕਹੀ ਗਈ ਹੈ।

ਇਹ ਵੀ ਪੜ੍ਹੋ :  ਨਵੀਨਤਾ ਪ੍ਰਣਾਲੀ ਦੇ ਮਾਮਲੇ 'ਚ ਭਾਰਤ ਦੁਨੀਆ ਵਿਚ ਸਭ ਤੋਂ ਤੇਜ਼ : ਚੰਦਰਸ਼ੇਖਰ

ਦੱਖਣੀ ਕੋਰੀਆ ਦੀ ਦਿੱਗਜ ਸੈਮਸੰਗ ਇਲੈਕਟ੍ਰਾਨਿਕਸ ਗਲੋਬਲ ਰੈਂਕਿੰਗ ਵਿਚ ਸਿਖਰ 'ਤੇ ਹੈ, ਇਸ ਤੋਂ ਬਾਅਦ ਅਮਰੀਕੀ ਦਿੱਗਜ ਮਾਈਕ੍ਰੋਸਾਫਟ, ਆਈਬੀਐਮ, ਅਲਫਾਬੇਟ ਅਤੇ ਐਪਲ ਹਨ। ਇਸ ਸੂਚੀ 'ਚ ਦੂਜੇ ਤੋਂ 12ਵੇਂ ਸਥਾਨ 'ਤੇ ਅਮਰੀਕੀ ਕੰਪਨੀਆਂ ਦਾ ਕਬਜ਼ਾ ਹੈ। ਇਸ ਤੋਂ ਬਾਅਦ ਜਰਮਨ ਵਾਹਨ ਨਿਰਮਾਤਾ ਕੰਪਨੀ BMW ਗਰੁੱਪ 13ਵੇਂ ਸਥਾਨ 'ਤੇ ਹੈ। ਦੁਨੀਆ ਦੀ ਸਭ ਤੋਂ ਵੱਡੀ ਆਨਲਾਈਨ ਵਿਕਰੀ ਕੰਪਨੀ ਐਮਾਜ਼ੋਨ ਇਸ ਰੈਂਕਿੰਗ 'ਚ 14ਵੇਂ ਸਥਾਨ 'ਤੇ ਹੈ ਅਤੇ ਫਰਾਂਸੀਸੀ ਦਿੱਗਜ ਡੇਕੇਥਲਾਨ 15ਵੇਂ ਸਥਾਨ 'ਤੇ ਹੈ।

ਇਹ ਵੀ ਪੜ੍ਹੋ : ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਤਮ ਨਿਰਭਰ ਭਾਰਤ ਲਈ ਸੂਬਿਆਂ ਨੂੰ ਦਿੱਤਾ ਇਹ ਸਬਕ

ਇਸ ਦੇ ਨਾਲ ਹੀ ਪੈਟਰੋਲੀਅਮ ਤੋਂ ਲੈ ਕੇ ਪ੍ਰਚੂਨ ਕਾਰੋਬਾਰ ਤੱਕ ਦਾ ਸੰਚਾਲਨ ਕਰਨ ਵਾਲੀ ਰਿਲਾਇੰਸ ਇਸ ਗਲੋਬਲ ਸੂਚੀ 'ਚ 20ਵੇਂ ਸਥਾਨ 'ਤੇ ਮੌਜੂਦ ਹੈ। ਇਸ ਰੈਂਕਿੰਗ ਵਿੱਚ ਰਿਲਾਇੰਸ ਸਭ ਤੋਂ ਉੱਚੀ ਭਾਰਤੀ ਕੰਪਨੀ ਹੈ। ਇਹ ਸੂਚੀ ਵਿੱਚ ਜਰਮਨੀ ਦੀ ਮਰਸਡੀਜ਼-ਬੈਂਜ਼, ਅਮਰੀਕਾ ਦੀ ਕੋਕਾ-ਕੋਲਾ, ਜਾਪਾਨ ਦੀ ਹੌਂਡਾ ਅਤੇ ਯਾਮਾਹਾ ਅਤੇ ਸਾਊਦੀ ਅਰਾਮਕੋ ਤੋਂ ਵੀ ਉੱਪਰ ਹੈ। ਫੋਰਬਸ ਮੁਤਾਬਕ ਚੋਟੀ ਦੀਆਂ 100 ਕੰਪਨੀਆਂ 'ਚ ਰਿਲਾਇੰਸ ਤੋਂ ਇਲਾਵਾ ਕੋਈ ਵੀ ਭਾਰਤੀ ਕੰਪਨੀ ਸ਼ਾਮਲ ਨਹੀਂ ਹੈ। HDFC ਬੈਂਕ 137ਵੇਂ ਸਥਾਨ 'ਤੇ ਹੈ। ਇਸ ਰੈਂਕਿੰਗ 'ਚ ਬਜਾਜ 173ਵੇਂ, ਆਦਿਤਿਆ ਬਿਰਲਾ ਗਰੁੱਪ 240ਵੇਂ,  ਲਾਰਸਨ ਐਂਡ ਟਰਬੋ 354ਵੇਂ, ਆਈਸੀਆਈਸੀਆਈ ਬੈਂਕ 365ਵੇਂ, ਅਡਾਨੀ ਐਂਟਰਪ੍ਰਾਈਜ਼ 547ਵੇਂ ਅਤੇ ਇਨਫੋਸਿਸ 668ਵੇਂ ਸਥਾਨ ’ਤੇ ਹੈ।

ਇਹ ਵੀ ਪੜ੍ਹੋ : Twitter: 5 ਦੇਸ਼ਾਂ 'ਚ ਸ਼ੁਰੂ ਹੋਈ ਬਲੂ ਟਿੱਕ ਲਈ 8 ਡਾਲਰ ਵਾਲੀ ਸਕੀਮ, ਇਨ੍ਹਾਂ ਉਪਭੋਗਤਾਵਾਂ ਨੂੰ ਹੀ ਮਿਲੇਗਾ ਲਾਭ

ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
 


author

Harinder Kaur

Content Editor

Related News